29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਵਰਲਡ ਯੂਨੀਵਰਸਿਟੀ ਵਿਚ 7 ਦਿਨਾਂ ਐਨ.ਐਸ.ਐਸ. ਕੈਂਪ ਸਫਲਤਾਪੂਰਵਕ ਸਮਾਪਤ

ਅਜੀਤ ਡੈਸਕ 26-03-2026
ਫ਼ਤਹਿਗੜ੍ਹ ਸਾਹਿਬ, 25 ਮਾਰਚ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ 'ਸਮਾਰਟ ਨੌਜਵਾਨ ਇਕ ਸੁਰੱਖਿਅਤ ਸਾਈਬਰ, ਤੰਦਰੁਸਤ ਅਤੇ ਹਰੇ-ਭਰੇ ਵਾਤਾਵਰਨ ਵਾਲੇ ਸਮਾਜ ਦੇ' ਵਿਸ਼ੇ ਹੇਠ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਐਨ.ਐਸ.ਐਸ. ਸਫਲਤਾ ਪੂਰਵਕ ਸਮਾਪਤ ਹੋ ਗਿਆ | ਇਸ ਕੈਂਪ ਵਿਚ ਦੋ ਇਕਾਈਆਂ ਦੇ ਲਗਪਗ 100 ਵਲੰਟੀਅਰਾਂ ਨੇ ਭਾਗ ਲਿਆ | ਕੈਂਪ ਦੀ ਸ਼ੁਰੂਆਤ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਦੀ ਰਹਿਨੁਮਾਈ ਹੇਠ ਹੋਈ | ਉਦਘਾਟਨੀ ਸਮਾਰੋਹ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਡਾ. ਨਵਦੀਪ ਕੌਰ ਡੀਨ, ਰਿਸਰਚ, ਡਾ. ਸਿਕੰਦਰ ਸਿੰਘ ਡੀਨ, ਵਿਦਿਆਰਥੀ ਭਲਾਈ, ਡਾ. ਹਰਨੀਤ ਬਿਲਿੰਗ ਐਨ.ਐਸ.ਐਸ. ਪ੍ਰੋਗ੍ਰਾਮ ਸਹਿ-ਪ੍ਰਬੰਧਕ ਅਤੇ ਡਾ. ਸਰਪ੍ਰੀਤ ਸਿੰਘ ਐਨ.ਐਸ.ਐਸ. ਪ੍ਰੋਗ੍ਰਾਮ ਅਧਿਕਾਰੀ ਤੇ ਮੁਖੀ ਕੰਪਿਊਟਰ ਸਾਇੰਸ ਵਿਭਾਗ ਸ਼ਾਮਿਲ ਸਨ | ਪ੍ਰਬੰਧਕ ਟੀਮ ਵਿਚ ਡਾ. ਕਿਰਨਪ੍ਰੀਤ ਕੌਰ, ਜਸਕੀਰਤ ਕੌਰ, ਡਾ. ਸੰਦੀਪ ਕੌਰ, ਕੋਮਲਪ੍ਰੀਤ ਕੌਰ ਅਤੇ ਅਰਸ਼ਦੀਪ ਸਿੰਘ ਸ਼ਾਮਿਲ ਸਨ | ਸਾਰੇ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਵਿਚ ਸਰਗਰਮ ਭਾਗੀਦਾਰੀ ਲਈ ਉਤਸ਼ਾਹਿਤ ਕੀਤਾ ਅਤੇ ਨੌਜਵਾਨਾਂ ਦੀ ਭੂਮਿਕਾ ਨੂੰ ਇਕ ਅੱਗੇ ਵੱਧਦੇ ਤੇ ਜ਼ਿੰਮੇਵਾਰ ਸਮਾਜ ਲਈ ਬਹੁਤ ਜ਼ਰੂਰੀ ਦੱਸਿਆ | ਇਸ ਮੌਕੇ ਵਲੰਟੀਅਰਾਂ ਨੂੰ 'ਮੇਰਾ ਭਾਰਤ ਪੋਰਟਲ' ਬਾਰੇ ਜਾਣਕਾਰੀ ਦਿੱਤੀ ਗਈ | ਕੈਂਪ ਦੌਰਾਨ ਭਾਗੀਦਾਰਾਂ ਨੇ ਰੋਜ਼ਾਨਾ ਸਵੇਰੇ ਯੋਗ ਅਭਿਆਸ ਵਿਚ ਭਾਗ ਲਿਆ ਅਤੇ ਨੇੜਲੇ ਸਕੂਲਾਂ ਵਿਚ ਸਾਈਬਰ ਸੁਰੱਖਿਆ ਸੰਬੰਧੀ ਚੇਤੰਨਤਾ ਲਹਿਰ ਚਲਾਈ | 'ਡਿਜੀਟਲ ਯੁੱਗ ਵਿਚ ਸਰੀਰਕ ਅਸਥਿਤੀ ਦੀ ਸੰਭਾਲ' ਵਿਸ਼ੇ 'ਤੇ ਸਿਹਤ ਚੇਤਨਾ ਭਾਸ਼ਣ ਡਾ. ਸੁਪਰੀਤ ਬਿੰਦਰਾ ਵਲੋਂ ਦਿੱਤਾ ਗਿਆ | ਇਸ ਤੋਂ ਇਲਾਵਾ ਭਾਗੀਦਾਰਾਂ ਨੇ ਤੰਦਰੁਸਤ ਜੀਵਨ ਸ਼ੈਲੀ, ਵਾਤਾਵਰਨ ਸੁਰੱਖਿਆ ਅਤੇ ਟਿਕਾਊ ਖੇਤੀਬਾੜੀ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ | ਖੇਤੀਬਾੜੀ ਵਿਭਾਗ ਵਲੋਂ ਪੋਲੀਹਾਊਸ ਵਿਚ ਅਮਲੀ ਤਜਰਬਾ ਦਿੱਤਾ ਗਿਆ | ਕੈਂਪ ਦੌਰਾਨ ਵਲੰਟੀਅਰਾਂ ਨੂੰ ਵਿਰਾਸਤ-ਏ-ਖਾਲਸਾ ਅਤੇ ਗੁਰਦੁਆਰਾ ਸ੍ਰੀ ਆਨੰਦਪੁਰ ਸਾਹਿਬ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ | ਕੈਂਪ ਦੇ ਸਮਾਪਨ ਸਮਾਰੋਹ ਵਿਚ ਸਰਟੀਫਿਕੇਟ ਵੰਡ ਅਤੇ ਰੰਗਾਰੰਗ ਸੱਭਿਆਚਾਰਕ ਪ੍ਰੋਗ੍ਰਾਮ ਵੀ ਕਰਵਾਇਆ ਗਿਆ | ਇਹ ਸਮਾਗਮ ਡਾ. ਹਰਨੀਤ ਬਿਲਿੰਗ ਅਤੇ ਡਾ. ਸਰਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਸਫਲਤਾਪੂਰਵਕ ਸੰਪੰਨ ਹੋਇਆ | ਅਖੀਰ ਵਿਚ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਭਾਗੀਦਾਰਾਂ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਸਮਾਜਿਕ ਵਿਕਾਸ ਵਿਚ ਲਗਾਤਾਰ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ, ਜਦੋਂਕਿ ਧੰਨਵਾਦ ਦਾ ਮਤਾ ਡਾ. ਸਰਪ੍ਰੀਤ ਸਿੰਘ ਵਲੋਂ ਪੇਸ਼ ਕੀਤਾ ਗਿਆ |
ਪਿਛਲੀ ਖ਼ਬਰ ਬਾਬਾ ਬੀਰਮ ਦਾਸ ਪਬਲਿਕ ਸਕੂਲ ਵਿਖੇ ਪਾਠ ਦੇ ਭੋਗ ਪਾਏ ਅਗਲੀ ਖ਼ਬਰ ਅਕਾਲੀ ਦਲ ਹਮੇਸ਼ਾ ਆਪਣੇ ਸਮਰਪਿਤ ਵਰਕਰਾਂ ਤੇ ਪੁਰਾਣੇ ਪਰਿਵਾਰਾਂ ਦੀ ਕਦਰ ਕਰਦਾ ਹੈੈ-ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।