28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸਵੇਰੇ ਸ਼ਾਮ ਲਗਦੇ ਬਿਜਲੀ ਦੇ ਕੱਟਾਂ ਤੋਂ ਲੋਕ ਡਾਢੇ ਖਫਾ

ਮੁਕੰਦਪੁਰ, 27 ਨਵੰਬਰ (ਅਮਰੀਕ ਸਿੰਘ ਢੀਂਡਸਾ) - ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਪਲਸ ਬਿਜਲੀ ਦੇਣ ਦੇ ਦਾਅਵਿਆਂ ਦੀ ਪਿਛਲੇ ਕਈ ਦਿਨਾਂ ਤੋਂ ਪੋਲ ਖੁੱਲ੍ਹਦੀ ਜਾ ਰਹੀ ਹੈ। ਘਰਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾਲ ਖਪਤਕਾਰਾਂ ਵਿੱਚ ਉਦੋਂ ਬੇਚੈਨੀ ਪੈਦਾ ਹੁੰਦੀ ਹੈ ਜਦੋਂ ਸ਼ਾਮ ਨੂੰ ਖਾਓ ਪੀਓ ਦੇ ਵੇਲੇ 5-6 ਵਜੇ ਬਿਜਲੀ ਕੱਟ ਲੱਗ ਜਾਂਦਾ ਹੈ ਤੇ ਦੂਸਰੇ ਪਾਸੇ ਦਿਨ ਚੜ੍ਹਦੇ ਸਾਰ ਹੀ ਸਵੇਰੇ 6 ਵਜੇ ਬਿਜਲੀ ਗੁੱਲ ਹੋ ਜਾਂਦੀ ਹੈ ਜਦੋਂ ਲੋਕ ਸਵੇਰੇ ਉੱਠ ਕੇ ਦਿਨ ਦੀ ਸ਼ੁਰੂਆਤ ਕਰਨ ਦੀ ਤਾਕ ਵਿੱਚ ਹੁੰਦੇ ਹਨ ਸਵੇਰ ਦੀ ਚਾਹ, ਘਰਾਂ ਦੀ ਸਾਫ ਸਫਾਈ ਬੱਚਿਆਂ ਨੂੰ ਸਕੂਲ ਵਾਸਤੇ ਤਿਆਰ ਕਰਨਾ ਤੇ ਰੋਟੀ ਟੁੱਕ ਬਣਾਉਣਾ ਦੁੱਬਰ ਹੋ ਜਾਂਦਾ ਹੈ ਜਦੋਂ ਬਿਜਲੀ ਗੱੁਲ ਹੋ ਜਾਂਦੀ ਹੈ।

ਅਜੀਤ ਡੈਸਕ 28-11-2026
ਮੁਕੰਦਪੁਰ, 27 ਨਵੰਬਰ (ਅਮਰੀਕ ਸਿੰਘ ਢੀਂਡਸਾ) - ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਪਲਸ ਬਿਜਲੀ ਦੇਣ ਦੇ ਦਾਅਵਿਆਂ ਦੀ ਪਿਛਲੇ ਕਈ ਦਿਨਾਂ ਤੋਂ ਪੋਲ ਖੁੱਲ੍ਹਦੀ ਜਾ ਰਹੀ ਹੈ। ਘਰਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾਲ ਖਪਤਕਾਰਾਂ ਵਿੱਚ ਉਦੋਂ ਬੇਚੈਨੀ ਪੈਦਾ ਹੁੰਦੀ ਹੈ ਜਦੋਂ ਸ਼ਾਮ ਨੂੰ ਖਾਓ ਪੀਓ ਦੇ ਵੇਲੇ 5-6 ਵਜੇ ਬਿਜਲੀ ਕੱਟ ਲੱਗ ਜਾਂਦਾ ਹੈ ਤੇ ਦੂਸਰੇ ਪਾਸੇ ਦਿਨ ਚੜ੍ਹਦੇ ਸਾਰ ਹੀ ਸਵੇਰੇ 6 ਵਜੇ ਬਿਜਲੀ ਗੁੱਲ ਹੋ ਜਾਂਦੀ ਹੈ ਜਦੋਂ ਲੋਕ ਸਵੇਰੇ ਉੱਠ ਕੇ ਦਿਨ ਦੀ ਸ਼ੁਰੂਆਤ ਕਰਨ ਦੀ ਤਾਕ ਵਿੱਚ ਹੁੰਦੇ ਹਨ ਸਵੇਰ ਦੀ ਚਾਹ, ਘਰਾਂ ਦੀ ਸਾਫ ਸਫਾਈ ਬੱਚਿਆਂ ਨੂੰ ਸਕੂਲ ਵਾਸਤੇ ਤਿਆਰ ਕਰਨਾ ਤੇ ਰੋਟੀ ਟੁੱਕ ਬਣਾਉਣਾ ਦੁੱਬਰ ਹੋ ਜਾਂਦਾ ਹੈ ਜਦੋਂ ਬਿਜਲੀ ਗੱੁਲ ਹੋ ਜਾਂਦੀ ਹੈ। ਸਤੇ ਹੋਏ ਲੋਕ ਕਹਿ ਰਹੇ ਹਨ ਕਿ ਹੁਣ ਨਾ ਤਾਂ ਏ. ਸੀ ਚਲਦੇ ਹਨ ਨਾ ਹੀ ਪੱਖੇ ਨਾ ਕੂਲਰ ਨਾ ਹੀ ਅਜੇ ਹੀਟਰ ਸ਼ੁਰੂ ਹੋਏ ਹਨ ਫਿਰ ਸਵੇਰੇ ਅੰਮ੍ਰਿਤ ਵੇਲੇ ਤੇ ਸ਼ਾਮ ਰਹਿਰਾਸ ਵੇਲੇ ਜਦੋਂ ਲੋਕਾਂ ਨੇ ਘਰ ਪਹੁੰਚ ਕੇ ਨਹਾਉਣਾ ਧੋਣਾ ਹੁੰਦਾ ਰੋਟੀ ਪਾਣੀ ਖਾਣੀ ਹੁੰਦੀ ਫੁਰਸਤ ਦੇ ਟਾਈਮ ਜਦੋਂ ਘਰ ਆਉਂਦੇ ਆ ਤੇ ਬਿਜਲੀ ਗੁੱਲ ਹੋਈ ਤੇ ਨਿਰਾਸ਼ ਹੋ ਜਾਂਦੇ ਆ ਤੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਗਰ ਬਿਜਲੀ ਦੇ ਕੱਟ ਲਗਾਉਣ ਦੀ ਮਜਬੂਰੀ ਹੈ ਤਾਂ ਇਹ ਦਿਨ ਵੇਲੇ ਕਿਉਂ ਨਹੀਂ ਲੱਗ ਸਕਦੇ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਦੇਣ ਦੇ ਦਾਅਵੇ ਕਰਨ ਵਾਲੀ ਸਰਕਾਰ ਇਹ ਭੁੱਲ ਜਾਂਦੀ ਹੈ ਕਿ ਲੋਕਾਂ ਦੀ ਜ਼ਿੰਦਗੀ ਵਿਚ ਵੱਡੀ ਜਰੂਰਤ ਬਣ ਚੁੱਕੀ ਪਾਵਰ ਬਿਨਾਂ ਇਕ ਪਲ ਵੀ ਗੁਜ਼ਾਰਾ ਨਹੀਂ ਹੋ ਸਕਦਾ ਅਜਿਹੇ ਸਮੇਂ ਸਰਕਾਰ ਲੋਕਾਂ ਨਾਲ ਸਵੇਰੇ ਅੰਮ੍ਰਿਤ ਵੇਲੇ ਅਤੇ ਸ਼ਾਮ ਰਹਿਰਾਸ ਅਤੇ ਖਾਓ ਪੀਓ ਦੇ ਟਾਈਮ ਬਿਜਲੀ ਗੁਲ ਕਰਕੇ ਲੋਕਾਂ ਨਾਲ ਕੋਝਾ ਮਜ਼ਾਕ ਕਰਨ ਤੇ ਤੁਲੀ ਹੋਈ ਹੈ। ਲੋਕਾਂ ਦੀ ਮੰਗ ਹੈ ਕਿ ਅਗਰ ਬਿਜਲੀ ਕੱਟ ਲਗਾਉਣੇ ਜਰੂਰੀ ਹਨ ਤਾਂ 9 ਵਜੇ ਤੋਂ ਸ਼ਾਮ 4 ਵਜੇ ਦੇ ਸਮੇਂ ਵਿੱਚ ਲਗਾਏ ਜਾਣ ਤਾਂ ਕਿ ਲੋਕਾਂ ਨੂੰ ਖਾਣ ਪੀਣ ਦੇ ਵੇਲੇ ਹਨੇਰੇ ਵਿੱਚ ਟੱਕਰਾਂ ਨਾ ਮਾਰਨੀਆਂ ਪੈਣ।
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਨਾਲ ਪੰਜਾਬ ਦੇ ਵਪਾਰੀ ਵਰਗ ਨੂੰ ਹੋਵੇਗਾ ਵੱਡਾ ਲਾਭ-ਹਰਦੇਵ ਸਿੰਘ ਰਾਣਾ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਦਫ਼ਤਰ ਨਵਾਂਸ਼ਹਿਰ ਦੇ ਬਾਹਰ ਦੁੱਧ ਡੋਲ੍ਹ ਕੇ ਪਸ਼ੂ ਪਾਲਕਾਂ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।