06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਚੋਰਾਂ ਨੇ ਆਂਗਣਵਾੜੀ ਕੇਂਦਰ ਸਰਹਿੰਦ ਨੂੰ ਬਣਾਇਆ ਨਿਸ਼ਾਨਾ

ਅਜੀਤ ਡੈਸਕ 05-04-2026
ਫ਼ਤਹਿਗੜ੍ਹ ਸਾਹਿਬ, 4 ਅਪ੍ਰੈਲ (ਬਲਜਿੰਦਰ ਸਿੰਘ)-ਖ਼ਵਾਜਾ ਪੀਰ ਕਾਲੋਨੀ ਸਰਹਿੰਦ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਚੱਲ ਰਹੇ ਆਂਗਣਵਾੜੀ ਸੈਂਟਰ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਹੈ | ਜਿਸ ਦੌਰਾਨ ਚੋਰ ਆਂਗਣਵਾੜੀ ਕੇਂਦਰ 'ਚੋਂ ਇਕ ਗੈਸ ਸਿਲੰਡਰ, ਸਟੀਲ ਦੇ 20 ਥਾਲ਼ ਤੇ 2 ਵੱਡੇ ਪਤੀਲੇ ਚੋਰੀ ਕਰ ਲੈ ਗਏ | ਇਸ ਮੌਕੇ ਸੈਂਟਰ ਦੀ ਆਂਗਣਵਾੜੀ ਵਰਕਰ ਹਰਜੀਤ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਸੈਂਟਰ ਵਿਖੇ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਦਰਵਾਜ਼ੇ ਦਾ ਜਿੰਦਰਾ ਟੁੱਟਾ ਹੋਇਆ ਸੀ ਤੇ ਦਰਵਾਜ਼ਾ ਖੁੱਲ੍ਹਾ ਹੋਇਆ ਸੀ, ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਕਮਰੇ 'ਚੋਂ ਇਕ ਗੈਸ ਸਿਲੰਡਰ, ਸਟੀਲ ਦੀਆਂ ਨਵੀਆਂ 20 ਥਾਲ਼ੀਆਂ ਅਤੇ ਦੋ ਵੱਡੇ ਪਤੀਲੇ ਢੱਕਣਾਂ ਸਮੇਤ ਗ਼ਾਇਬ ਸਨ | ਜਦੋਂ ਉਨ੍ਹਾਂ ਸਕੂਲ ਸਟਾਫ਼ ਮੈਂਬਰਾਂ ਸਮੇਤ ਆਲ਼ੇ ਦੁਆਲੇ ਪਤਾ ਕੀਤਾ ਅਤੇ ਸਕੂਲ ਦੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਚੈੱਕ ਕਰਨ 'ਤੇ ਪਤਾ ਲੱਗਾ ਕਿ 2 ਅਪ੍ਰੈਲ ਦੀ ਰਾਤ ਨੂੰ ਕਰੀਬ ਸਵਾ 9 ਵਜੇ 2 ਨੌਜਵਾਨ ਲੜਕੇ ਸਕੂਲ ਦੇ ਪਿਛਲੇ ਪਾਸਿਉਂ ਕੰਧ ਟੱਪ ਕੇ ਕੇਂਦਰ ਅੰਦਰ ਦਾਖ਼ਲ ਹੋਏ |
ਜਿਹੜੇ ਉਕਤ ਸਾਰਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਇਸ ਮੌਕੇ ਹਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਚੌਂਕੀ ਸਰਹਿੰਦ ਵਿਖੇ ਚੋਰੀ ਹੋਣ ਦੀ ਸੂਚਨਾ ਦੇ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਨੇ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲੈਣਗੇ | ਇਸ ਮੌਕੇ ਆਂਗਣਵਾੜੀ ਹੈਲਪਰ ਇੰਦੂ ਬਾਲਾ, ਐਲੀਮੈਂਟਰੀ ਸਕੂਲ ਦੇ ਇੰਚਾਰਜ ਮਨਦੀਪ ਕੌਰ, ਸਰਿਤਾ ਸਹਿਦੇਵ, ਰੇਨੂ ਸ਼ਰਮਾ, ਹਰਵਿੰਦਰ ਕੌਰ, ਪਰਮਿੰਦਰ ਸਿੰਘ ਤੇ ਗਗਨਦੀਪ ਸਿੰਘ ਤੋਂ ਇਲਾਵਾ ਮਿਡ-ਡੇਅ-ਮੀਲ ਵਰਕਰ ਕੁਲਵੀਰ ਕੌਰ, ਨਿਰਮਲ ਕੌਰ ਤੇ ਗੁੜੀਆ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਮੇਅਰ ਕੁੰਦਨ ਗੋਗੀਆ ਨੇ ਕੀਤਾ ਨਵੇਂ ਟਿਊਬਵੈੱਲ ਦਾ ਉਦਘਾਟਨ ਅਗਲੀ ਖ਼ਬਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਤੇ ਉਨ੍ਹਾਂ ਨੂੰ ਨੌਕਰੀਆਂ ਦੇਣਾ ਸਰਕਾਰਾਂ ਦੀ ਜ਼ਿੰਮੇਵਾਰੀ-ਡਾ. ਅਮਰ ਸਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।