02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਵਰਲਡ ਯੂਨੀਵਰਸਿਟੀ 'ਚ ਡਿਜੀਟਲ ਤਿਆਰੀ ਤੇ ਗੁਣਵੱਤਾ ਸਿੱਖਿਆ ਦੇ ਉੱਨਤੀ ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ

ਡਿਜੀਟਲ ਤਿਆਰੀ ਤੇ ਗੁਣਵੱਤਾ ਸਿੱਖਿਆ ਦੇ ਉੱਨਤੀ ਵਿਸ਼ੇ 'ਤੇ ਸੈਮੀਨਾਰ ਦੌਰਾਨ ਯੂਨੀਵਰਸਿਟੀ ਦੇ ਉਪ ਕੁਲਪਤੀ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ | ਅਜੀਤ ਤਸਵੀਰ <br/> 07-03-2026
ਫ਼ਤਹਿਗੜ੍ਹ ਸਾਹਿਬ, 6 ਮਾਰਚ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ਰਾਸ਼ਟਰੀ ਵਿਗਿਆਨ ਦਿਵਸ ਮੌਕੇ ਡਿਜੀਟਲ ਤਿਆਰੀ ਅਤੇ ਗੁਣਵੱਤਾ ਸਿੱਖਿਆ ਦੇ ਉੱਨਤੀ ਲਈ ਕਿ੍ਤਰਿਮ ਬੁੱਧੀ ਵਿਸ਼ੇ 'ਤੇ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਅਕਾਦਮਿਕ ਮਾਮਲਿਆਂ ਦੇ ਡੀਨ ਡਾ. ਸੁਖਵਿੰਦਰ ਸਿੰਘ ਬਿਲਿੰਗ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਸੈਮੀਨਾਰ ਆਈ.ਕਿਉ. ਏ. ਸੀ ਅਤੇ ਵਿਗਿਆਨਕ ਖੋਜ ਤੇ ਨਵੀਨਤਾ ਕੇਂਦਰ ਵਲੋਂ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ ਸੀ | ਇਸ ਦੇ ਸੰਚਾਲਕ ਡਾ. ਤੇਜਬੀਰ ਸਿੰਘ ਰਜਿਸਟਰਾਰ ਅਤੇ ਡਾ. ਅੰਕਦੀਪ ਕੌਰ ਅਟਵਾਲ ਸਨ | ਸਮਾਪਤੀ ਸੈਸ਼ਨ ਦੌਰਾਨ ਡਾ. ਅੰਕਦੀਪ ਕੌਰ ਨੇ ਉੱਚ ਸਿੱਖਿਆ ਵਿਚ ਕਿ੍ਤਰਿਮ ਬੁੱਧੀ ਦੇ ਪਹਿਲੂਆਂ ਜਿਵੇਂ ਕਿ ਡਿਜੀਟਲ ਤਿਆਰੀ, ਗੁਣਵੱਤਾ ਮਾਪਦੰਡ, ਅੰਤਰ-ਵਿਭਾਗੀ ਖੋਜ ਅਤੇ ਨਵੇਂ ਸਿੱਖਣ-ਸਿਖਾਉਣ ਮਾਡਲਾਂ ਦੀ ਸਮੀਖਿਆ ਲਈ ਇਸ ਸੈਮੀਨਾਰ ਨੂੰ ਸਮਰਪਿਤ ਦੱਸਿਆ | ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਕਿ੍ਤਰਿਮ ਬੁੱਧੀ ਨੂੰ ਪਾਠਕ੍ਰਮ ਵਿਕਾਸ, ਮੁਲਾਂਕਣ ਪ੍ਰਣਾਲੀਆਂ ਅਤੇ ਗੁਣਵੱਤਾ-ਢਾਂਚੇ ਵਿਚ ਰਣਨੀਤਕ ਏਕੀਕਰਨ ਦੀ ਲੋੜ ਤੇ ਜ਼ੋਰ ਦਿੱਤਾ | ਡਾ. ਪਰਿਤਪਾਲ ਸਿੰਘ ਨੇ ਕਿਹਾ ਕਿ ਕਿ੍ਤਰਿਮ ਬੁੱਧੀ ਮਨੁੱਖੀ ਬੁੱਧੀ ਅਤੇ ਨੈਤਿਕ ਵਿਚਾਰਸ਼ੀਲਤਾ ਨੂੰ ਬਲ ਪ੍ਰਦਾਨ ਕਰਨ ਵਾਲੀ ਸਹਿਯੋਗੀ ਸ਼ਕਤੀ ਹੈ | ਉਨ੍ਹਾਂ ਨੇ ਖੋਜਕਾਰਾਂ ਅਤੇ ਅਧਿਆਪਕਾਂ ਨੂੰ ਕਿ੍ਤਰਿਮ ਬੁੱਧੀ ਦੀ ਜ਼ਿੰਮੇਵਾਰ, ਨੈਤਿਕ ਅਤੇ ਨਵੀਨਤਾਪੂਰਨ ਵਰਤੋਂ ਲਈ ਪ੍ਰੇਰਿਤ ਕੀਤਾ | ਪਹਿਲੇ ਦਿਨ ਦਾ ਮੁੱਖ ਵਿਗਿਆਨਕ ਸੈਸ਼ਨ ਡਾ. ਰਿਪੁਦਮਨ ਸਿੰਘ ਅਸਿਸਟੈਂਟ ਪ੍ਰੋਫ਼ੈਸਰ ਚਿਤਕਾਰਾ ਯੂਨੀਵਰਸਿਟੀ ਵਲੋਂ ਪੇਸ਼ ਕੀਤਾ ਗਿਆ | ਦੂਜੇ ਦਿਨ ਵਿਗਿਆਨਕ ਵਿਚਾਰ-ਗੋਸ਼ਠੀ ਡਾ. ਕਰਮਜੀਤ ਸਿੰਘ ਧਾਲੀਵਾਲ ਅਸਿਸਟੈਂਟ ਪ੍ਰੋਫ਼ੈਸਰ ਭੌਤਿਕ ਵਿਗਿਆਨ ਵਿਭਾਗ ਪੰਜਾਬੀ ਵਿਸ਼ਵ ਵਿਦਿਆਲਾ ਵਲੋਂ ਪੇਸ਼ ਕੀਤੀ ਗਈ | ਸੈਮੀਨਾਰ ਦਾ ਸੰਚਾਲਨ ਜਸਪ੍ਰੀਤ ਕੌਰ ਮੈਂਬਰ ਆਈ.ਕਿਉ.ਏ.ਸੀ. ਵਲੋਂ ਕੀਤਾ ਗਿਆ | ਇਸ ਮੌਕੇ 'ਤੇ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਡਾ. ਸਿਕੰਦਰ ਸਿੰਘ ਡੀਨ ਵਿਦਿਆਰਥੀ ਭਲਾਈ, ਡਾ. ਹਰਨੀਤ ਕੌਰ ਡੀਨ ਸਿੱਖਿਆ, ਡਾ. ਹਰਦੇਵ ਸਿੰਘ ਕਨਵੀਨਰ ਭਾਰਤੀ ਗਿਆਨ ਪ੍ਰਣਾਲੀ ਤੇ ਡੀਨ, ਧਰਮ ਅਧਿਐਨ, ਡਾ. ਨਵ ਸ਼ਗਨ ਦੀਪ ਕੌਰ ਮੁਖੀ ਸਮਾਜ ਵਿਗਿਆਨ ਵਿਭਾਗ, ਡਾ. ਮੋਨਿਕਾ ਐਰੀ ਅਸਿਸਟੈਂਟ ਪ੍ਰੋਫੈਸਰ ਜੂਲੋਜੀ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਫੈਕਲਟੀ ਮੈਂਬਰ ਸ਼ਾਮਿਲ ਸਨ | ਸੈਮੀਨਾਰ ਦੀ ਸਮਾਪਤੀ ਮੌਕੇ ਡਾ. ਤੇਜਬੀਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਅਮਰੀਕੀ ਦਬਾਅ ਹੇਠ ਕਿਸਾਨੀ ਦਾ ਘਾਣ ਕਰਨ 'ਤੇ ਤੁਲੀ ਕੇਂਦਰ ਸਰਕਾਰ-ਕਿਸਾਨ ਆਗੂ ਅਗਲੀ ਖ਼ਬਰ ਲੋਕਾਂ ਨੂੰ ਸੂਬਾ ਸਰਕਾਰ ਦੀਆਂ ਬਣਦੀਆਂ ਸਹੂਲਤਾਂ ਦੇ ਲਾਭ ਦਿੱਤੇ ਜਾ ਰਹੇ-'ਆਪ' ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।