03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਜੂਮਾਜਰਾ ਵਲੋਂ ਦਾਖਲਾ ਮੁਹਿੰਮ ਸ਼ੁਰੂ

ਅਜੀਤ ਡੈਸਕ 07-03-2026

ਪਟਿਆਲਾ, 6 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪਿ੍ੰਸੀਪਲ ਦਿਆਲ ਸਿੰਘ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਜੀਵ ਸ਼ਰਮਾ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰ ਪਾਲ ਸਿੰਘ ਦੇ ਤਾਲਮੇਲ ਨਾਲ ਅੱਜ ਗੱਜੂਮਾਜਰਾ ਸਕੂਲ ਤੋਂ ਦਾਖਲਾ ਮੁਹਿੰਮ ਤਹਿਤ ਮੋਬਾਇਲ ਵੈਨ ਸੈਸ਼ਨ 2026-2027 ਲਈ ਸਕੂਲ ਵਿਚੋਂ ਰਵਾਨਾ ਕੀਤੀ ਗਈ | ਇਸ ਮੋਬਾਈਲ ਵੈਨ ਨੇ ਪੰਜ ਪਿੰਡਾਂ ਵਿੱਚ ਜਾ ਕੇ ਜਿਨ੍ਹਾਂ ਵਿਚੋਂ ਗੱਜੂਮਾਜਰਾ, ਲਲੋਛੀ ਕੂਕਾ, ਖੇੜੀ ਮੱਲਾਂ, ਤਰੌੜਾ ਕਲਾਂ, ਤਰੌੜਾ ਖੁਰਦ ਵਿਖੇ ਪਹੁੰਚ ਕੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਗੱਜੂਮਾਜਰਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ | ਇਸ ਮੋਬਾਈਲ ਵੈਨ ਵਿਚ ਸੁਖਵਿੰਦਰ ਸਿੰਘ ਸੁੱਖੀ, ਹਰਵਿੰਦਰ ਸਿੰਘ, ਰਘੂਬੀਰ ਸਿੰਘ, ਜਸਵਿੰਦਰ ਸਿੰਘ ਪ੍ਰੈਸ ਇੰਚਾਰਜ ਵਲੋਂ ਸਾਰੇ ਪਿੰਡਾਂ ਵਿਚ ਅਨਾਉਂਸਮੈਂਟ ਕੀਤੀ ਗਈ ਤਾਂ ਜੋ ਗੱਜੂਮਾਜਾ ਸਕੂਲ ਦੀ ਵਿਦਿਆਰਥੀਆਂ ਦੀ ਇਨਰੋਲਮੈਂਟ ਵਿੱਚ ਵਾਧਾ ਹੋਵੇ | ਇਸ ਮੌਕੇ ਤੇ ਐਸ.ਐਮ.ਸੀ. ਚੇਅਰਮੈਨ ਗੁਰਮੀਤ ਰਾਮ, ਵਾਈਸ ਚੇਅਰਮੈਨ ਕੁਲਦੀਪ ਸਿੰਘ,ਰਣਵੀਰ ਸਿੰਘ, ਕਮਲਪ੍ਰੀਤ, ਰਾਜਵੀਰ ਕੌਰ, ਅਮਨਦੀਪ ਕੌਰ, ਪ੍ਰਭਜੋਤ ਕੌਰ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਚੈਰੀ ਰਾਣੀ, ਦੀਕਸ਼ਾ, ਅਜੇ ਸ਼ਰਮਾ, ਕੈਂਪਸ ਮੈਨੇਜਰ ਜਸਵਿੰਦਰ ਸਿੰਘ ਹਾਜ਼ਰ ਸਨ¢


ਪਿਛਲੀ ਖ਼ਬਰ ਚੇਅਰਮੈਨ ਹਰਪਾਲ ਜੁਨੇਜਾ ਵਲੋਂ ਨਵੇਂ ਬੱਸ ਅੱਡੇ ਤੇ ਵਰਕਸ਼ਾਪ ਦਾ ਦੌਰਾ <br/> ਅਗਲੀ ਖ਼ਬਰ 19 ਮਾਰਚ ਨੂੰ ਸਮਾਣਾ ਵਿਖੇ ਅਕਾਲੀ ਦਲ (ਬਾਦਲ) ਦੀ ਰੈਲੀ ਇਤਿਹਾਸਕ ਹੋਵੇਗੀ-ਹਰਿਆਊ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।