ਮਹਿਮੀ ਜਠੇਰੇ ਦਾ ਸਾਲਾਨਾ ਦੀਵਾਲੀ ਮੇਲਾ 8 ਨੂੰ ਚਾਹਲ ਵਿਖੇ
ਕਾਠਗੜ੍ਹ, 2 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਮਹਿਮੀ ਗੋਤ ਸਤੀ ਮਾਤਾ ਜਠੇਰਿਆਂ ਦਾ ਸਾਲਾਨਾ ਦੀਵਾਲੀ ਮੇਲਾ ਪਿੰਡ ਚਾਹਲ ਨੇੜੇ ਕਾਠਗੜ੍ਹ ਵਿਖੇ 8 ਨਵੰਬਰ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਪ੍ਰਧਾਨ ਗੁਰਨਿੰਦਰ ਸਿੰਘ, ਬਲਵੰਤ ਰਾਏ, ਰਾਜ ਪਾਲ ਮਹਿਮੀ, ਕੁਲਵੰਤ ਸਿੰਘ ਬਿੱਟੂ ਸਰਪੰਚ, ਦੇਵ ਰਾਜ, ਸਰਪੰਚ ਬਾਬਾ ਸਤਨਾਮ ਸਿੰਘ ਧਮਾਣਾ ਭਨਿਆਰਾ ਵਾਲੇ, ਸਰਪੰਚ ਊਧਮ ਸਿੰਘ ਮਹਿਮੀ ਮੱਕੋਂਵਾਲ ਜੱਬੇ ਵਾਲੇ, ਸੈਕਟਰੀ ਸੱਤਪਾਲ, ਮੋਹਨ ਲਾਲ, ਕਸ਼ਮੀਰ ਚੰਦ, ਨਰੰਜਣ ਅਤੇ ਹੋਰ ਸੰਗਤਾਂ ਨੇ ਦੱਸਿਆ ਕਿ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਪ੍ਰਧਾਨ ਗੁਰਨਿੰਦਰ ਸਿੰਘ
03-11-2026