ਪ੍ਰਾਚੀਨ ਸ਼ਿਵ ਮੰਦਰ ਨੇੜੇ ਕੂੜੇ ਦੇ ਡੰਪ ਦੀ ਨਗਰ ਕੌਂਸਲ ਰਾਹੋਂ ਨੇ ਕਰਵਾਈ ਸਫ਼ਾਈ
ਰਾਹੋਂ, 25 ਅਕਤੂਬਰ (ਉਂਕਾਰ ਸਿੰਘ ਰਾਠੋਰ)-ਸ਼ਹਿਰ ਰਾਹੋਂ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਨਗਰ ਕੌਂਸਲ ਰਾਹੋਂ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਪ੍ਰਾਚੀਨ ਸ਼ਿਵ ਮੰਦਰ ਦੇ ਨਜ਼ਦੀਕ ਹੈਪੀ ਮਾਡਲ ਸਕੂਲ ਕੋਲ ਲੰਬੇ ਸਮੇਂ ਤੋਂ ਲੱਗੇ ਕੂੜੇ ਦੇ ਡੰਪ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹੇਮੰਤ ਰਣਦੇਵ ਬੌਬੀ ਨੇ ਨਗਰ ਕੌਂਸਲ ਰਾਹੋਂ ਦੀ ਪ੍ਰਧਾਨ ਰਸ਼ਮੀ ਰੰਦੇਵ ਦੇ ਸਹਿਯੋਗ ਨਾਲ ਇਸ ਸਫ਼ਾਈ ਮੁਹਿੰਮ ਦਾ ਜਾਇਜ਼ਾ ਲਿਆ।
ਪ
ਪ੍ਰਾਚੀਨ ਸ਼ਿਵ ਮੰਦਰ ਨੇੜੇ ਕੂੜੇ ਦੇ ਡੰਪ ਦੀ ਸਫ਼ਾਈ ਮੁਹਿੰਮ ਦਾ ਜਾਇਜ਼ਾ ਲੈਂਦੇ ਹੋਏ ਅਕਾਲੀ ਆਗੂ ਹੇਮੰਤ ਰਣਦੇਵ ਬੌਬੀ ਤੇ ਹੋਰ ਪਤਵੰਤੇ।
26-10-2026
ਰਾਹੋਂ, 25 ਅਕਤੂਬਰ (ਉਂਕਾਰ ਸਿੰਘ ਰਾਠੋਰ)-ਸ਼ਹਿਰ ਰਾਹੋਂ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਨਗਰ ਕੌਂਸਲ ਰਾਹੋਂ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਪ੍ਰਾਚੀਨ ਸ਼ਿਵ ਮੰਦਰ ਦੇ ਨਜ਼ਦੀਕ ਹੈਪੀ ਮਾਡਲ ਸਕੂਲ ਕੋਲ ਲੰਬੇ ਸਮੇਂ ਤੋਂ ਲੱਗੇ ਕੂੜੇ ਦੇ ਡੰਪ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹੇਮੰਤ ਰਣਦੇਵ ਬੌਬੀ ਨੇ ਨਗਰ ਕੌਂਸਲ ਰਾਹੋਂ ਦੀ ਪ੍ਰਧਾਨ ਰਸ਼ਮੀ ਰੰਦੇਵ ਦੇ ਸਹਿਯੋਗ ਨਾਲ ਇਸ ਸਫ਼ਾਈ ਮੁਹਿੰਮ ਦਾ ਜਾਇਜ਼ਾ ਲਿਆ। ਇਸ ਦੌਰਾਨ ਜੇ. ਸੀ. ਬੀ. ਮਸ਼ੀਨਾਂ, ਟਰੈਕਟਰ-ਟਰਾਲੀਆਂ ਤੇ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦੀ ਮਦਦ ਨਾਲ ਡੰਪ ਵਿਚੋਂ ਕੂੜਾ ਚੁੱਕਣ ਅਤੇ ਥਾਂ ਨੂੰ ਸਾਫ਼ ਕਰਨ ਦਾ ਕੰਮ ਕੀਤਾ। ਇਸ ਮੌਕੇ ਹੇਮੰਤ ਰੰਦੇਵ ਬੌਬੀ ਤੇ ਨਗਰ ਕੌਂਸਲ ਪ੍ਰਧਾਨ ਰਸ਼ਮੀ ਰੰਦੇਵ ਨੇ ਕਿਹਾ ਕਿ ਇਤਿਹਾਸਕ ਸ਼ਹਿਰ ਰਾਹੋਂ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਤੇ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਲਈ ਨਗਰ ਕੌਂਸਲ ਵਚਨਬੱਧ ਹੈ, ਪਰ ਇਸ ਮਕਸਦ ਦੀ ਪੂਰਤੀ ਲਈ ਸ਼ਹਿਰ ਵਾਸੀਆਂ ਦਾ ਸਹਿਯੋਗ ਵੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਲੋਂ ਘਰਾਂ ਵਿਚੋਂ ਕੂੜਾ ਇਕੱਠਾ ਕਰਨ ਲਈ ਰੋਜ਼ਾਨਾ ਡੋਰ-ਟੂ-ਡੋਰ ਗੱਡੀਆਂ ਭੇਜੀਆਂ ਜਾਂਦੀਆਂ ਹਨ, ਇਸ ਲਈ ਲੋਕ ਆਪਣੇ ਘਰਾਂ ਦਾ ਕੂੜਾ ਇਨ੍ਹਾਂ ਗੱਡੀਆਂ ਵਿਚ ਹੀ ਪਾਉਣ ਅਤੇ ਸੜਕਾਂ, ਚੌਕਾਂ ਜਾਂ ਜਨਤਕ ਥਾਵਾਂ ਤੇ ਕੂੜਾ ਸੁੱਟਣ ਤੋਂ ਗੁਰੇਜ਼ ਕਰਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੂੜਾ ਇਕੱਠਾ ਕਰਨ ਵਾਲੀ ਗੱਡੀ ਕਿਸੇ ਘਰ ਵਿਚੋਂ ਕੂੜਾ ਚੁੱਕਣ ਨਹੀਂ ਪਹੁੰਚਦੀ ਤਾਂ ਇਸ ਦੀ ਸ਼ਿਕਾਇਤ ਨਗਰ ਕੌਂਸਲ ਦਫ਼ਤਰ ਵਿਚ ਕੀਤੀ ਜਾਵੇ, ਤਾਂ ਜੋ ਸਮੱਸਿਆ ਦਾ ਪਹਿਲ ਦੇ ਆਧਾਰ’ ਤੇ ਹੱਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪ੍ਰਾਚੀਨ ਸ਼ਿਵ ਮੰਦਰ ਨੇੜਲੇ ਡੰਪ ਦੀ ਸਫ਼ਾਈ ਲਈ ਪੰਜ ਗੱਡੀਆਂ, ਟਰੈਕਟਰ-ਟਰਾਲੀਆਂ, ਜੇ. ਸੀ. ਬੀ. ਮਸ਼ੀਨਾਂ ਤੇ ਸਫ਼ਾਈ ਕਰਮਚਾਰੀਆਂ ਦੀ ਮਦਦ ਲਈ ਗਈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸ਼ਹਿਰ ਵਿੱਚ ਜਨਤਕ ਥਾਵਾਂ ’ਤੇ ਕੂੜਾ ਸੁੱਟ ਕੇ ਗੰਦਗੀ ਫੈਲਾਉਣ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ। ਇਸ ਮੌਕੇ ਮੁਹੱਲਾ ਵਾਸੀਆਂ ਤੇ ਸ਼ਹਿਰ ਵਾਸੀਆਂ ਨੇ ਡੰਪ ਦੀ ਸਫ਼ਾਈ ਕਰਵਾਉਣ ਲਈ ਹੇਮੰਤ ਰੰਦੇਵ ਬੌਬੀ ਤੇ ਨਗਰ ਕੌਂਸਲ ਪ੍ਰਧਾਨ ਰਸ਼ਮੀ ਰੰਦੇਵ ਦਾ ਧੰਨਵਾਦ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਮੋਹਨ ਲਾਲ, ਇੰਸਪੈਕਟਰ ਪ੍ਰੀਤਮ ਸਿੰਘ, ਸਫ਼ਾਈ ਇੰਚਾਰਜ ਰਵਿੰਦਰ ਸਿੰਘ, ਜਗਦੀਪ ਸਿੰਘ, ਸਮਾਜ ਸੇਵਕ ਕੁਲਬੀਰ ਸਿੰਘ ਖੱਦਰ, ਅਰਵਿੰਦ ਜੋਸ਼ੀ ਲਾਲੀ, ਲਾਡੀ, ਯਸ਼ਪਾਲ ਜਾਂਗੜਾ, ਮਨੀਸ਼ ਅਰੋੜਾ, ਗਗਨ ਭਾਰਦਵਾਜ, ਸ੍ਰੀਪਾਲ ਗਰਗ, ਕੌਂਸਲਰ ਮਹਿੰਦਰ ਸਿੰਘ, ਕੌਂਸਲਰ ਐਡਵੋਕੇਟ ਰਣਧੀਰ ਸਿੰਘ, ਅਕਾਲੀ ਆਗੂ ਮੁਕੇਸ਼ ਚੋਪੜਾ ਬੋਬੀ, ਬੱਲੀ ਭੰਗਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।