26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਹਰਬੰਤ ਸਿੰਘ ਮਕਸੂਦਪੁਰ ਸੀਨੀਅਰ ਕਾਂਗਰਸ ਆਗੂ ਨੂੰ ਸਦਮਾ, ਨਜ਼ਦੀਕੀ ਰਿਸ਼ਤੇਦਾਰ ਦਾ ਦਿਹਾਂਤ

ਬਹਿਰਾਮ, 26 ਨਵੰਬਰ (ਨਛੱਤਰ ਸਿੰਘ ਬਹਿਰਾਮ)-ਮਾਰਕੀਟ ਕਮੇਟੀ ਬੰਗਾ ਦੇ ਸਾਬਕਾ ਚੇਅਰਮੈਨ ਹਰਬੰਤ ਸਿੰਘ ਮਕਸੂਦਪੁਰ ਸੀਨੀਅਰ ਕਾਂਗਰਸ ਆਗੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਪਤਨੀ ਦੇ ਭਰਾ ਪਵਿੱਤਰ ਸਿੰਘ ਸ਼ੇਰਗਿੱਲ ਪਿੰਡ ਢੰਢੂਹਾ ਦਾ ਅਚਾਂਨਕ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸਸਕਾਰ ਢੰਢੂਹਾ ਵਿਖੇ 28 ਨਬੰਵਰ ਦਿਨ ਸਨਿਚਰਵਾਰ ਨੂੰ ਰਿਸ਼ਤੇਦਾਰਾਂ ਦੇ ਵਿਦੇਸ਼ੋਂ ਆਉਣ ’ਤੇ ਕੀਤਾ ਜਾਵੇਗਾ।

ਅਜੀਤ ਡੈਸਕ 27-11-2026
ਬਹਿਰਾਮ, 26 ਨਵੰਬਰ (ਨਛੱਤਰ ਸਿੰਘ ਬਹਿਰਾਮ)-ਮਾਰਕੀਟ ਕਮੇਟੀ ਬੰਗਾ ਦੇ ਸਾਬਕਾ ਚੇਅਰਮੈਨ ਹਰਬੰਤ ਸਿੰਘ ਮਕਸੂਦਪੁਰ ਸੀਨੀਅਰ ਕਾਂਗਰਸ ਆਗੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਪਤਨੀ ਦੇ ਭਰਾ ਪਵਿੱਤਰ ਸਿੰਘ ਸ਼ੇਰਗਿੱਲ ਪਿੰਡ ਢੰਢੂਹਾ ਦਾ ਅਚਾਂਨਕ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸਸਕਾਰ ਢੰਢੂਹਾ ਵਿਖੇ 28 ਨਬੰਵਰ ਦਿਨ ਸਨਿਚਰਵਾਰ ਨੂੰ ਰਿਸ਼ਤੇਦਾਰਾਂ ਦੇ ਵਿਦੇਸ਼ੋਂ ਆਉਣ ’ਤੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ’ਚ ਪਰਿਵਾਰ ਨਾਲ ਵੱਖ-ਵੱਖ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਜਿਨ੍ਹਾਂ ਵਿੱਚ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਚੌਧਰੀ ਮੀਨਾ ਸੂੰਢ, ਸਤਵੀਰ ਸਿੰਘ ਸ਼ੇਰਗਿੱਲ ਯੂ.ਕੇ, ਰਘਵੀਰ ਸਿੰਘ ਯੂ.ਕੇ, ਸਰਪੰਚ ਸੁਖਵਿੰਦਰਪਾਲ ਸਿੰਘ, ਬੂਟਾ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਢੰਢੂਹਾ, ਬਲਵਿੰਦਰ ਸਿੰਘ ਸੂੰਢ ਮਕਸੂਦਪੁਰ, ਕੁਲਦੀਪ ਸਿੰਘ ਸੰਧਵਾਂ, ਜਤਿੰਦਰ ਸਿੰਘ ਯੂ.ਕੇ, ਜੋਗਿੰਦਰ ਸਿੰਘ ਸੈਕਟਰੀ ਸੰਧਵਾਂ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਅਜੇ ਮੰਗੂਪੁਰ ਦੀ ਅਗਵਾਈ ਹੇਠ ਕਾਂਗਰਸ ਦੀ ਸਥਿਤੀ ਦਿਨੋ-ਦਿਨ ਹੋ ਰਹੀ ਮਜ਼ਬੂਤ-ਜਿੰਦਰ ਧੌਲ ਅਗਲੀ ਖ਼ਬਰ ਫਰਾਲਾ ਵਿਖੇ ਲੱਖਦਾਤਾ ਦਾ ਮੇਲਾ ਕੱਲ੍ਹ ਤੋਂ-ਪਰਮਜੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।