05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਲੋਹਾ ਨਗਰੀ 'ਚ ਹਨੂਮਾਨ ਜੀ ਦਾ ਜਨਮ ਉਤਸਵ ਮਨਾਇਆ

ਅਜੀਤ ਡੈਸਕ 04-04-2026
ਮੰਡੀ ਗੋਬਿੰਦਗੜ੍ਹ, 3 ਅਪ੍ਰੈਲ (ਰਾਜੇਸ਼ ਸ਼ਰਮਾ)-ਅੱਜ ਸ਼ਹਿਰ ਵਿਚ ਅੱਜ ਪਵਨ ਪੁੱਤਰ ਹਨੂਮਾਨ ਜੀ ਦਾ ਜਨਮ ਉਤਸਵ ਬੜੇ ਹੀ ਸ਼ਰਧਾ, ਉਤਸ਼ਾਹ ਨਾਲ ਸਥਾਨਕ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਮਨਾਇਆ ਗਿਆ | ਇਸ ਪਾਵਨ ਸਮਾਗਮ ਦੌਰਾਨ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਖ਼ਾਸ ਤੌਰ 'ਤੇ ਸ਼ਿਰਕਤ ਕੀਤੀ, ਸਮਾਗਮ ਦੀ ਸ਼ੁਰੂਆਤ ਕੋਮਲ ਚੋਪੜਾ ਵਲੋਂ ਸੁਰੀਲੇ ਭਜਨ ਗਾ ਕੇ ਕੀਤੀ ਗਈ, ਜਿਸ ਨਾਲ ਸੰਗਤਾਂ ਦਾ ਮਨ ਭਾਵੁਕ ਹੋ ਗਿਆ | ਇਸ ਤੋਂ ਬਾਅਦ ਭਜਨ ਗਾਇਕ ਰਮਨ ਰੋਮੀ ਐਂਡ ਪਾਰਟੀ ਨੇ ਆਪਣੀ ਮਿੱਠੀ ਆਵਾਜ਼ ਨਾਲ ਹਨੂਮਾਨ ਜੀ ਦੇ ਗੁਣਾਂ ਦਾ ਗਾਇਨ ਕਰਦੇ ਹੋਏ ਮਾਹੌਲ ਨੂੰ ਭਗਤੀ ਰੰਗ ਵਿਚ ਰੰਗ ਦਿੱਤਾ | ਸਮਾਗਮ ਦੌਰਾਨ ਸ੍ਰੀਗਣੇਸ਼ ਵੰਦਨਾ, ਸੱਤ ਵਾਰ ਹਨੂਮਾਨ ਚਾਲੀਸਾ ਦਾ ਪਾਠ ਅਤੇ ਭਾਵਪੂਰਨ ਭਜਨਾਂ ਨੇ ਹਾਜ਼ਰ ਸੰਗਤ ਨੂੰ ਆਤਮਿਕ ਅਨੰਦ ਨਾਲ ਭਰ ਦਿੱਤਾ | ਵਿਸ਼ੇਸ਼ ਆਕਰਸ਼ਣ ਦੇ ਤੌਰ 'ਤੇ ਰੀਆ ਅਤੇ ਪਾਰੁਲ ਨੇ ਮਾਤਾ ਅੰਜਨੀ ਦਾ ਰੂਪ ਧਾਰ ਕੇ ਬਹੁਤ ਹੀ ਅਧਿਆਤਮਿਕ ਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ | ਮਾਤਾ ਅੰਜਨੀ ਦੇ ਲਾਲ ਦੇ ਜਨਮ ਦੇ ਦਰਸ਼ਨ ਕਰਕੇ ਸੰਗਤਾਂ ਵਿਚ ਭਗਤੀ ਦਾ ਜਜ਼ਬਾ ਹੋਰ ਵੀ ਪ੍ਰਬਲ ਹੋ ਗਿਆ | ਮਾਹੌਲ ਜੈ ਸ੍ਰੀ ਰਾਮ ਅਤੇ ਜੈ ਬਾਲਾ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਅਤੇ ਸੰਗਤਾਂ ਨੇ ਭਗਤੀ ਭਾਵ ਨਾਲ ਸਮਾਗਮ ਦਾ ਪੂਰਾ ਆਨੰਦ ਮਾਣਿਆ | ਸਮਾਗਮ ਦੇ ਅੰਤ ਵਿਚ ਆਰਤੀ ਕੀਤੀ ਗਈ ਅਤੇ ਸੰਗਤਾਂ ਵਿਚ ਪ੍ਰਸਾਦ ਵੰਡਿਆ ਗਿਆ, ਇਸ ਦੇ ਨਾਲ ਹੀ ਲੰਗਰ ਦੀ ਸੇਵਾ ਵੀ ਸ਼ਰਧਾ ਨਾਲ ਨਿਭਾਈ ਗਈ | ਇਸ ਤੋਂ ਪਹਿਲਾ ਅਨਿਲ ਗਰਗ ਤੇ ਮੰਜੁਲਾ ਗਰਗ, ਮੋਨਿਕਾ ਗਰਗ, ਸੰਜੇ ਗਰਗ, ਅੰਜੂ ਜਿੰਦਲ, ਸੰਦੀਪ ਜਿੰਦਲ, ਨੀਤੂ ਸ਼ਰਮਾ, ਸੁਮੰਤ ਸ਼ਰਮਾ, ਪਿ੍ਆ ਜਿੰਦਲ, ਅਸ਼ਵਿਨੀ ਜਿੰਦਲ, ਕੋਮਲ ਚੋਪੜਾ, ਮਨੋਜ ਚੋਪੜਾ, ਰਿਤੂ ਕਪੂਰ, ਲਵ ਕਪੂਰ, ਨਿਮਿਸ਼ਾ ਜਿੰਦਲ ਅਤੇ ਵਰੁਣ ਜਿੰਦਲ ਨੇ ਆਪਣੇ ਪਰਿਵਾਰਾਂ ਸਮੇਤ ਜੋਤ ਜਗਾ ਕੇ ਅਤੇ ਵਿਧੀਵਤ ਪੂਜਨ ਕੀਤਾ | ਸਮਾਗਮ ਵਿਚ ਅਕਸ਼ੈ ਗਰਗ, ਸੁਨੀਲ ਗਰਗ, ਸ਼ਰਨ ਦਾਸ ਮਿੱਤਲ, ਨਿਤਿਨ ਗੋਇਲ, ਕਸ਼ਿਸ਼ ਗੋਇਲ, ਆਸ਼ੂਤੋਸ਼, ਸੁਰਿੰਦਰ ਮਿੱਤਲ, ਸੱਜਣ ਗੋਇਲ, ਸੰਦੀਪ ਗੋਇਲ, ਰਾਕੇਸ਼ ਗੁਪਤਾ, ਸੁਰੇਸ਼ ਗੁਪਤਾ, ਸ਼ਿਵਮ ਬਾਂਸਲ, ਨਰਿੰਦਰ ਭਾਟੀਆ, ਕੌਂਸਲਰ ਅਰਵਿੰਦ ਸਿੰਗਲਾ, ਸੰਜੀਵ ਦੱਤਾ, ਲਾਲ ਸਿੰਘ ਲਾਲੀ, ਦੀਪਕ ਚੋਪੜਾ, ਰਾਕੇਸ਼ ਗੋਇਲ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਮਹਿਲਾਵਾਂ ਨੇ ਭਾਗ ਲਿਆ |
ਪਿਛਲੀ ਖ਼ਬਰ ਡੀ.ਬੀ.ਯੂ. ਦੀ ਪ੍ਰੋ. ਚਾਂਸਲਰ ਡਾ. ਤਜਿੰਦਰ ਕੌਰ ਨੂੰ ਭਾਰਤ ਸਰਕਾਰ ਵਲੋਂ ਕੀਤਾ ਸਨਮਾਨਿਤ ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਡਡਹੇੜੀ ਵਲੋਂ ਸਿਖਲਾਈ ਕੈਂਪ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।