ਜੱਖੇਵਾਲ ਬੀਟਣ ਵਿਖੇ 37ਵਾਂ ਵਿਸ਼ਾਲ ਇਨਾਮੀ ਦੰਗਲ 11 ਤੋਂ-ਠੇਕੇਦਾਰ ਰੋਸ਼ਨ ਲਾਲ ਕਰੀਮਪੁਰ ਚਾਹਵਾਲਾ
ਟੱਪਰੀਆਂ ਖੁਰਦ, 30 ਅਕਤੂਬਰ (ਬੂਥਗੜ੍ਹੀਆ)-ਸਤਿਗੁਰੂ ਢਾਂਗੂ ਵਾਲੇ ਸੰਤ ਬਾਬਾ ਅਨੂਪ ਮਹਾਰਾਜ ਦੀ ਅਗਵਾਈ ਵਿਚ ਵਿਸ਼ਾਲ 37ਵਾਂ ਇਨਾਮੀ ਕੁਸ਼ਤੀ ਦੰਗਲ 11 ਤੇ 12 ਨਵੰਬਰ ਨੂੰ ਪਿੰਡ ਜੱਖੇਵਾਲ ਬੀਟਣ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਸਦਕਾ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਹਲਕਾ ਬਲਾਚੌਰ ਦੇ ਨਾਮਵਾਰ ਠੇਕੇਦਾਰ ਰੋਸ਼ਨ ਲਾਲ ਕਰੀਮਪੁਰ ਚਾਹਵਾਲਾ ਨੇ ਦਿੱਤੀ।
ਅਜੀਤ ਡੈਸਕ
31-10-2026