26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਹਜ਼ੂਰ ਸਾਹਿਬ ਲਈ ਜਥਾ ਰਵਾਨਾ

ਨਾਂਦੇੜ, (ਹਜ਼ੂਰ ਸਾਹਿਬ), 26 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਜਥਾ ਰਵਾਨਾ ਕੀਤਾ ਗਿਆ ਹੈ। ਕੋਰੋਨਾ ਕਾਲ ਨੂੰ ਛੱਡ ਕੇ ਕੁੱਲ ਮਿਲਾ ਕੇ ਇਹ ਲਗਾਤਾਰ 20ਵਾਂ ਜਥਾ ਹੈ ਜੋ ਕਿ ਹਜ਼ੂਰ ਸਾਹਿਬ ਲਈ ਭੇਜਿਆ ਗਿਆ ਹੈ।

ਅਜੀਤ ਡੈਸਕ 27-11-2026
ਨਾਂਦੇੜ, (ਹਜ਼ੂਰ ਸਾਹਿਬ), 26 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਜਥਾ ਰਵਾਨਾ ਕੀਤਾ ਗਿਆ ਹੈ। ਕੋਰੋਨਾ ਕਾਲ ਨੂੰ ਛੱਡ ਕੇ ਕੁੱਲ ਮਿਲਾ ਕੇ ਇਹ ਲਗਾਤਾਰ 20ਵਾਂ ਜਥਾ ਹੈ ਜੋ ਕਿ ਹਜ਼ੂਰ ਸਾਹਿਬ ਲਈ ਭੇਜਿਆ ਗਿਆ ਹੈ। ਆਪਣੀ ਅੱਠ ਦਿਨ ਦੀ ਯਾਤਰਾ ਦੌਰਾਨ ਇਹ ਜਥਾ ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਲੋਕਲ ਗੁਰਦੁਆਰਿਆਂ ਤੋਂ ਇਲਾਵਾ ਗੁ: ਨਾਨਕ ਝੀਰਾ ਬਿਦਰ ਅਤੇ ਗੁਰਦੁਆਰਾ ਨਾਮਦੇਵ ਨਰਸੀ ਦੇ ਦਰਸ਼ਨਾਂ ਲਈ ਵੀ ਜਾਵੇਗਾ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਅਕਾਲ ਪੁਰਖ ਦੀ ਕਿਰਪਾ ਸਦਕਾ ਪਿਛਲੇ ਕਰੀਬ 20 ਸਾਲ ਤੋਂ ਇਲਾਕੇ ਦੀਆਂ ਸੰਗਤਾਂ ਸ੍ਰੀ ਗੋਬਿੰਦ ਸਿੰਘ ਜੀ ਤੇ ਪਾਵਨ ਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦੌਰਾਨ ਸੁਸਾਇਟੀ ਵਲੋਂ ਹਰ ਸਾਲ ਕਰਵਾਏ ਜਾਂਦੇ ਕੀਰਤਨ ਦਰਬਾਰ ਦੇ ਸਫਲਤਾ ਪੂਰਵਕ ਪ੍ਰਬੰਧ ਲਈ ਸ਼ੁਕਰਾਨੇ ਦੀ ਅਰਦਾਸ ਵੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਜਥੇ ’ਚ ਕਰੀਬ 80 ਮੈਂਬਰ ਹਨ ਜਿਨ੍ਹਾਂ ਦੀ ਰਿਹਾਇਸ਼ ਅਤੇ ਯਾਤਰਾਂ ਦੇ ਹੋਰ ਪ੍ਰਬੰਧ ਬਹੁਤ ਹੀ ਸਤਿਕਾਰਯੋਗ ਲੰਗਰ ਸਾਹਿਬ ਵਾਲੇ ਬਾਬਾ ਬਲਵਿੰਦਰ ਸਿੰਘ ਨਾਲ ਸੰਪਰਕ ਉਪਰੰਤ ਕਰ ਲਏ ਗਏ ਹਨ। ਇਸ ਜਥੇ ’ਚ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਉਪ ਮੁੱਖ ਸੇਵਾਦਾਰ ਦੀਦਾਰ ਸਿੰਘ ਗਹੂੰਣ, ਮਹਿੰਦਰ ਪਾਲ ਸਿੰਘ ਜਲਵਾਹਾ, ਹਰਦੀਪ ਸਿੰਘ ਸਰਪੰਚ ਗੜ੍ਹਪਧਾਣਾ, ਸੁਰਿੰਦਰ ਸਿੰਘ ਕਰਮ, ਬਲਦੇਵ ਸਿੰਘ ਮੈਨੇਜਰ, ਬਾਬਾ ਗਿਆਨ ਸਿੰਘ, ਸੁਖਵਿੰਦਰ ਸਿੰਘ ਭਰੋ ਮਜਾਰਾ, ਅਰਵਿੰਦਰ ਸਿੰਘ ਕਰਿਆਮ, ਨਿਰਵੈਰ ਸਿੰਘ ਅਲਾਚੌਰ, ਮੋਹਨ ਸਿੰਘ ਲੰਗੜੋਆ, ਜਗਤਾਰ ਸਿੰਘ ਪੱਲੀ ਉੱਚੀ, ਲੇਖਰਾਜ, ਗੁਰਕੰਵਲ ਸਿੰਘ ਨੂਰਪੁਰ, ਜਸਵੰਤ ਸਿੰਘ ਗੜ੍ਹਪਧਾਣਾ, ਅਸ਼ਵਨੀ ਕੁਮਾਰ ਰਾਣਾ, ਸੋਹਣ ਸਿੰਘ ਧੌਲ, ਕਮਲਜੀਤ ਸਿੰਘ ਮਹਿਤਪੁਰ ਅਤੇ ਬਲਦੀਪ ਸਿੰਘ ਕਾਜਮਪੁਰ ਵੀ ਸ਼ਾਮਿਲ ਹਨ।
ਪਿਛਲੀ ਖ਼ਬਰ ਗੁਰਦੁਆਰਾ ਚਰਨ ਕੰਵਲ ਲਸਾੜਾ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਵਿਖੇ ਨਾਟਕ ਦਾ ਮੰਚਨ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।