27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਾਬਕਾ ਸੰਸਦ ਮੈਂਬਰ ਸਤਵਿੰਦਰ ਕੌਰ ਧਾਲੀਵਾਲ ਵਲੋਂ ਬਸੀ ਪਠਾਣਾਂ ਦੇ ਬਿਰਧ ਆਸ਼ਰਮ ਦਾ ਦੌਰਾ

ਅਜੀਤ ਡੈਸਕ 25-01-2026
ਬਸੀ ਪਠਾਣਾਂ, 24 ਜਨਵਰੀ (ਐਚ.ਐਸ. ਗੌਤਮ)-ਸਾਬਕਾ ਸੰਸਦ ਮੈਂਬਰ ਬੀਬੀ ਸਤਵਿੰਦਰ ਕੌਰ ਧਾਲੀਵਾਲ ਨੇ ਸਥਾਨਕ ਬਿਰਧ ਆਸ਼ਰਮ ਦਾ ਦੌਰਾ ਕੀਤਾ | ਇਸ ਮੌਕੇ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪੈੱ੍ਰਸ ਸਕੱਤਰ ਰਾਜੇਸ਼ ਸਿੰਗਲਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ | ਦੋਹਾਂ ਆਗੂਆਂ ਨੇ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ | ਬੀਬੀ ਧਾਲੀਵਾਲ ਨੇ ਕਿਹਾ ਕਿ ਆਪਣੇ ਹੀ ਪਰਿਵਾਰਾਂ ਵਲੋਂ ਤਿਆਗੇ ਗਏ ਬਜ਼ੁਰਗਾਂ ਨਾਲ ਮਿਲ ਕੇ ਦੁੱਖ ਵੀ ਮਹਿਸੂਸ ਹੁੰਦਾ ਹੈ, ਪਰ ਨਾਲ ਹੀ ਇਹ ਸੰਤੁਸ਼ਟੀ ਵੀ ਹੈ ਕਿ ਉਹ ਇੱਥੇ ਸੁਰੱਖਿਅਤ ਹਨ | ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਬਜ਼ੁਰਗਾਂ ਲਈ ਖਾਣ-ਪੀਣ ਦੇ ਨਾਲ-ਨਾਲ ਸਿਹਤ ਸੇਵਾਵਾਂ ਅਤੇ ਦਵਾਈਆਂ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ ਹੈ, ਜਿਸ ਲਈ ਚੇਅਰਮੈਨ ਸੁਨੀਲ ਰੈਣਾ, ਜਰਨਲ ਸਕੱਤਰ ਵਿਸ਼ਾਲ ਗੁਪਤਾ ਅਤੇ ਹੋਰ ਮੈਂਬਰ ਸ਼ਲਾਘਾ ਦੇ ਪਾਤਰ ਹਨ | ਉਨ੍ਹਾਂ ਬਿਰਧ ਆਸ਼ਰਮ ਲਈ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ | ਇਸ ਮੌਕੇ ਰਾਜੇਸ਼ ਸਿੰਗਲਾ ਨੇ ਕਿਹਾ ਕਿ ਮਾਪਿਆਂ ਦੀ ਸੇਵਾ ਕਰਨੀ ਹੀ ਰੱਬ ਦੀ ਸੇਵਾ ਹੈ ਅਤੇ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮ ਛੱਡਣ ਤੋਂ ਪਹਿਲਾਂ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਭਵਿੱਖ ਵਿਚ ਉਹ ਖ਼ੁਦ ਕਿਵੇਂ ਮਹਿਸੂਸ ਕਰਨਗੇ | ਇਸ ਦੌਰਾਨ ਜਰਨਲ ਸਕੱਤਰ ਵਿਸ਼ਾਲ ਗੁਪਤਾ ਵੀ ਮੌਜੂਦ ਸਨ |
ਪਿਛਲੀ ਖ਼ਬਰ ਗੁਰੂ ਕਿ੍ਪਾ ਸੇਵਾ ਸੰਸਥਾਨ ਵਲੋਂ 28ਵਾਂ ਮੁਫ਼ਤ ਪਾਈਲਜ਼ ਅਤੇ ਅੱਖਾਂ ਦੀ ਜਾਂਚ ਦਾ ਕੈਂਪ 8 ਨੂੰ ਅਗਲੀ ਖ਼ਬਰ ਗਣਤੰਤਰ ਦਿਵਸ ਦੇ ਮੱਦੇਨਜ਼ਰ ਅਮਲੋਹ ਵਿਖੇ ਕੱਢਿਆ ਫਲੈਗ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।