02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮਾਤਾ ਗੁਜਰੀ ਕਾਲਜ ਦਾ ਸਾਲਾਨਾ ਮੈਗਜ਼ੀਨ 'ਫ਼ਤਹਿਗੜ੍ਹ' ਰਿਲੀਜ਼ <br/>

ਅਜੀਤ ਡੈਸਕ 07-03-2026
ਫ਼ਤਹਿਗੜ੍ਹ ਸਾਹਿਬ, 6 ਮਾਰਚ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਵਿੱਦਿਅਕ ਵਰ੍ਹੇ 2024-25 ਦਾ ਕਾਲਜ ਮੈਗਜ਼ੀਨ 'ਫ਼ਤਹਿਗੜ੍ਹ' ਇੰਜ. ਸੁਖਮਿੰਦਰ ਸਿੰਘ ਸਕੱਤਰ ਵਿੱਦਿਆ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਸ਼੍ਰੋਮਣੀ ਕਮੇਟੀ ਵਲੋਂ ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਅਤੇ ਮੈਗਜ਼ੀਨ ਸੰਪਾਦਕੀ ਮੰਡਲ ਦੇ ਸਮੂਹ ਅਧਿਆਪਕਾਂ ਦੀ ਮੌਜੂਦਗੀ ਵਿਚ ਜਾਰੀ ਕੀਤਾ ਗਿਆ | ਇੰਜ. ਸੁਖਮਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਸੰਸਥਾ ਦਾ ਮੈਗਜ਼ੀਨ ਉਸ ਸੰਸਥਾ ਦੇ ਮਿਆਰ ਦਾ ਪ੍ਰਤੀਬਿੰਬ ਹੁੰਦਾ ਹੈ ਅਤੇ ਇਹ ਮੈਗਜ਼ੀਨ ਕਾਲਜ ਦੇ ਵਿਦਿਆਰਥੀਆਂ ਅੰਦਰ ਸਿਰਜਣਾਤਮਤਾ ਸਿਰਜਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਦੱਸਿਆ ਕਿ 'ਫ਼ਤਹਿਗੜ੍ਹ' ਮੈਗਜ਼ੀਨ ਵਿਦਿਆਰਥੀਆਂ ਅੰਦਰ ਜਿੱਥੇ ਪੜ੍ਹਨ-ਲਿਖਣ ਦੀ ਚੇਟਕ ਅਤੇ ਸਾਹਿਤਕ ਰੁਚੀਆਂ ਨੂੰ ਪ੍ਰਫੁਲਿਤ ਕਰਦਾ ਹੈ, ਉੱਥੇ ਉਨ੍ਹਾਂ ਨੂੰ ਚੰਗੇ ਲਿਖਾਰੀ ਤੇ ਚੰਗੇ ਇਨਸਾਨ ਬਣਨ ਲਈ ਵੀ ਪ੍ਰੇਰਿਤ ਕਰਦਾ ਹੈ | ਮੈਗਜ਼ੀਨ ਦੇ ਮੁੱਖ ਸੰਪਾਦਕ ਡਾ. ਤਜਿੰਦਰ ਸਿੰਘ ਨੇ ਕਿਹਾ ਕਿ ਇਸ ਮੈਗਜ਼ੀਨ ਨੂੰ ਕੁੱਲ ਛੇ ਭਾਗਾਂ-ਸਾਹਿਤ ਤੇ ਭਾਸ਼ਾਵਾਂ, ਸਮਾਜ ਵਿਗਿਆਨਾਂ, ਜੈਵਿਕੀ ਤੇ ਭੌਤਿਕੀ ਵਿਗਿਆਨਾਂ, ਸਾਬਕਾ ਵਿਦਿਆਰਥੀਆਂ, ਟ੍ਰੇਨਿੰਗ ਤੇ ਪਲੇਸਮੈਂਟ ਅਤੇ ਤਸਵੀਰਾਂ ਦੇ ਭਾਗ ਵਿਚ ਵੰਡਿਆ ਗਿਆ ਹੈ | ਇਸ ਮੌਕੇ ਕਾਲਜ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਹਰਜੀਤ ਸਿੰਘ, ਡਾ. ਜਗਪਾਲ ਸਿੰਘ, ਪ੍ਰੋ. ਹਰਭਿੰਦਰ ਸਿੰਘ, ਪ੍ਰੋ. ਰਵਿੰਦਰ ਕੌਰ, ਡਾ. ਸੌਰਵ ਸ਼ਰਮਾ, ਪ੍ਰੋ. ਹਰਬੀਰ ਕੌਰ, ਡਾ. ਹਰਗੁਣਪ੍ਰੀਤ ਸਿੰਘ ਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਨੇ ਲਗਾਇਆ ਅੱਖਾਂ ਦਾ ਵਿਸ਼ਾਲ ਆਪ੍ਰੇਸ਼ਨ ਕੈਂਪ ਅਗਲੀ ਖ਼ਬਰ ਹਸਪਤਾਲਾਂ 'ਚ ਰਜਿਸਟ੍ਰੇਸ਼ਨ ਲਈ ਲੰਬੀਆਂ ਲਾਈਨਾਂ ਤੋਂ ਬਚਣ ਲਈ ਆਭਾ.ਆਈ.ਡੀ ਬਣਾਓ-ਸਿਵਲ ਸਰਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।