ਵਿੱਦਿਅਕ ਮੁਕਾਬਲਿਆਂ ’ਚ ਮਾਹਿਲ ਗਹਿਲਾ ਸਕੂਲ ਦੇ ਬੱਚਿਆਂ ਮਾਰੀਆਂ ਮੱਲਾਂ
ਬੰਗਾ, 27 ਨਵੰਬਰ (ਵਿ. ਪ੍ਰ) - ਸਿੱਖਿਆ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਏ ਵਿੱਦਿਅਕ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਾਹਿਲ ਗਹਿਲਾਂ ਬਲਾਕ ਨਵਾਂਸ਼ਹਿਰ ਜਮਾਤ ਦੂਜੀ ਦੀ ਵਿਦਿਆਰਥਣ ਸੁੰਮੀ ਮੋਰਾ ਪੁੱਤਰੀ ਗੌਤਮ ਮੋਰਾ ਨੇ ਸੁੰਦਰ ਲਿਖਾਈ ਪੰਜਾਬੀ ਵਰਗ ਪਹਿਲਾ ਵਿੱਚ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਅਤੇ ਦੂਜੀ ਜਮਾਤ ਦੇ ਵਿਦਿਆਰਥੀ ਰਾਜੂ ਕੈਰੋ ਨੇ ਸੁੰਦਰ ਲਿਖਾਈ ਅੰਗਰੇਜੀ ਵਰਗ ਪਹਿਲਾ ਵਿੱਚ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਹਾਸਲ ਕਰਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ।
ਅਜੀਤ ਡੈਸਕ
28-11-2026