21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਇਨਵੈਸਟਮੈਂਟ ਕਰਨ ਦਾ ਝਾਂਸਾ ਦੇ ਕੇ ਠੱਗੇ 33 ਲੱਖ

ਅਜੀਤ ਡੈਸਕ 28-03-2026
ਪਟਿਆਲਾ, 27 ਮਾਰਚ (ਮਨਦੀਪ ਸਿੰਘ ਖਰੌੜ)-ਇੱਥੋਂ ਦੀ ਇਕ ਰਹਿਣ ਵਾਲੀ ਔਰਤ ਨੂੰ ਕਿਸੇ ਕੰਪਨੀ 'ਚ ਇਨਵੈਸਟਮੈਂਟ ਦਾ ਝਾਂਸਾ ਦੇ ਕੇ ਉਸ ਦੀ 33 ਲੱਖ ਤੋਂ ਵਧ ਰਕਮ ਠੱਗੇ ਜਾਣ ਦੇ ਮਾਮਲੇ 'ਚ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਵਿਸ਼ਾਲ ਕਾਲੜਾ ਵਾਸੀ ਜ਼ਿਲ੍ਹਾ ਜਲੰਧਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ਪ੍ਰਤਿਭਾ ਗੰਗਵਾਰ ਨੇ ਥਾਣਾ ਅਨਾਜ ਮੰਡੀ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਕਤ ਵਿਅਕਤੀ ਨੇ ਉਸ ਨੂੰ ਕਿਸੇ ਕੰਪਨੀ 'ਚ ਇਨਵੈਸਟਮੈਂਟ ਕਰਨ ਦਾ ਝਾਂਸਾ ਦੇ ਕੇ ਉਸ ਤੋਂ 34 ਲੱਖ ਤੋਂ ਵਧ ਦੀ ਰਕਮ ਲਈ ਸੀ ਪਰ ਬਾਅਦ 'ਚ ਉਸ ਨੇ ਕੇਵਲ 94 ਹਜ਼ਾਰ ਰੁਪਏ ਹੀ ਵਾਪਸ ਕੀਤੇ ਤੇ ਬਚਦੇ 33 ਲੱਖ ਤੋਂ ਵਧ ਦੀ ਰਕਮ ਉਸ ਨੂੰ ਨਹੀਂ ਮੋੜੀ | ਜਿਸ ਆਧਾਰ 'ਤੇ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਗੈਸ ਸਿਲੰਡਰਾਂ ਦੀ ਸਪਲਾਈ 'ਚ ਸੁਧਾਰ ਨਾ ਹੋਇਆ ਤਾਂ ਸ਼ਿਵ ਸੈਨਾ ਰੋਸ ਵਿਖਾਵੇ ਕਰੇਗੀ-ਓਮਕਾਰ ਕਾਲੀਆ <br/> ਅਗਲੀ ਖ਼ਬਰ ਕਾਰ ਤੇ ਬੁਲਟ ਮੋਟਰਸਾਈਕਲ ਦੀ ਟੱਕਰ 'ਚ ਇਕ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।