08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਆਓ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈਏ-ਆਗੂ

ਟੱਪਰੀਆਂ ਖੁਰਦ, 7 ਨਵੰਬਰ (ਬੂਥਗੜ੍ਹੀਆ)-‘ਆਪ’ ਆਗੂ ਹਲਕਾ ਬਲਾਚੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਰਨਵੀਰ ਕਟਾਰੀਆ ਨੇ ਆਖਿਆ ਕਿ ਲੋੜ ਹੈ ਅੱਜ ਦੇ ਸਮੇਂ ਵਿਚ ਤਿਉਹਾਰਾਂ ਨੂੰ ਨਿਵੇਕਲੇ ਤਰੀਕੇ ਨਾਲ ਰਲ ਮਿਲ ਮਨਾਉਣ ਦੀ। ਦੀਵਾਲੀ ਵਾਲੇ ਦਿਨ ਅਸੀਂ ਮਹਿੰਗੇ ਸਸਤੇ ਪਟਾਕੇ ਚਲਾਉਣ ਦੀ ਬਜਾਏ ਪਰਿਵਾਰਾਂ ਸਮੇਤ ਸਾਨੂੰ ਆਪਣੇ ਘਰਾਂ ਦੇ ਇਰਦ-ਗਿਰਦ ਅਤੇ ਹੋਰ ਯੋਗ ਥਾਵਾਂ ਉਪਰ ਫਲਦਾਰ, ਫੁੱਲਦਾਰ ਬੂਟੇ ਲਗਾ ਕੇ ਦੀਵਾਲੀ ਨੂੰ ਚੰਗੇ ਤਰੀਕੇ ਨਾਲ ਮਨਾ ਸਕਦੇ ਹਾਂ ਜੋ ਕਿ ਸਮੇਂ ਦੀ ਵੀ ਲੋੜ ਹੈ।

ਅਜੀਤ ਡੈਸਕ 08-11-2026
ਟੱਪਰੀਆਂ ਖੁਰਦ, 7 ਨਵੰਬਰ (ਬੂਥਗੜ੍ਹੀਆ)-‘ਆਪ’ ਆਗੂ ਹਲਕਾ ਬਲਾਚੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਰਨਵੀਰ ਕਟਾਰੀਆ ਨੇ ਆਖਿਆ ਕਿ ਲੋੜ ਹੈ ਅੱਜ ਦੇ ਸਮੇਂ ਵਿਚ ਤਿਉਹਾਰਾਂ ਨੂੰ ਨਿਵੇਕਲੇ ਤਰੀਕੇ ਨਾਲ ਰਲ ਮਿਲ ਮਨਾਉਣ ਦੀ। ਦੀਵਾਲੀ ਵਾਲੇ ਦਿਨ ਅਸੀਂ ਮਹਿੰਗੇ ਸਸਤੇ ਪਟਾਕੇ ਚਲਾਉਣ ਦੀ ਬਜਾਏ ਪਰਿਵਾਰਾਂ ਸਮੇਤ ਸਾਨੂੰ ਆਪਣੇ ਘਰਾਂ ਦੇ ਇਰਦ-ਗਿਰਦ ਅਤੇ ਹੋਰ ਯੋਗ ਥਾਵਾਂ ਉਪਰ ਫਲਦਾਰ, ਫੁੱਲਦਾਰ ਬੂਟੇ ਲਗਾ ਕੇ ਦੀਵਾਲੀ ਨੂੰ ਚੰਗੇ ਤਰੀਕੇ ਨਾਲ ਮਨਾ ਸਕਦੇ ਹਾਂ ਜੋ ਕਿ ਸਮੇਂ ਦੀ ਵੀ ਲੋੜ ਹੈ। ਸਾਬਕਾ ਸਰਪੰਚ ਠੇਕੇਦਾਰ ਦਰਸ਼ਨ ਲਾਲ ਨਕੋਦਰ ਮਾਲੇਵਾਲ ਨੇ ਕਿਹਾ ਕਿ ਦੀਵਾਲੀ ਜਿਹੜਾ ਕਿ ਸਮੁੱਚੇ ਭਾਰਤ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ, ਪਰ ਪੰਜਾਬ ਵਿੱਚ ਇਸ ਤਿਉਹਾਰ ਦੀ ਖਾਸ ਅਹਿਮਿਅਤ ਹੈ। ਅਮੀਰ/ਗਰੀਬ ਹਰ ਵਰਗ ਦੇ ਅੰਦਰ ਮਨ ਅੰਦਰ ਇਸ ਤਿਉਹਾਰ ਨੂੰ ਵੱਧ ਮਾਨਣ ਦੀ ਲਾਲਸਾ ਹੁੰਦੀ ਹੈ। ਅਜੋਕੇ ਸਮੇਂ ਅੰਦਰ ਹਵਾ ਪਾਣੀ ’ਚ ਇੰਨਾ ਪ੍ਰਦੂਸ਼ਣ ਵੱਧ ਗਿਆ ਹੈ ਜਿਹੜਾ ਧਰਤੀ ਉੱਪਰ ਰਹਿ ਰਹੇ ਮਨੁੱਖਤਾ ਲਈ ਹੀ ਨਹੀਂ ਬਲਕਿ ਹਰ ਜੀਵ ਜੰਤੂ ਲਈ ਖਤਰਨਾਕ ਸਟੇਜ ਤੇ ਪਹੁੰਚ ਚੁੱਕਾ ਹੈ ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ। ਇਸ ਲਈ ਸਾਨੂੰ ਦੀਵਾਲੀ ਪ੍ਰਦੂਸ਼ਣ ਮੁਕਤ ਮਨਾਉਣੀ ਚਾਹੀਦੀ ਹੈ। ਸੀਨੀਅਰ ਭਾਜਪਾ ਆਗੂ ਸਾਬਕਾ ਸਰਪੰਚ ਅਸ਼ੋਕ ਕੁਮਾਰ ਨਾਨੋਵਾਲ ਨੇ ਕਿਹਾ ਕਿ ਸਾਡੇ ਗੁਰੂਆਂ, ਪੀਰਾਂ, ਪੈਗੰਬਰਾਂ ਨੇ ਪਵਿੱਤਰ ਸ਼ਬਦਾਂ ਰਾਹੀਂ ਕੁਦਰਤੀ ਸਰੋਤਾਂ ਨਾਲ ਖਿਲਵਾੜ ਕਰਨ ਤੋਂ ਮਨੁੱਖ ਨੂੰ ਵਰਜਿਤ ਕੀਤਾ, ਮਗਰ ਅਸੀਂ ਇਨ੍ਹਾਂ ਸੰਦੇਸ਼ਾਂ ਨੂੰ ਭੁੱਲ ਕੇ ਹਵਾਂ ਪਾਣੀ ਦੂਸ਼ਿਤ ਕਰ ਰਹੇ ਹਾਂ। ਇਸ ਲਈ ਸਾਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ। ਸਾਨੂੰ ਪ੍ਰਦੂਸ਼ਣ ਫੈਲਾਉਣ ਵਿੱਚ ਭਾਗੀਦਾਰ ਨਹੀਂ ਹੋਣਾ ਚਾਹੀਦਾ ਸਗੋਂ ਇਸ ਨੂੰ ਕੰਟਰੋਲ ਕਰਨ ਵਿੱਚ ਆਪਣੀ ਭਾਗੀਦਾਰੀ ਨਿਭਾਉਣੀ ਚਾਹੀਦੀ ਹੈ।
ਪਿਛਲੀ ਖ਼ਬਰ ਆਪਸੀ ਸਾਂਝ ਅਤੇ ਭਾਈਚਾਰੇ ਦਾ ਪ੍ਰਤੀਕ ਹੈ ਦੀਵਾਲੀ ਦਾ ਤਿਉਹਾਰ ਅਗਲੀ ਖ਼ਬਰ ਰਾਕੇਸ਼ ਕੁਮਾਰ ਜੰਡੀ ਨੂੰ ਡੀ. ਜੀ. ਪੀ ਡਿਸਕ ਨਾਲ ਕੀਤਾ ਗਿਆ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।