02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਇਸਤਰੀ ਸਭਾ ਸ਼ਿਵ ਮੰਦਰ ਵਿਖੇ ਹੋਲੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 07-03-2026
ਫ਼ਤਹਿਗੜ੍ਹ ਸਾਹਿਬ, 6 ਮਾਰਚ (ਬਲਜਿੰਦਰ ਸਿੰਘ)-ਇਸਤਰੀ ਸਭਾ ਸ਼ਿਵ ਮੰਦਿਰ ਵਲੋਂ ਹਮਾਯੂੰਪੁਰ ਸਰਹਿੰਦ ਵਿਚ ਰੰਗਾਂ ਦਾ ਤਿਉਹਾਰ 'ਹੋਲੀ' ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਮਾਗਮ ਵਿਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਰੰਗਾਂ ਦੇ ਇਸ ਤਿਉਹਾਰ ਦਾ ਅਨੰਦ ਮਾਣਿਆ | ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਨੰਗਲੀ ਵਾਲੇ ਸੰਤ ਅਰਾਧਨਾ ਨੰਦ ਤੇ ਸੰਤ ਸਾਧਨਾ ਨੰਦ ਪਹੁੰਚੇ, ਜਿਨ੍ਹਾਂ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ | ਉਨ੍ਹਾਂ ਦੇ ਨਾਲ ਹੀ ਹਲਕੇ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵੀ ਸ਼ਿਰਕਤ ਕੀਤੀ ਅਤੇ ਮੰਦਰ ਕਮੇਟੀ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਮੰਦਰ ਕੰਪਲੈਕਸ ਵਿਚ ਭਗਵਾਨ ਦੀਆਂ ਸੁੰਦਰ ਅਤੇ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਗਈਆਂ, ਜੋ ਖਿੱਚ ਦਾ ਕੇਂਦਰ ਰਹੀਆਂ | ਰੀਤੀ-ਰਿਵਾਜਾਂ ਅਨੁਸਾਰ 'ਹੋਲੀ ਦਹਿਨ' ਦੀ ਰਸਮ ਵੀ ਅਦਾ ਕੀਤੀ ਗਈ | ਇਸਤਰੀ ਸਭਾ ਦੀਆਂ ਮੈਂਬਰਾਂ ਵਲੋਂ ਭਜਨ ਗਾਇਨ ਕੀਤੇ ਗਏ ਅਤੇ ਫੁੱਲਾਂ ਤੇ ਗੁਲਾਲ ਨਾਲ ਹੋਲੀ ਖੇਡੀ ਗਈ | ਇਸ ਮੌਕੇ ਸਾਬਕਾ ਵਿਧਾਇਕ ਨਾਗਰਾ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਸਾਡੇ ਦੇਸ਼ ਦੀ ਅਮੀਰ ਵਿਰਾਸਤ ਅਤੇ ਆਪਸੀ ਪਿਆਰ ਦਾ ਪ੍ਰਤੀਕ ਹੈ | ਇਸ ਮੌਕੇ 'ਤੇ ਗੁਲਸ਼ਨ ਰਾਏ, ਕੌਂਸਲਰ ਪ੍ਰਵੀਨ ਕੁਮਾਰੀ, ਸੰਸਥਾ ਦੇ ਜਨਰਲ ਸਕੱਤਰ ਅਰੁਣ, ਵਾਈਸ ਪ੍ਰਧਾਨ ਹਿਮਾਂਸ਼ੂ ਪਾਠਕ, ਆਰਤੀ ਪਾਠਕ, ਸ਼ਾਰਦਾ ਪਾਠਕ, ਸੁਸ਼ਮਾ ਬੇਦੀ, ਸੁਮਨ ਪਾਠਕ, ਸੋਨੀਆ ਪਾਠਕ, ਗੀਤੂ ਢੀਂਗਰਾ, ਰੇਖਾ ਰਾਣੀ, ਸੀਤਾ ਰਾਣੀ, ਉਸ਼ਾ ਰਾਣੀ, ਬੇਅੰਤ ਵਰਮਾ, ਸੁਰਿੰਦਰ ਧੀਮਾਨ, ਵਿਕੀ ਸੌਰੀ, ਸੰਦੀਪ ਕੁਮਾਰ, ਗੁਰਵਿੰਦਰ ਸਿੰਘ, ਪ੍ਰਤਿਭਾ ਬਾਂਸਲ, ਸੁਰਿੰਦਰ ਸਿੰਘ ਧੀਮਾਨ, ਸੁਚੇਤ ਸੇਖੜੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਰਾਏ ਨੇ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ <br/> ਅਗਲੀ ਖ਼ਬਰ ਅਮਰੀਕੀ ਦਬਾਅ ਹੇਠ ਕਿਸਾਨੀ ਦਾ ਘਾਣ ਕਰਨ 'ਤੇ ਤੁਲੀ ਕੇਂਦਰ ਸਰਕਾਰ-ਕਿਸਾਨ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।