ਬਸੀ ਪਠਾਣਾਂ, 31 ਮਾਰਚ (ਪੱਤਰ ਪ੍ਰੇਰਕ)-ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਾ ਬਸੀ ਪਠਾਣਾਂ ਵਿਖੇ ਸੋਮਵਾਰ ਨੂੰ ਕਰਵਾਏ ਸਮਾਗਮ ਦੌਰਾਨ ਸਾਲਾਨਾ ਨਤੀਜਾ ਐਲਾਨਿਆ ਗਿਆ | ਜਿਸ ਵਿਚ ਪਿ੍ੰਸੀਪਲ ਸੰਗੀਤਾ ਵਾਧਵਾ ਨੇ ਦੱਸਿਆ ਕਿ ਇਸ ਸਾਲ ਵੀ ਗਿਆਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦ ਰਿਹਾ ਹੈ | ਉਨ੍ਹਾਂ ਦੱਸਿਆ ਕਿ ਆਰਟਸ ਵਿਭਾਗ 'ਚੋਂ ਮਾਨਯਤਾ ਨੇ 92.8 ਪ੍ਰਤੀਸ਼ਤ ਨਾਲ ਪਹਿਲਾ, ਅਪੇਕਸ਼ਾ ਨੇ 90.2 ਪ੍ਰਤੀਸ਼ਤ ਅਤੇ ਈਸ਼ਾ ਰਾਣੀ 86.2 ਪ੍ਰਤੀਸ਼ਤ ਨਾਲ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ | ਕਾਮਰਸ 'ਚੋਂ ਸ਼੍ਰੇਆ ਨੇ 90 ਪ੍ਰਤੀਸ਼ਤ, ਖਨਕ 81.5 ਪ੍ਰਤੀਸ਼ਤ ਅਤੇ ਭਾਵਿਕਾ ਨੇ 73 ਪ੍ਰਤੀਸ਼ਤ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੁਖੀ ਸੁਨੀਲ ਖੁਲਰ, ਮੈਂਬਰਾਂ ਸਮੀਰ ਸਿੰਗਲਾ, ਅਜੇ ਮਲਹੋਤਰਾ, ਰਮੇਸ਼ ਗੁਪਤਾ ਅਤੇ ਪਿ੍ੰਸੀਪਲ ਵਾਧਵਾ ਨੇ ਸਾਰੀਆਂ ਹੋਣਹਾਰ ਵਿਦਿਆਰਥਣਾਂ ਨੂੰ ਵਧਾਈ ਨਾਲ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਨਤੀਜੇ ਤੋਂ ਖ਼ੁਸ਼ ਮਾਪਿਆਂ ਨੇ ਕਾਲਜ ਸਟਾਫ਼ ਦੀ ਤਾਰੀਫ਼ ਕੀਤੀ |