ਮੰਡੀ ਗੋਬਿੰਦਗੜ੍ਹ, 29 ਮਾਰਚ (ਰਾਜੇਸ਼ ਸ਼ਰਮਾ)-ਮੰਡੀ ਗੋਬਿੰਦਗੜ੍ਹ ਸਥਾਨਕ ਮਹੱਲਾ ਗੁਰੂ ਕੀ ਨਗਰੀ ਵਿਖੇ ਸਥਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਚੱਲ ਰਹੇ 40 ਰੋਜ਼ਾ ਗੁਰਮਿਤ ਸਮਾਗਮ ਦੌਰਾਨ ਅੱਜ ਅੰਮਿ੍ਤ ਸੰਚਾਰ ਅਤੇ ਬੱਚਿਆਂ ਦੇ ਗੁਰਮਤਿ ਮੁਕਾਬਲੇ ਕਰਵਾਏ ਗਏ | ਸਮਾਗਮ ਦੌਰਾਨ 34 ਪ੍ਰਾਣੀਆਂ ਨੇ ਅੰਮਿ੍ਤ ਪਾਨ ਕੀਤਾ | ਉਸ ਮੌਕੇ ਹੋਏ ਬੱਚਿਆਂ ਦੇ ਸੀਨੀਅਰ ਗਰੁੱਪ ਦੇ ਤੇ ਗੁਰਬਾਣੀ ਕੰਠ ਮੁਕਾਬਲੇ ਵਿਚ ਰਮਨਦੀਪ ਕੌਰ ਨੇ ਪਹਿਲਾ ਗਰੂਰ ਕੌਰ ਨੇ ਦੂਜਾ ਅਤੇ ਨਵ ਕੀਰਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਗੁਰਬਾਣੀ ਕੰਠ ਜੂਨੀਅਰ ਗਰੁੱਪ ਦੇ ਵਿਚ ਪਾਰਸਦੀਪ ਸਿੰਘ ਨੇ ਪਹਿਲਾ ਨਵਰਾਜ ਸਿੰਘ ਨੇ ਦੂਜਾ ਤੇ ਜੈਨਸ ਅਰੋੜਾ ਨਤੀਜਾ ਸਥਾਨ ਹਾਸਿਲ ਕੀਤਾ ਜਦਕਿ ਸ਼ਬਦ ਗਾਇਨ ਸੀਨੀਅਰ ਗਰੁੱਪ ਵਿਚ ਹਰਨੂਰ ਕੌਰ ਨੇ ਪਹਿਲਾ ਨਵਕੀਰਤ ਕੌਰ ਨੇ ਦੂਜਾ ਅਤੇ ਮਨਕੀਰਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਸ਼ਬਦ ਗਾਇਨ ਜੂਨੀਅਰ ਗਰੁੱਪ ਵਿਚ ਪਾਰਸਦੀਪ ਸਿੰਘ ਨੇ ਪਹਿਲਾ ਨਵਰਾਜ ਸਿੰਘ ਨੇ ਦੂਜਾ, ਜੈਨਸ ਅਰੋੜਾ ਨੇ ਤੀਜਾ ਸਥਾਨ ਹਾਸਿਲ ਕੀਤਾ | ਕਵਿਤਾ ਉਚਾਰਨ ਸੀਨੀਅਰ ਗਰੁੱਪ ਵਿਚ ਹਰਨੂਰ ਕੌਰ ਨੇ ਪਹਿਲਾ, ਗੁਰਨੂਰ ਕੌਰ ਨੇ ਦੂਜਾ ਅਤੇ ਤਨਵੀਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਕਵਿਤਾ ਉਚਾਰਨ ਯੂਨੀਅਨ ਗਰੁੱਪ ਵਿਚ ਗੁਰਸੀਸ ਕੌਰ ਨੇ ਪਹਿਲਾ, ਗੁਰਕੀਰਤ ਸਿੰਘ ਨੇ ਦੂਜਾ ਅਤੇ ਅਰਮਾਨਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਜੂਨੀਅਰ ਗਰੁੱਪ ਦਸਤਾਰਬੰਦੀ ਮੁਕਾਬਲੇ ਵਿਚ ਨਵਰਾਜ ਸਿੰਘ ਨੇ ਪਹਿਲਾ, ਕਵਨਦੀਪ ਸਿੰਘ ਨੇ ਦੂਜਾ, ਗੁਰਜੋਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ | ਦਸਤਾਰਬੰਦੀ ਸੀਨੀਅਰ ਗਰੁੱਪ ਦੇ ਵਿਚ ਮਨਜੋਤ ਸਿੰਘ ਨੇ ਪਹਿਲਾਂ ਤਰਨਦੀਪ ਸਿੰਘ ਨੇ ਦੂਜਾ ਹਰਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ ਜਦਕਿ ਦੁਮਾਲਾ ਸਜਾਉਣ ਦੇ ਮੁਕਾਬਲੇ ਵਿਚ ਅਕਾਲ ਕੌਰ ਨੇ ਪਹਿਲਾ ਪਰਸਦੀਪ ਸਿੰਘ ਨੇ ਦੂਜਾ ਤੇ ਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਸ਼੍ਰੋਮਣੀ ਮੀਰੀ ਪੀਰੀ ਆਗਮਨ ਗੁਰਪੁਰਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰੂਪ ਸਿੰਘ ਵਲੋਂ ਬੱਚਿਆਂ ਨੂੰ ਟਰਾਫ਼ੀਆਂ, ਤਗਮੇ ਅਤੇ ਦਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ. ਕੇਸਰ ਸਿੰਘ, ਮੱਘਰ ਸਿੰਘ, ਸੁਰਜੀਤ ਸਿੰਘ, ਜਗਪਾਲ ਸਿੰਘ ਭੰਗੂ, ਕੁਲਵਿੰਦਰ ਸਿੰਘ ਭੰਗੂ, ਮੈਨੇਜਰ ਖੜਕ ਸਿੰਘ, ਗੁਰਸੇਵਕ ਸਿੰਘ, ਕੁਲਵੰਤ ਸਿੰਘ, ਧੰਨਾ ਸਿੰਘ, ਸਾਹਿਬ ਪ੍ਰੀਤ ਸਿੰਘ, ਮਨਪ੍ਰੀਤ ਸਿੰਘ,ਗੁਰਸ਼ਰਨ ਸਿੰਘ ਭੱਟੀ ਸਮੇਤ ਬਹੁਤ ਸਾਰੇ ਪਤਵੰਤੇ ਅਤੇ ਸਮੂਹ ਸੰਗਤ ਹਾਜ਼ਰ ਸੀ |