04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਰਾਜਿੰਦਰ ਰਾਜੀ ਬਿਲਿੰਗ ਭਾਈ ਘਨੱਈਆ ਜੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਅਮਲੋਹ ਦੇ ਪ੍ਰਧਾਨ ਬਣੇ

ਅਜੀਤ ਡੈਸਕ 04-04-2026
ਅਮਲੋਹ, 3 ਅਪ੍ਰੈਲ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਭਾਈ ਘਨੱਈਆ ਜੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਅਮਲੋਹ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਮੈਂਬਰਾਂ ਨੇ ਸ਼ਿਰਕਤ ਕਰਕੇ ਅਹਿਮ ਵਿਚਾਰਾਂ ਕੀਤੀਆਂ | ਇਸ ਮੌਕੇ 'ਤੇ ਕਲੱਬ ਦੇ ਅਹੁਦੇਦਾਰ ਵੀ ਚੁਣੇ ਗਏ, ਜਿਸ ਦੌਰਾਨ ਰਾਜਿੰਦਰ ਸਿੰਘ ਰਾਜੀ ਬਿਲਿੰਗ ਨੂੰ ਕਲੱਬ ਦਾ ਪ੍ਰਧਾਨ ਚੁਣਿਆ ਗਿਆ ਅਤੇ ਦਰਸ਼ਨ ਸਿੰਘ ਚੀਮਾ, ਅਮਰਜੀਤ ਸਿੰਘ ਮੁੱਢੜੀਆ, ਗੁਰਮੀਤ ਸਿੰਘ ਰਾਮਗੜ੍ਹ, ਦਰਸ਼ਨ ਸਿੰਘ ਬਡਾਲੀ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ | ਜਗਤਾਰ ਸਿੰਘ ਰੈਹਿਲ ਨੂੰ ਮੀਤ ਪ੍ਰਧਾਨ, ਪਰਮਜੀਤ ਸਿੰਘ ਗਿੱਲ ਖ਼ਜ਼ਾਨਚੀ, ਦਵਿੰਦਰ ਸਿੰਘ ਉੱਚੀ ਰੁੜਕੀ ਮੀਤ ਖ਼ਜ਼ਾਨਚੀ, ਗੁਰਦੀਪ ਸਿੰਘ ਜੰਜੂਆ ਸੈਕਟਰੀ, ਸਤਵੀਰ ਸਿੰਘ ਭਾਂਬਰੀ ਮੀਤ ਸੈਕਟਰੀ ਅਤੇ ਗਗਨਦੀਪ ਸਿੰਘ ਨੂੰ ਸੋਸ਼ਲ ਮੀਡੀਆ ਇੰਚਾਰਜ ਲਗਾਇਆ ਗਿਆ | ਜਿਨ੍ਹਾਂ ਨੂੰ ਹਾਜ਼ਰ ਮੈਂਬਰਾਂ ਵਲੋਂ ਵਧਾਈ ਦਿੱਤੀ ਗਈ | ਇਸ ਮੌਕੇ 'ਤੇ ਪ੍ਰਧਾਨ ਬਿਲਿੰਗ ਨੇ ਕਿਹਾ ਕਿ ਕਲੱਬ ਮੈਂਬਰਾਂ ਵਲੋਂ ਜਿਹੜੇ ਵਿਸ਼ਵਾਸ ਨਾਲ ਜ਼ਿੰਮੇਵਾਰੀ ਸੌਂਪੀ ਗਈ ਹੈ, ਉਨ੍ਹਾਂ ਦੇ ਵਿਸ਼ਵਾਸ ਉੱਪਰ ਖਰਾ ਉੱਤਰਾਂਗਾ, ਉੱਥੇ ਹੀ ਖੇਡਾਂ ਨੂੰ ਪ੍ਰਫੁੱਲਿਤ ਕੀਤਾ ਜਾਵੇਗਾ | ਇਸ ਮੌਕੇ ਧਰਮਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਦੀਪਾ, ਮਨਪ੍ਰੀਤ ਸਿੰਘ ਫੈਜੁਲਾਪੁਰ, ਗਮਦੂਰ ਸਿੰਘ, ਗੁਰਪਿੰਦਰ ਸਿੰਘ, ਗੱਜਣ ਸਿੰਘ ਮਹਿਮੂਦਪੁਰ, ਡਾ. ਸਿਮਰਨਜੀਤ ਸਿੰਘ, ਜਗਤਾਰ ਸਿੰਘ, ਗੁਰਲਾਲ ਸਿੰਘ, ਕਰਮਜੀਤ ਸਿੰਘ ਰੰਧਾਵਾ, ਅਵਤਾਰ ਸਿੰਘ ਗੋਸਲ, ਹਾਕਮ ਸਿੰਘ ਮਾਜਰੀ, ਨੰਬਰਦਾਰ ਅਵਤਾਰ ਸਿੰਘ, ਸਰਪੰਚ ਗੁਰਵਿੰਦਰ ਸਿੰਘ ਮੀਆਂਪੁਰ, ਗੁਰਮੀਤ ਸਿੰਘ, ਬਲਰਾਜ ਸਿੰਘ, ਮਨਜੀਤ ਸਿੰਘ ਅਤੇ ਗੁਰਪਿੰਦਰ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਖੇਤਾਂ 'ਚ ਲਹਿਰਾਉਂਦੀਆਂ ਸੋਨੇ ਰੰਗੀਆਂ ਕਣਕਾਂ 'ਤੇ ਕਾਲੀਆਂ ਘਟਾਵਾਂ ਦਾ ਕਹਿਰ ਮੰਡਰਾਉਣ ਲੱਗਾ ਅਗਲੀ ਖ਼ਬਰ ਹਨੂੰਮਾਨ ਜੀ ਦੀਆਂ ਸ੍ਰੀ ਰਾਮ ਪ੍ਰਤੀ ਸੇਵਾਵਾਂ ਲੋਕਾਈ ਲਈ ਪੇ੍ਰਰਨਾ ਸ੍ਰੋਤ-ਰਾਜੂ ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।