03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ

ਮੁਕੇਰੀਆਂ, 2 ਨਵੰਬਰ (ਰਾਮਗੜ੍ਹੀਆ)-ਬੀਤੀ ਰਾਤ ਰੇਲ ਗੱਡੀ ਹੇਠਾਂ ਆਉਣ ਕਰਕੇ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦੇ ਹੋਏ ਰੇਲਵੇ ਵਿਭਾਗ ਦੇ ਏ.

ਅਜੀਤ ਡੈਸਕ 03-11-2026
ਮੁਕੇਰੀਆਂ, 2 ਨਵੰਬਰ (ਰਾਮਗੜ੍ਹੀਆ)-ਬੀਤੀ ਰਾਤ ਰੇਲ ਗੱਡੀ ਹੇਠਾਂ ਆਉਣ ਕਰਕੇ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦੇ ਹੋਏ ਰੇਲਵੇ ਵਿਭਾਗ ਦੇ ਏ.ਐੱਸ.ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਰੇਲ ਗੱਡੀ ਨੰਬਰ 54621 ਯੂ.ਪੀ. ਡੀ.ਐਮ.ਯੂ. ਜਲੰਧਰ ਤੋਂ ਮੁਕੇਰੀਆਂ ਨੂੰ ਆ ਰਹੀ ਸੀ ਕਿ ਕਸਬਾ ਉੱਚੀ ਬੱਸੀ ਨਜ਼ਦੀਕ ਇਕ ਵਿਅਕਤੀ ਗੱਡੀ ਦੀ ਲਪੇਟ ਵਿਚ ਕੇ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਟਰੇਨ ਗਾਰਡ ਨੇ ਰੇਲ ਗੱਡੀ ਵਿਚ ਪਾ ਕੇ ਮੁਕੇਰੀਆਂ ਸਟੇਸ਼ਨ ’ਤੇ ਲਿਆਂਦਾ ਜਿਸ ਨੂੰ ਬਾਅਦ ਵਿਚ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮੁਕੇਰੀਆਂ ਪਹੁੰਚਾਇਆ ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਕਤ ਵਿਅਕਤੀ ਦੀ ਪਹਿਚਾਣ ਲਈ ਉਸ ਦੀ ਮ੍ਰਿਤਕ ਦੇਹ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਮੁਕੇਰੀਆਂ ਦੀ ਮੋਰਚਰੀ ਵਿਖੇ ਰੱਖਿਆ ਗਿਆ ਹੈ। ਉਕਤ ਵਿਅਕਤੀ ਸਿਰ ਤੋਂ ਮੋਨਾ, ਕੱਦ ਕਰੀਬ 5 ਫੁੱਟ, ਡੱਬੀਦਾਰ ਚਿੱਟਾ ਕੁੜਤਾ, ਪਜਾਮਾ ਰੰਗ ਸਲੇਟੀ ਪਹਿਨਿਆ ਹੋਇਆ ਹੈ।
ਪਿਛਲੀ ਖ਼ਬਰ ਪਰਮਾਤਮਾ ਦੇ ਆਸ਼ੀਰਵਾਦ ਅਤੇ ਦਸੂਹਾ ਹਲਕੇ ਦੀ ਸੰਗਤ ਦੇ ਪਿਆਰ ਸਦਕਾ ਮਿਲੀ ਸਫਲਤਾ-ਵਿਧਾਇਕ ਕਰਮਬੀਰ ਘੁੰਮਣ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਧਾਰਮਿਕ ਦੀਵਾਨ ਸਜਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।