18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਰਾਮ ਨੌਮੀ ਮੌਕੇ 'ਰਾਮ ਰੰਗ' 'ਚ ਰੰਗੀ ਖਮਾਣੋਂ ਨਗਰੀ

ਅਜੀਤ ਡੈਸਕ 27-03-2026
ਖਮਾਣੋਂ, 26 ਮਾਰਚ (ਜੋਗਿੰਦਰ ਪਾਲ)-ਰਾਮ ਸੇਵਾ ਦਲ ਖਮਾਣੋਂ ਵਲੋਂ ਬਾਬਾ ਸਰਬਜੀਤ ਸਿੰਘ ਭੱਲਾ, ਖਮਾਣੋਂ ਸ਼ਹਿਰ ਦੀਆਂ ਸਮੂਹ ਸਮੂਹ ਧਾਰਮਿਕ ਸੰਸਥਾਵਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਰਾਮ ਨੌਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸ਼ੁੱਭ ਅਵਸਰ 'ਤੇ ਸ਼ੋਭਾ ਯਾਤਰਾ ਵੀ ਕੱਢੀ ਗਈ | ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰੇ ਸ੍ਰੀ ਰਮਾਇਣ ਪਾਠ ਦੇ ਭੋਗ ਸੀਤਲਾ ਮਾਤਾ ਮੰਦਰ ਵਿਖੇ ਪਾਏ ਗਏ ਅਤੇ ਕੀਰਤਨ ਕਰਵਾਇਆ ਗਿਆ |
ਇਸ ਉਪਰੰਤ ਸ਼ੋਭਾ ਯਾਤਰਾ ਦੁਪਹਿਰ ਸ਼ੀਤਲਾ ਮਾਤਾ ਮੰਦਿਰ, ਖੰਨਾ ਰੋਡ ਤੋਂ ਆਰੰਭ ਹੋਈ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਸ਼ਾਮ ਸਮੇਂ ਸ੍ਰੀ ਦੁਰਗਾ ਮੰਦਿਰ ਖਮਾਣੋਂ ਵਿਖੇ ਸੰਪੰਨ ਹੋਈ | ਇਸ ਸ਼ੋਭਾ ਯਾਤਰਾ ਨੂੰ ਇਲਾਕੇ ਦੀ ਧਾਰਮਿਕ ਸ਼ਖ਼ਸੀਅਤ ਬਾਬਾ ਸਰਬਜੀਤ ਸਿੰਘ ਭੱਲਾ ਅਤੇ ਝਾਲ ਵਾਲੇ ਸੰਤ ਸ੍ਰੀ ਜਾਗ ਰਿਸ਼ੀ ਵਲੋਂ ਸ਼ੁਰੂ ਕਰਵਾਇਆ ਗਿਆ ਜਿਸ ਦਾ ਵੱਖ-ਵੱਖ ਥਾਵਾਂ 'ਤੇ ਨਿੱਘਾ ਸਵਾਗਤ ਕੀਤਾ ਗਿਆ | ਉਪਰੰਤ ਸ਼ਾਮ ਨੂੰ ਕੀਰਤਨ ਦਰਬਾਰ ਸਜਾਇਆ ਗਿਆ ਅਤੇ ਭੰਡਾਰਾ ਵਰਤਾਇਆ ਗਿਆ | ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਦੁਕਾਨਦਾਰਾਂ ਅਤੇ ਹੋਰਨਾਂ ਪਤਵੰਤਿਆਂ ਵਲੋਂ ਇਸ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ | ਵੱਡੀ ਗਿਣਤੀ ਵਿਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਅÏਰਤ ਸ਼ਰਧਾਲੂਆਂ ਅਤੇ ਵੱਖ-ਵੱਖ ਮੰਦਰਾਂ ਦੀਆਂ ਕੀਰਤਨ ਮੰਡਲੀਆਂ ਇਸ ਸ਼ੋਭਾ ਯਾਤਰਾ 'ਚ ਪੈਦਲ ਤੁਰ ਕੇ ਸ਼ੋਭਾ ਵਧਾ ਰਹੀਆਂ ਸਨ | ਗੁਰਦੁਆਰਾ ਸਾਹਿਬ ਖਮਾਣੋਂ ਮੇਲੇ ਵਾਲੀ ਵਿਖੇ ਇਸ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਥਾਂ ਥਾਂ 'ਤੇ ਲੋਕਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ | ਸਥਾਨਕ ਪੁਲਿਸ ਵਲੋਂ ਡੀ.