28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੀ ਸਾਲਾਨਾ ਇੰਟਰ ਹਾਊਸ ਦੋ ਦਿਨਾ ਸਪੋਰਟਸ ਮੀਟ ਸਮਾਪਤ

ਬੰਗਾ, 27 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ) - ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਵਿਖੇ ਸਲਾਨਾ ਇੰਟਰ ਹਾਊਸ ਦੋ ਦਿਨਾਂ ਸਪਰੋਟਸ ਮੀਟ-2026 ਸਮਾਪਤ ਹੋ ਗਈ। ਇਸ ਸਾਲ ਖੇਡਾਂ ਦੀ ਓਵਰ ਆਲ ਟਰਾਫੀ ਭਾਈ ਮਨੀ ਸਿੰਘ ਜੀ ਹਾਊਸ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਕੇ ਜਿੱਤੀ ਅਤੇ ਰਨਰ ਅੱਪ ਭਾਈ ਮਤੀ ਦਾਸ ਜੀ ਹਾਊਸ ਰਿਹਾ ਹੈ।

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਵਿਖੇ ਸਲਾਨਾ ਦੋ ਦਿਨਾਂ ਇੰਟਰ ਹਾਊਸ ਸਪੋਰਟਸ ਮੀਟ ਦੀਆਂ ਝਲਕੀਆਂ। 28-10-2026
ਬੰਗਾ, 27 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ) - ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਵਿਖੇ ਸਲਾਨਾ ਇੰਟਰ ਹਾਊਸ ਦੋ ਦਿਨਾਂ ਸਪਰੋਟਸ ਮੀਟ-2026 ਸਮਾਪਤ ਹੋ ਗਈ। ਇਸ ਸਾਲ ਖੇਡਾਂ ਦੀ ਓਵਰ ਆਲ ਟਰਾਫੀ ਭਾਈ ਮਨੀ ਸਿੰਘ ਜੀ ਹਾਊਸ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਕੇ ਜਿੱਤੀ ਅਤੇ ਰਨਰ ਅੱਪ ਭਾਈ ਮਤੀ ਦਾਸ ਜੀ ਹਾਊਸ ਰਿਹਾ ਹੈ। ਜਦ ਕਿ ਭਾਈ ਸਤੀ ਦਾਸ ਜੀ ਹਾਊਸ ਅਤੇ ਬਾਬਾ ਦੀਪ ਸਿੰਘ ਜੀ ਹਾਊਸ ਨੇ ਕ੍ਰਮਵਾਰ ਤੀਜਾ ਅਤੇ ਚੌਥਾ ਸਥਾਨ ਪ੍ਰਾਪਤ ਕੀਤਾ। ਸਲਾਨਾ ਇੰਟਰ ਹਾਊਸ ਦੋ ਦਿਨਾਂ ਸਪੋਰਟਸ ਮੀਟ ਦਾ ਉਦਘਾਟਨ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਸਾਧੜਾ ਨੇ ਸਾਂਝੇ ਤੌਰ ’ਤੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਉਹਨਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ’ਚ ਬਹੁਤ ਅਹਿਮ ਹਨ ਅਤੇ ਇਸ ਨਾਲ ਖਿਡਾਰੀਆਂ ਦੀ ਖੇਡ ਪ੍ਰਤਿਭਾ ਵਿਚ ਨਿਖਾਰ ਆਉਂਦਾ ਹੈ। ਦੂਜੇ ਦਿਨ ਸਮਾਪਤੀ ਸਮਾਗਮ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੇ ਸਲਾਨਾ ਸਪਰੋਟਸ ਮੀਟ -2026 ਦੀ ਸਮਾਪਤੀ ਦੀ ਐਲਾਨ ਕੀਤਾ ਅਤੇ ਅਗਲੇ ਸਾਲ 2027 ਵਿੱਚ ਵੀ ਪੂਰੇ ਉਤਸ਼ਾਹ ਨਾਲ ਖੇਡਾਂ ਖੇਡਣ ਲਈ ਖਿਡਾਰੀਆਂ ਨੂੰ ਪ੍ਰਰੇਣਾ ਦਿੱਤੀ। ਸਕੂਲ ਦੇ ਪ੍ਰਿੰਸੀਪਲ ਵਨੀਤਾ ਚੋਟ ਨੇ ਮੁੱਖ ਮਹਿਮਾਨ ਅਤੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ । ਇੰਟਰ ਹਾਊਸ ਸਪੋਰਟਸ ਮੀਟ ਵਿਚ ਭਾਗ ਲੈਣ ਵਾਲੇ ਵੱਖ ਵੱਖ ਹਾਊਸਾਂ ਦੇ ਖਿਡਾਰੀਆਂ ਨੇ ਸਲਾਮੀ ਦਿੰਦੇ ਹੋਏ ਸ਼ਾਨਦਾਰ ਮਾਰਚ ਪਾਸਟ ਕੀਤਾ। ਇਸ ਉਪਰੰਤ ਖੇਡਾਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਦੀ ਸੁੰਹ ਚੁਕਣ ਦੀ ਰਸਮ ਨੈਸ਼ਨਲ ਪੱਧਰ ਦੀ ਕੁਸ਼ਤੀ ਖਿਡਾਰਣ ਸਰਗੁਣ ਕੌਰ ਨੇ ਨਿਭਾਈ। ਖੇਡਾਂ ਦੇ ਪਹਿਲੇ ਦਿਨ 100 ਮੀਟਰ, 200 ਮੀਟਰ, 400 ਮੀਟਰ, ਲੌਂਗ ਜੰਪ, ਸ਼ਾਟਪੁੱਟ, ਤਿੰਨ ਟੰਗੀ ਦੌੜ ਦੇ ਮੁਕਾਬਲੇ ਹੋਏ। ਦੂਜੇ ਦਿਨ ਫੁੱਟਬਾਲ, ਰੱਸਾਕਸ਼ੀ, ਰਿਲੇਅ ਦੌੜ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਈਵੈਂਟ ਮੁਕਾਬਲੇ ਹੋਏ। ਖੇਡਾਂ ਦੀ ਸਮਾਪਤੀ ਮੌਕੇ ਲੋਕ ਨਾਚਾਂ ਦੀ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। ਮੁੱਖ ਮਹਿਮਾਨ ਅਤੇ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਮਹਿਮਾਨਾਂ ਨੇ ਆਪਣੇ ਕਰ ਕਮਲਾਂ ਨਾਲ ਸਾਰੇ ਖਿਡਾਰੀਆਂ ਨੂੰ ਤਗਮੇ ਅਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਦੋ ਦਿਨਾਂ ਸਪੋਰਟਸ ਮੀਟ ਵਿੱਚ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਜੋਗਿੰਦਰ ਸਿੰਘ ਸਾਧੜਾ ਸੀਨੀਅਰ ਮੀਤ ਪ੍ਰਧਾਨ, ਬੀਬੀ ਬਲਵਿੰਦਰ ਕੌਰ ਕਲਸੀ ਖਜ਼ਾਨਚੀ ਟਰੱਸਟ, ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ, ਦਵਿੰਦਰ ਸਿੰਘ ਢਿੱਲੋਂ ਟਰੱਸਟ ਮੈਂਬਰ, ਤਰਨਦੀਪ ਸਿੰਘ ਸਾਧੜਾ ਯੂ. ਕੇ, ਜੋਗਿੰਦਰ ਸਿੰਘ ਕਲਸੀ ਨੈਸ਼ਨਲ ਕੋਚ, ਮਹਿੰਦਰਪਾਲ ਸਿੰਘ ਸੁਪਰਡੈਂਟ ਟਰੱਸਟ, ਭਾਈ ਜੋਗਾ ਸਿੰਘ, ਬਲਜੀਤ ਸਿੰਘ ਕੰਗ, ਡਾ. ਰਮਨਦੀਪ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਅਲਾਈਡ ਹੈਲਥ ਕੇਅਰ ਕਾਲਜ ਢਾਹਾਂ ਕਲੇਰਾਂ, ਪਿਊਸ਼ੀ ਯਾਦਵ, ਕਮਲਜੀਤ ਸਿੰਘ, ਰਮਨ ਕੁਮਾਰ ਵਾਈਸ ਪ੍ਰਿੰਸੀਪਲ, ਜਸਵੀਰ ਕੌਰ ਡੀ.ਪੀ.ਈ., ਕੋਮਲ ਡੀ.ਪੀ.ਈ., ਕੁਲਜੀਤ ਸਿੰਘ ਡੀ.ਪੀ.ਈ. ਸਮੇਤ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼, ਸਕੂਲ ਵਿਦਿਆਰਥੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਦਰਬਾਰ ਬਾਬਾ ਜੰਗਲੀ ਸ਼ਾਹ ਨਵਾਂਸ਼ਹਿਰ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਉਪੰਰਤ ਜਾਣਕਾਰੀ ਦਿੰਦੇ ਹੋਏ। ਬਾਬਾ ਜੰਗਲੀ... ਅਗਲੀ ਖ਼ਬਰ ਅਸ਼ੋਕ ਕਟਾਰੀਆ ਤੇ ਸਰਪੰਚ ਜਸਵੀਰ ਸਿੰਘ ਘੁੰਮਣ ਨੇ ਰਾਏਪੁਰ ਨੰਗਲ ਵਿਖੇ ਸੜਕ ਨਿਰਮਾਣ ਕਾਰਜ ਦੀ ਕੀਤੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।