10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਹਰਦੇਵ ਸਿੰਘ ਕਾਹਮਾ ਵਲੋਂ ਮਹਿਤਪੁਰ ਹਸਪਤਾਲ ਵਿਖੇ ਨਵੀਂ ਮੌਰਚਰੀ ਲਗਾਉਣ ਲਈ ਚੈੱਕ ਭੇਟ

ਬਲਾਚੌਰ, 9 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਦੋਆਬੇ ਦੇ ਨਾਮਵਰ ਸਮਾਜ ਸੇਵੀ ਅਤੇ ਪ੍ਰਸਿੱਧ ਕਾਰੋਬਾਰੀ ਹਰਦੇਵ ਸਿੰਘ ਕਾਹਮਾ ਵਲੋਂ ਸੰਤ ਓਅੰਕਾਰ ਸਿੰਘ ਮੈਮੋਰੀਅਲ ਚੈਰੀਟੇਬਲ ਹਸਪਤਾਲ ਮਹਿਤਪੁਰ ਉਲੱਦਣੀ ਵਿਖੇ ਡੈੱਡ ਬਾਡੀ ਰੱਖਣ ਲਈ ਛੇ ਮੁਰਦਾ ਸਰੀਰ ਸਮਰੱਥਾ ਵਾਲੀ ਨਵੀਂ ਮੌਰਚਰੀ ਲਗਾਉਣ ਲਈ ਟਰੱਸਟ ਮੈਂਬਰਾਂ ਨੂੰ 6 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਟਰੱਸਟ ਦੇ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਸ੍ਰੀ ਮਾਨ ਸੰਤ ਓਅੰਕਾਰ ਸਿੰਘ ਮੈਮੋਰੀਅਲ ਹਸਪਤਾਲ ਵਿਖੇ ਪਹਿਲਾਂ ਵੀ ਇੱਕ ਚਾਰ ਬਾਡੀ ਮੌਰਚਰੀ ਅਤੇ ਦੋ ਸਿੰਗਲ ਬੈੱਡ ਮਾਰਚਰੀ ਕੰਮ ਕਰ ਰਹੀਆਂ ਹਨ।

ਅਜੀਤ ਡੈਸਕ 10-11-2026
ਬਲਾਚੌਰ, 9 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਦੋਆਬੇ ਦੇ ਨਾਮਵਰ ਸਮਾਜ ਸੇਵੀ ਅਤੇ ਪ੍ਰਸਿੱਧ ਕਾਰੋਬਾਰੀ ਹਰਦੇਵ ਸਿੰਘ ਕਾਹਮਾ ਵਲੋਂ ਸੰਤ ਓਅੰਕਾਰ ਸਿੰਘ ਮੈਮੋਰੀਅਲ ਚੈਰੀਟੇਬਲ ਹਸਪਤਾਲ ਮਹਿਤਪੁਰ ਉਲੱਦਣੀ ਵਿਖੇ ਡੈੱਡ ਬਾਡੀ ਰੱਖਣ ਲਈ ਛੇ ਮੁਰਦਾ ਸਰੀਰ ਸਮਰੱਥਾ ਵਾਲੀ ਨਵੀਂ ਮੌਰਚਰੀ ਲਗਾਉਣ ਲਈ ਟਰੱਸਟ ਮੈਂਬਰਾਂ ਨੂੰ 6 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਟਰੱਸਟ ਦੇ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਸ੍ਰੀ ਮਾਨ ਸੰਤ ਓਅੰਕਾਰ ਸਿੰਘ ਮੈਮੋਰੀਅਲ ਹਸਪਤਾਲ ਵਿਖੇ ਪਹਿਲਾਂ ਵੀ ਇੱਕ ਚਾਰ ਬਾਡੀ ਮੌਰਚਰੀ ਅਤੇ ਦੋ ਸਿੰਗਲ ਬੈੱਡ ਮਾਰਚਰੀ ਕੰਮ ਕਰ ਰਹੀਆਂ ਹਨ। ਇਸ ਮੌਕੇ ਹਰਦੇਵ ਸਿੰਘ ਕਾਹਮਾ ਨੇ ਕਿਹਾ ਕਿ ਉਹ ਇਸ ਪੇਂਡੂ ਇਲਾਕੇ ਵਿਚ ਸਮਾਜ ਦੇ ਭਲੇ ਲਈ ਕੀਤੇ ਜਾਣ ਵਾਲੇ ਕਾਰਜ ਲਈ ਇਹ ਸੇਵਾ ਦੇ ਕੇ ਮਾਣ ਮਹਿਸੂਸ ਕਰਦੇ ਹਨ। ਇਸ ਮੌਕੇ ਉਹਨਾਂ ਦੇ ਨਾਲ ਸੰਤ ਬਾਬਾ ਅਮਰੀਕ ਸਿੰਘ, ਦੀਦਾਰ ਸਿੰਘ ਸੇਵਾਮੁਕਤ ਡੀ.ਐਸ.ਪੀ, ਸੁਰਜੀਤ ਸਿੰਘ ਵਾਈਸ ਪ੍ਰਧਾਨ, ਸੁਰਿੰਦਰ ਸਿੰਘ ਸੋਇਤਾ, ਮਹਿੰਦਰਪਾਲ ਸਿੰਘ ਜਲਵਾਹਾ ਸਕੱਤਰ, ਕੈਪਟਨ ਸਤਨਾਮ ਸਿੰਘ ਦੁਪਾਲਪੁਰ, ਜਗਦੀਪ ਸਿੰਘ ਅਤੇ ਟਰੱਸਟ ਦੇ ਹੋਰ ਮੈਂਬਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਵੱਡਾ ਰੋਜ਼ਾ ਦੇੇਨੋਵਾਲ ਕਲਾਂ ਵਿਖੇ ਸਾਲਾਨਾ ਛਿੰਝ ਮੇਲਾ ਅੱਜ ਅਗਲੀ ਖ਼ਬਰ 2047 ਤੱਕ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦੇ ਮੋਦੀ ਦੇ ਸੁਪਨੇ ਨੂੰ ਸੱਚ ਕਰਨ ਲਈ ਸਾਥ ਦਿਆਂਗੇ - ਅਸ਼ੋਕ ਬਾਂਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।