ਐਸ.ਪੀ. ਗੁਰਮੀਤ ਸਿੰਘ ਅਤੇ ਥਾਣਾ ਮੁਖੀ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਸੁਰੱਖਿਆ ਦੇ ਵਧੀਆ ਪ੍ਰਬੰਧ ਕੀਤੇ ਹੋਏ ਸਨ | ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਸੀ | ਇਸ ਮੌਕੇ ਅਜੇ ਗੁਪਤਾ, ਕੁਲਦੀਪ ਮਦਾਨ, ਸੰਦੀਪ ਕੁਮਾਰ ਠਾਕੁਰ, ਮਨੋਜ ਸ਼ੁਕਲਾ, ਪਿ੍ੰਸ ਪਪਨੇਜਾ, ਰਮੇਸ਼ ਗਾਬਾ ਪ੍ਰਧਾਨ ਸ਼ੀਤਲਾ ਮਾਤਾ ਮੰਦਰ ਕਮੇਟੀ, ਦਰਸ਼ਨ ਕੁਮਾਰ ਸੋਨੀ, ਨਰੇਸ਼ ਗੁਪਤਾ, ਗੁਰਦੀਪ ਸਿੰਘ ਪ੍ਰਧਾਨ ਨਗਰ ਪੰਚਾਇਤ, ਰਣਧੀਰ ਸਿੰਘ ਬਿੱਲੂ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ. ਸੁਨੀਲ ਗੁਪਤਾ, ਗੰਗਾ ਰਾਮ, ਡਾ. ਹਰਬੰਸ ਲਾਲ ਸਾਬਕਾ ਮੰਤਰੀ, ਕੁਲਦੀਪ ਸਿੰਘ ਸਿੱਧੂਪੁਰ ਭਾਜਪਾ ਆਗੂ, ਨਰੇਸ਼ ਕੁਮਾਰ ਘੋਕਾ, ਭਾਰਤ ਭੂਸ਼ਣ ਬੱਤਰਾ, ਕੌਂਸਲਰ ਗੁਰਿੰਦਰ ਸਿੰਘ ਸੋਨੀ, ਕੌਂਸਲਰ ਰਣਵੀਰ ਸਿੰਘ ਕੰਗ, ਦਵਿੰਦਰ ਦਾਨੀਆ, ਚੇਤਨ ਦਾਸ, ਡਾ: ਜਗਦੀਪ ਸਿੰਘ ਰਾਣਾ, ਵਿੱਕੀ ਪਪਨੇਜਾ, ਪੰਡਿਤ ਸ਼ਿਵਨਾਥ ਸੰਘੋਲ, ਪੰਡਿਤ ਰਮੇਸ਼ ਕੁਮਾਰ ਸ਼ੁਕਲਾ, ਡਾ. ਅਮਰਜੀਤ ਸੋਹਲ, ਦੀਪੂ ਗਾਬਾ, ਪ੍ਰਵੀਨ ਕੁਮਾਰ ਕੱਕੜ, ਪ੍ਰੇਮ ਕੁਮਾਰ, ਡਾ. ਪਰਾਗ ਸ਼ਰਮਾ, ਮਨਪ੍ਰੀਤ ਸ਼ਰਮਾ, ਬਲਵੀਰ ਸਿੰਘ ਸਿੱਧੂ, ਜਗਜੀਤ ਕੁਮਾਰ ਵਿੱਕੀ, ਨਰੇਸ਼ ਗਰਗ, ਜਗਦੀਸ਼ ਕੁਮਾਰ ਜੌਲੀ, ਸੰਜੂ ਖਮਾਣੋਂ, ਨਵੀਨ ਬਾਂਸਲ, ਨਰਿੰਦਰ ਖੁਰਾਨਾ, ਵਿਜੇ ਕੁਮਾਰ ਗੁਪਤਾ, ਚਿਰਾਗ ਸ਼ਰਮਾ, ਰਜਿੰਦਰ ਪਾਲ ਬਿੱਲੂ, ਸੰਜੀਵ ਕਾਲੜਾ, ਸੌਰਵ ਕੱਕੜ, ਅਸ਼ੀਸ਼ ਗੁਪਤਾ, ਮੋਨੂੰ ਸੋਨੀ, ਜਸਮੇਲ ਸਿੰਘ ਪੱਪੀ, ਧਰਮਿੰਦਰ ਵਰਮਾ, ਜਸਪਾਲ ਸਿੰਘ ਜੱਸੀ ਤੋਂ ਇਲਾਵਾ ਸ਼ਹਿਰ ਦੇ ਹੋਰ ਦੁਕਾਨਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਮੰਡੀ ਗੋਬਿੰਦਗੜ੍ਹ ਦੇ ਉਦਯੋਗ ਨੂੰ ਵੱਡੀਆਂ ਰਾਹਤਾਂ ਦਿੱਤੀਆਂ ਜਾਣਗੀਆਂ-ਸੁਖਬ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਮੰਡੀ ਗੋਬਿੰਦਗੜ੍ਹ ਦੇ ਉਦਯੋਗ ਨੂੰ ਵੱਡੀਆਂ ਰਾਹਤਾਂ ਦਿੱਤੀਆਂ ਜਾਣਗੀਆਂ-ਸੁਖਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।