29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਬੀ.ਕੇ.ਯੂ (ਕਾਦੀਆਂ) ਵਲੋਂ ਗੰਨਾਂ ਕਾਸ਼ਤਕਾਰਾਂ ਦੀਆਂ ਸਮੱਸਿਆਵਾਂ ਸੰਬੰਧੀ ਕੇਨ ਕਮਿਸ਼ਨਰ ਪੰਜਾਬ ਨਾਲ ਮੀਟਿੰਗ

ਅਜੀਤ ਡੈਸਕ 26-03-2026
ਖਮਾਣੋਂ, 25 ਮਾਰਚ (ਜੋਗਿੰਦਰ ਪਾਲ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਆਗੂਆਂ ਵਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਤਲਵਿੰਦਰ ਸਿੰਘ ਗੱਗੋ ਦੀ ਅਗਵਾਈ ਵਿਚ ਇਕ ਵਿਸ਼ੇਸ਼ ਮੀਟਿੰਗ ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਨਾਲ ਖੇਤੀ ਭਵਨ ਮੋਹਾਲੀ ਵਿਖੇ ਕੀਤੀ ਗਈ, ਜਿਸ ਵਿਚ ਲੰਘੇ ਸੀਜ਼ਨ 2025-2026 ਨਾਲ ਸੰਬੰਧਿਤ ਕਿਸਾਨੀ ਮੁਸ਼ਕਿਲਾਂ ਅਤੇ ਆਉਣ ਵਾਲੇ ਸੀਜ਼ਨ 2026-2027 ਬਾਰੇ ਸੁਝਾਅ ਦਿੰਦਿਆਂ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ | ਜਾਣਕਾਰੀ ਦਿੰਦਿਆਂ ਭਾਕਿਯੂ ਕਾਦੀਆਂ ਦੇ ਸੂਬਾ ਸਹਿ ਸਕੱਤਰ ਸਰਬਜੀਤ ਸਿੰਘ ਅਮਰਾਲਾ ਨੇ ਦੱਸਿਆ ਕਿ ਇਸ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਜੋ ਗੰਨੇ ਦੀ ਫਸਲ ਨੂੰ ਮੌਸਮ ਦੀ ਮਾਰ ਪੈਣ ਕਰਕੇ ਗੰਨੇ ਦਾ ਪ੍ਰਤੀ ਏਕੜ ਝਾੜ ਘੱਟ ਰਹਿਣ ਕਰਕੇ ਗੰਨਾ ਉਤਪਾਦਕ ਗੰਨੇ ਦੀ ਸਪਲਾਈ ਕੀਤੇ ਬਾਂਡ ਮੁਤਾਬਿਕ ਪੂਰੀ ਨਹੀਂ ਕਰ ਸਕੇ, ਉਨ੍ਹਾਂ ਨੂੰ ਪੈਨਲਟੀ ਤੋਂ ਛੋਟ ਦਿੱਤੀ ਜਾਵੇ ਅਤੇ ਗੰਨੇ ਦੀ ਰਹਿੰਦੀ ਪੇਮੈਂਟ ਜਲਦੀ ਜਾਰੀ ਕੀਤੀ ਜਾਵੇ | ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਨੇ ਗੰਨੇ ਦੀ ਬਿਜਾਈ ਕੱਤਕ (ਸਤੰਬਰ-ਅਕਤੂਬਰ) ਅਤੇ ਫੱਗਣ (ਫਰਵਰੀ-ਮਾਰਚ) ਵਿਚ ਕੀਤੀ ਹੈ, ਉਸ ਲਈ ਵਰਤੇ ਗਏ ਬੀਜ ਦਾ ਵਜ਼ਨ ਕੁੱਲ ਬਾਂਡ ਕੀਤੇ ਗਏ ਗੰਨੇ ਦੇ ਵਜ਼ਨ ਵਿਚੋਂ ਘੱਟ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ | ਕੇਨ ਕਮਿਸ਼ਨਰ ਡਾ. ਅਮਰੀਕ ਸਿੰਘ ਨੇ ਜਥੇਬੰਦੀ ਵਲੋਂ ਉਠਾਏ ਮਸਲਿਆਂ ਨੂੰ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸੰਬੰਧਿਤ ਗੰਨਾਂ ਮਿੱਲਾਂ ਨੂੰ ਜਲਦੀ ਪੱਤਰ ਜਾਰੀ ਕੀਤੇ ਜਾਣਗੇ | ਅੱਜ ਦੀ ਮੀਟਿੰਗ ਵਿਚ ਤਲਵਿੰਦਰ ਸਿੰਘ ਗੱਗੋ ਤੋਂ ਇਲਾਵਾ ਸੂਬਾ ਵਿੱਤ ਸਕੱਤਰ ਸਰਬਜੀਤ ਸਿੰਘ ਅਮਰਾਲਾ, ਜ਼ਿਲ੍ਹਾ ਪ੍ਰਧਾਨ ਰੋਪੜ ਰੇਸ਼ਮ ਸਿੰਘ ਬਡਾਲੀ, ਜਗਤਾਰ ਸਿੰਘ ਮਹੇਸ਼ਪੁਰਾ, ਹਰਿੰਦਰ ਸਿੰਘ ਸੱਲੋਮਾਜਰਾ, ਅਮਰਜੀਤ ਸਿੰਘ ਕਕਰਾਲੀ (ਸਾਰੇ ਬਲਾਕ ਪ੍ਰਧਾਨ), ਮਾਸਟਰ ਸੁਖਦੀਪ ਸਿੰਘ ਪਪਰਾਲੀ, ਸਵਰਨ ਸਿੰਘ ਪਪਰਾਲੀ, ਹਰਚੰਦ ਸਿੰਘ ਅਮਰਾਲਾ, ਮੋਹਨ ਸਿੰਘ ਮਹੇਸ਼ਪੁਰਾ, ਬਬਲਾ ਸੰਘੋਲ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਬਚਾਓ ਰੈਲੀਆਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਲਈ ਅਹਿਮ ਰੋਲ ਅਦਾ ਕਰਨਗੀਆਂ-ਜਥੇਦਾਰ ਰਿਆ ਅਗਲੀ ਖ਼ਬਰ ਪਿੰਡ ਡੰਘੇੜੀਆਂ ਵਿਖੇ ਦੂਜਾ ਵਾਲੀਬਾਲ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।