30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਿਖੇ ਅੰਤਰ ਸਕੂਲ ਮੁਕਾਬਲੇ ਅੱਜ

ਬੰਗਾ, 29 ਨਵਾਂਸ਼ਹਿਰ (ਧਰਮਵੀਰ ਪਾਲ)-ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਿਖੇ ਅੰਤਰ ਸਕੂਲ ਮੁਕਾਬਲੇ 30 ਅਕਤੂਬਰ ਨੂੰ ਕਾਲਜ ਪ੍ਰਿੰਸੀਪਲ ਡਾ. ਰਣਜੀਤ ਸਿੰਘ ਦੀ ਯੋਗ ਅਗਵਾਈ ਅਧੀਨ ਕਰਵਾਏ ਜਾ ਰਹੇ ਹਨ।

ਪ੍ਰਿੰ. ਡਾ. ਰਣਜੀਤ ਸਿੰਘ 30-10-2026
ਬੰਗਾ, 29 ਨਵਾਂਸ਼ਹਿਰ (ਧਰਮਵੀਰ ਪਾਲ)-ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਿਖੇ ਅੰਤਰ ਸਕੂਲ ਮੁਕਾਬਲੇ 30 ਅਕਤੂਬਰ ਨੂੰ ਕਾਲਜ ਪ੍ਰਿੰਸੀਪਲ ਡਾ. ਰਣਜੀਤ ਸਿੰਘ ਦੀ ਯੋਗ ਅਗਵਾਈ ਅਧੀਨ ਕਰਵਾਏ ਜਾ ਰਹੇ ਹਨ। ਇਸ ਸੰਬੰਧੀ ਕਾਲਜ ਪ੍ਰਿੰਸੀਪਲ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਇਸ ਵਿਚ ਕਵੀਸ਼ਰੀ, ਗਰੁੱਪ ਸ਼ਬਦ, ਲੋਕ-ਗੀਤ, ਵਾਰ ਗਾਇਨ, ਗੀਤ/ਗਜ਼ਲ, ਸ਼ੁੱਧ ਗੁਰਬਾਣੀ ਉਚਾਰਨ, ਕਵਿਤਾ ਉਚਾਰਨ, ਭਾਸ਼ਨ, ਲੇਖ-ਨਿਬੰਧ, ਸੁੰਦਰ ਲਿਖਾਈ, ਸਾਇੰਸ ਮਾਡਲ ਮੁਕਾਬਲਾ, ਬਿਜਨਸ ਮਾਡਲ ਮੁਕਾਬਲਾ, ਪੰਜਾਬੀ ਸੱਭਿਆਚਾਰ ਨਾਲ ਸਬੰਧਤ ਮਾਡਲ, ਕੰਪਿਊਟਰ ਨਾਲ ਸੰਬੰਧਤ ਮਾਡਲ, ਕੰਪਿਊਟਰ ਟਾਈਪਿੰਗ (ਅੰਗਰੇਜ਼ੀ), ਕੁਇਜ਼, ਦਸਤਾਰ-ਬੰਦੀ, ਦੁਮਾਲਾ ਸਜਾਉਣਾ, ਕੋਲਾਜ ਮੇਕਿੰਗ, ਪੋਸਟਰ ਮੇਕਿੰਗ, ਕਾਰਟੂਨਿੰਗ, ਰੰਗੋਲੀ, ਫੈਂਸੀ ਡਰੈਸ, ਪੇਟਿੰਗ, ਫ਼ੁਲਕਾਰੀ, ਮਹਿੰਦੀ, ਗੁਲਸਤੇ ਬਣਾਉਣਾ, ਕਲੇਅ ਮਾਡਲਿੰਗ, ਮਿੱਟੀ ਦੇ ਖਿਡੌਣੇ ਬਣਾਉਣਾ, ਪੁਰਾਣੇ ਭਾਂਡਿਆਂ ਦੀ ਨੁਮਾਇਸ਼, ਸਲਾਦ ਕੱਟਣਾ ਅਤੇ ਸਜਾਉਣਾ, ਮੱਕੀ ਦੀ ਰੋਟੀ ਬਣਾਉਣਾ, ਸਾਜ ਵਜਾਉਣਾ, ਮਮਿਕਰੀ, ਬੈਸਟ ਆਊਟ ਆਫ਼ ਵੇਸਟ, ਸਲੋਗਨ ਰਾਈਟਿੰਗ, ਗਮਲੇ ਸਜਾਉਣਾ, ਆਟੇ ਦੀਆਂ ਚਿੜੀਆਂ ਬਣਾਉਣਾ, ਭੰਗੜਾ (ਸਿਰਫ ਲੜਕੇ), ਭੰਗੜਾ (ਸਿਰਫ ਲੜਕੀਆਂ, ਲੜਕੇ/ਲੜਕੀਆਂ), ਗਿੱਧਾ ਅਤੇ ਸੋਲੋ ਭੰਗੜਾ ਆਦਿ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟਾਂ ਤੋਂ ਇਲਾਵਾ ਦਿਲ ਖਿਚਵੇਂ ਇਨਾਮ ਦਿਤੇ ਜਾਣਗੇ।
ਪਿਛਲੀ ਖ਼ਬਰ ਪਰਮਜੀਤ ਸਿੰਘ ਪੰਮਾ ਬਣੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਗਲੀ ਖ਼ਬਰ ਨੈਣਾਂ ਦੇਵੀ ਤੋਂ ਆਈ ਪਵਿੱਤਰ ਜੋਤ ਦੇ ਦਰਸ਼ਨਾਂ ਲਈ ਉੱਮੜਿਆ ਸ਼ਰਧਾ ਦਾ ਸੈਲਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।