11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਪਿੰਡ ਕਾਣੇਵਾਲ ਰਤਨਪੁਰ ਵਿਖੇ ਸਾਲਾਨਾ ਸਮਾਗਮ ਕਰਵਾਇਆ ਗੁਰੂਆਂ ਦੀ ਕ੍ਰਿਪਾ ਨਾਲ ਇਨਸਾਨ ਨੂੰ ਮਾਨਸਿਕ ਸ਼ਾਂਤੀ ਅਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ -ਭਾਈ ਵਿਰਦੀ

ਸੜੋਆ, 10 ਨਵੰਬਰ (ਬਲਵਿੰਦਰ ਨਾਨੋਵਾਲੀਆ)-ਗੁਰੂਆਂ ਦੀ ਕ੍ਰਿਪਾ ਨਾਲ ਇਨਸਾਨ ਨੂੰ ਮਾਨਸ਼ਿਕ ਸ਼ਾਂਤੀ ਅਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਇਹ ਪ੍ਰਵਚਨ ਭਾਈ ਮੰਗਲ ਸਿੰਘ ਵਿਰਦੀ ਕਰਾਵਰ ਵਾਲਿਆ ਦੇ ਢਾਡੀ ਜਥੇ ਨੇ ਸ਼ੀਹਮਾਰ ਸਤੀਆਂ ਪ੍ਰਬੰਧਕ ਕਮੇਟੀ ਪਿੰਡ ਕਾਣੇਵਾਲ ਰਤਨਪੁਰ ਵਿਖੇ ਕਰਵਾਏ ਸਾਲਾਨਾ ਸਮਾਗਮ ਮੌਕੇ ਸੰਗਤਾਂ ਦੇ ਵਿਸ਼ਾਲ ਇਕੱਠ ’ਚ ਪ੍ਰਗਟ ਕੀਤੇ।

ਅਜੀਤ ਡੈਸਕ 11-11-2026
ਸੜੋਆ, 10 ਨਵੰਬਰ (ਬਲਵਿੰਦਰ ਨਾਨੋਵਾਲੀਆ)-ਗੁਰੂਆਂ ਦੀ ਕ੍ਰਿਪਾ ਨਾਲ ਇਨਸਾਨ ਨੂੰ ਮਾਨਸ਼ਿਕ ਸ਼ਾਂਤੀ ਅਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਇਹ ਪ੍ਰਵਚਨ ਭਾਈ ਮੰਗਲ ਸਿੰਘ ਵਿਰਦੀ ਕਰਾਵਰ ਵਾਲਿਆ ਦੇ ਢਾਡੀ ਜਥੇ ਨੇ ਸ਼ੀਹਮਾਰ ਸਤੀਆਂ ਪ੍ਰਬੰਧਕ ਕਮੇਟੀ ਪਿੰਡ ਕਾਣੇਵਾਲ ਰਤਨਪੁਰ ਵਿਖੇ ਕਰਵਾਏ ਸਾਲਾਨਾ ਸਮਾਗਮ ਮੌਕੇ ਸੰਗਤਾਂ ਦੇ ਵਿਸ਼ਾਲ ਇਕੱਠ ’ਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਭਾਗਾਂ ਵਾਲੀ ਹੈ, ਜਿਥੇ ਸਾਡੇ ਸੰਤਾਂ-ਮਹਾਪੁਰਸ਼ਾਂ ਨੇ ਅਵਤਾਰ ਧਾਰ ਕੇ ਅਣਗਿਣਤ ਸੰਗਤਾਂ ਦਾ ਉਧਾਰ ਕੀਤਾ। ਉਨ੍ਹਾਂ ਦੱਸਿਆ ਕਿ ਸਤਿਗੁਰੂ ਰਵਿਦਾਸ ਵੀ ਉਨ੍ਹਾਂ ਮਹਾਪੁਰਸ਼ਾਂ ਵਿੱਚੋ ਇੱਕ ਹੋਏ ਹਨ, ਜਿਨ੍ਹਾਂ ਨੇ ਕਾਂਸ਼ੀ ਬਨਾਰਸ ਦੀ ਧਰਤੀ ’ਤੇ ਅਵਤਾਰ ਧਾਰ ਕੇ ਨਜ਼ਦੀਕ ਪੈਂਦੇ ਪਿੰਡ ਖੁਰਾਲੀ, ਜਿਸ ਨੂੰ ਅੱਜ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਇਸ ਲਈ ਸਾਨੂੰ ਵੀ ਸਮਾਂ ਕੱਢ ਕੇ ਇਸ ਪਵਿੱਤਰ ਧਰਤੀ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ। ਇਸ ਮੌਕੇ ਕਮੇਟੀ ਦੇ ਪ੍ਰਧਾਨ ਨਾਨਕ ਚੰਦ ਸਾਬਕਾ ਕੌਸ਼ਲਰ, ਯੋਗ ਰਾਜ ਨੈਨਵਾਂ ਨੇ ਦਰਬਾਰ ‘ਤੇ ਦੂਰ-ਦੁਰਾਡੇ ਤੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕਰਦਿਆ, ਪ੍ਰਬੰਧਕ ਕਮੇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਨਾਨਕ ਚੰਦ ਸਾਬਕਾ ਕੌਸਲਰ, ਸੁਰਿੰਦਰ ਪਾਲ ਸਿੰਘ, ਸਤਵਿੰਦਰ ਟੀਨੂੰ ਆਸਟਰੇਲੀਆ, ਯੋਗ ਰਾਜ ਨੈਨਵਾਂ, ਥਾਣੇਦਾਰ ਅਸ਼ੋਕ ਕੁਮਾਰ ਕਰੀਮਪੁਰ ਚਾਹਵਾਲਾ, ਵਰਿੰਦਰ ਕੁਮਾਰ ਨੈਨਵਾ, ਧਰਮਿੰਦਰ ਨੈਨਵਾ, ਜੱਸਾ ਨੈਨਵਾਂ, ਗੁਰਦੇਵ ਸਿੰਘ ਪਠਲਾਵਾ, ਥਾਣੇਦਾਰ ਜਸਵਿੰਦਰ ਸਿੰਘ, ਸਤਨਾਮ ਸਿੰਘ ਨਵਾਸ਼ਹਿਰ, ਤੇਲੂ ਰਾਮ ਨੈਨਵਾ, ਨਿੱਕੂ ਸ਼ੀਹਮਾਰ, ਸੋਹਣ ਸਿੰਘ ਚੰਡੀਗੜ੍ਹ, ਜਰਨੈਲ ਸਿੰਘ ਨਵੀਂ ਦਿੱਲੀ, ਅਮਨਦੀਪ ਪਠਲਾਵਾ, ਲੈਕਚਰਾਰ ਓਂਕਾਰ ਚੰਦ, ਸ਼ਮਸ਼ੇਰ ਸਿੰਘ ਨਵਾਸ਼ਹਿਰ, ਪ੍ਰਦੀਪ ਸਿੰਘ ਨਾਨੋਵਾਲ, ਗਗਨਪ੍ਰੀਤ ਸਿੰਘ ਪਿੰਮਜ ਜਲੰਧਰ, ਕਰਨ ਕੁਮਾਰ ਅਤੇ ਸੰਜੂ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਰਿਆਣਾ ਦੇ ਕੈਬਨਿਟ ਮੰਤਰੀ ਪਹੁੰਚੇ ਭਾਜਪਾ ਆਗੂ ਕਮਲਜੀਤ ਸਿੰਘ ਰਾਣਾ ਦੇ ਨਵਾਂਸ਼ਹਿਰ ਦਫ਼ਤਰ ਨਵੇਂ ਸਮਰਥਕਾਂ ਨੂੰ ਕੀਤਾ ਪਾ... ਅਗਲੀ ਖ਼ਬਰ ਸੂਬਾ ਪੱਧਰੀ ਧਰਨੇ ’ ਚ ਸ਼ਾਮਿਲ ਹੋਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਦੇ ਮੁਲਾਜ਼ਮ ਲੈਂਡ ਮਾਰਗੇਜ ਬੈਂਕ ਕਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।