18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

'ਆਪ' ਸਰਕਾਰ ਨੇ ਚਾਰ ਸਾਲ 'ਚ ਇਕ ਲੱਖ ਪੈਂਤੀ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕ ਸੂਬੇ ਨੂੰ ਕੰਗਾਲੀ ਵੱਲ ਧੱਕਿਆ-ਗੁਰੂ

ਦਰਬਾਰਾ ਸਿੰਘ ਗੁਰੂ ਪਿੰਡ ਦਮਹੇੜੀ ਅਤੇ ਲਾਡਪੁਰ ਤੇ ਉਦਲਪੁਰ ਵਿਖੇ ਵਰਕਰਾਂ ਨਾਲ ਮੀਟਿੰਗ ਕਰਨ ਮੌਕੇ ਦਿਖਾਈ ਦਿੰਦੇ ਹੋਏ | ਅਜੀਤ ਤਸਵੀਰਾਂ <br/> 08-03-2026
ਖਮਾਣੋਂ, 7 ਮਾਰਚ (ਮਨਮੋਹਣ ਸਿੰਘ ਕਲੇਰ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਹੁਣ ਤੱਕ ਦੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਇਕ ਲੱਖ ਪੈਂਤੀ ਹਜ਼ਾਰ ਕਰੋੜ ਰੁਪਏ ਦਾ ਕਰਜ਼ ਚੁੱਕ ਕੇ ਸੂਬੇ ਨੂੰ ਕਰਜ਼ਈ ਕਰਦੇ ਹੋਏ ਆਰਥਿਕ ਕੰਗਾਲੀ 'ਤੇ ਪਹੁੰਚਾ ਦਿੱਤਾ ਹੈ | ਜਿੱਥੋਂ ਸੂਬੇ ਨੂੰ ਅਜਿਹੇ ਭਿਆਨਕ ਆਰਥਿਕ ਸੰਕਟ 'ਚੋਂ ਕੱਢਣ ਲਈ ਇਕ ਉੱਚ ਨਜ਼ਰੀਏ ਵਾਲੀ ਸ਼ਖ਼ਸੀਅਤ ਦੀ ਸੂਬੇ ਨੂੰ ਸਖ਼ਤ ਜ਼ਰੂਰਤ ਹੈ | ਜਿਸ ਲਈ ਸਾਲ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਜੇਤੂ ਬਣਾ ਕੇ ਸੁਖਬੀਰ ਸਿੰਘ ਬਾਦਲ ਵਰਗੇ ਵਿਅਕਤੀ ਦੇ ਹੱਥ ਸੂਬੇ ਦੀ ਵਾਂਗਡੋਰ ਬਤੌਰ ਮੁੱਖ ਮੰਤਰੀ ਦੇਣੀ ਚਾਹੀਦੀ ਹੈ | ਇਹ ਸ਼ਬਦ ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਬਸੀ ਪਠਾਣਾਂ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ 10 ਅਪ੍ਰੈਲ ਨੂੰ ਕੀਤੀ ਜਾਣ ਵਾਲੀ ਪੰਜਾਬ ਬਚਾਓ ਰੈਲੀ ਸਬੰਧੀ ਵੱਖ-ਵੱਖ ਪਿੰਡਾਂ 'ਚ ਵਰਕਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਹੇ | ਗੁਰੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਿਕਾਸ ਸਿਰਫ਼ ਮਸ਼ਹੂਰੀਆਂ 'ਚ ਕੀਤਾ ਹੈ | ਜਿਸ ਦੇ ਚੱਲਦਿਆਂ ਫਲੈਕਸ ਬੋਰਡਾਂ 'ਤੇ ਹੀ ਸਿਰਫ਼ ਇਹ ਵਿਕਾਸ ਦੇਖਿਆ ਜਾਂ ਪੜਿ੍ਹਆ ਜਾ ਸਕਦਾ ਹੈ ਅਤੇ ਅਸਲ 'ਚ ਧਰਾਤਲ 'ਤੇ ਇਕ ਵੀ ਇੱਟ ਨਵੀਂ ਨਹੀਂ ਲੱਗੀ | ਗੁਰੂ ਨੇ ਅੱਜ ਪਿੰਡ ਦਮਹੇੜੀ, ਲਾਡਪੁਰੀ, ਉਦਲਪੁਰ, ਮੁੱਲਾਂਪੁਰ, ਖਾਲਸਪੁਰ ਆਦਿ ਪਿੰਡਾਂ 'ਚ ਮੀਟਿੰਗ ਨੂੰ ਸੰਬੋਧਨ ਕੀਤਾ | ਇਸ ਮੌਕੇ ਦਵਿੰਦਰ ਸਿੰਘ ਮਾਜਰੀ ਸਰਕਲ ਪ੍ਰਧਾਨ ਬਸੀ ਪਠਾਣਾਂ ਨੇ ਕਿਹਾ ਕਿ ਅਕਾਲੀ ਦਲ ਦੀ 10 ਅਪ੍ਰੈਲ ਨੂੰ ਹੋਣ ਵਾਲੀ ਰੈਲੀ ਲਈ ਪਾਰਟੀ ਵਰਕਰਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ | ਜਿਸ ਕਰਕੇ ਇਹ ਰੈਲੀ ਇਤਿਹਾਸਿਕ ਹੋ ਨਿੱਬੜੇਗੀ | ਇਸ ਮੌਕੇ ਗੁਰਚਰਨ ਸਿੰਘ ਸਾਬਕਾ ਸਰਪੰਚ ਦਮਹੇੜੀ, ਰਾਜਦੀਪ ਸਿੰਘ, ਜਗਤਾਰ ਸਿੰਘ, ਮਨਦੀਪ ਸਿੰਘ ਢੋਲੇਵਾਲ, ਦਵਿੰਦਰ ਸਿੰਘ ਭੰਗੂ ਉਦਲਪੁਰ, ਕੁਲਵਿੰਦਰ ਸਿੰਘ ਲਾਡਪੁਰੀ, ਬ੍ਰਜ਼ੇਸਬਰ ਸਿੰਘ ਪਾਸ਼ੀ, ਨਾਇਬ ਸਿੰਘ ਮਹਿਦੂਦਾਂ ਸਾਬਕਾ ਸਰਪੰਚ, ਭੁਪਿੰਦਰ ਸਿੰਘ ਮਹਿਦੂਦਾਂ, ਮੇਜਰ ਸਿੰਘ ਅਬਦੁੱਲਾਪੁਰ, ਅਵਤਾਰ ਸਿੰਘ ਸਰਪੰਚ ਮੁੱਲਾਂਪੁਰ, ਭੁਪਿੰਦਰ ਸਿੰਘ, ਪਵਿੱਤਰ ਸਿੰਘ, ਇੰਦਰਜੀਤ ਸਿੰਘ ਸਰਪੰਚ ਲਾਡਪੁਰੀ, ਤਰਲੋਚਨ ਸਿੰਘ ਸਾਬਕਾ ਸਰਪੰਚ ਖਾਲਸਪੁਰ, ਸੱਜਣ ਸਿੰਘ, ਪ੍ਰਦੀਪ ਸਿੰਘ
ਪਿਛਲੀ ਖ਼ਬਰ ਕਮਲ ਹਰਗਣਾ ਨੂੰ ਕਾਂਗਰਸ ਪਾਰਟੀ ਨੇ ਬਣਾਇਆ ਜ਼ਿਲ੍ਹਾ ਜਨਰਲ ਸਕੱਤਰ ਅਗਲੀ ਖ਼ਬਰ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 'ਚ ਵਾਧੇ ਨਾਲ ਆਮ ਲੋਕਾਂ 'ਤੇ ਪਵੇਗਾ ਹੋਰ ਆਰਥਿਕ ਬੋਝ-ਰਾਜੂ ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।