23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਨਾਨ ਫੰਕਸ਼ਨਲ ਕੀਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹੂੰਣ ਨੂੰ ਕਦੋਂ ਕੀਤਾ ਜਾਵੇਗਾ ਫੰਕਸ਼ਨਲ

ਬਲਾਚੌਰ, 22 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਗਹੂੰਣ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਫੰਕਸ਼ਨਲ ਤੋਂ ਨਾਨ ਫੰਕਸ਼ਨਲ ਕੀਤੇ ਜਾਣ ਕਾਰਨ ਇਲਾਕਾ ਨਿਵਾਸੀਆਂ, ਅੱਧੀ ਦਰਜਨ ਤੋਂ ਵੱਧ ਗ੍ਰਾਮ ਪੰਚਾਇਤਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਸਿੱਖਿਆ ਸ਼ਾਸ਼ਤਰੀ ਤੇ ਸਕੂਲ ਦੇ ਮੁਖੀ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਗੁਰਦੇਵ ਸਿੰਘ ਗਹੂੰਣ ਤੇ ਗੁਰਦੀਪ ਕੌਰ ਦਿਆਲ ਸਰਪੰਚ ਗ੍ਰਾਮ ਪੰਚਾਇਤ ਗਹੂੰਣ, ਸਰਪੰਚ ਬਲਵੀਰ ਕੌਰ ਗ੍ਰਾਮ ਪੰਚਾਇਤ ਸੁੱਧਾਮਾਜਰਾ ਉਰਫ ਫਤਹਿਗੜ੍ਹ, ਨਰਿਰੰਦਰਜੀਤ ਕੌਰ ਸੂਰੀ ਸਰਪੰਚ ਪਿੰਡ ਲੋਹਟ, ਸਰਪੰਚ ਭਾਗ ਸਿੰਘ ਨਿਊ ਕਾਲੋਨੀ ਰੱਕੜਾਂ ਬੇਟ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਨਾਲ ਸੰਬੰਧਤ ਬੱਚੇ ਇਸ ਸਕੂਲ ’ਚ ਪੜ੍ਹਣ ਆਉਂਦੇ ਹਨ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹੂੰਣ ਦੀ ਇਮਾਰਤ ਦੀ ਬਾਹਰੀ ਤਸਵੀਰ। 23-10-2026
ਬਲਾਚੌਰ, 22 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਗਹੂੰਣ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਫੰਕਸ਼ਨਲ ਤੋਂ ਨਾਨ ਫੰਕਸ਼ਨਲ ਕੀਤੇ ਜਾਣ ਕਾਰਨ ਇਲਾਕਾ ਨਿਵਾਸੀਆਂ, ਅੱਧੀ ਦਰਜਨ ਤੋਂ ਵੱਧ ਗ੍ਰਾਮ ਪੰਚਾਇਤਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਸਿੱਖਿਆ ਸ਼ਾਸ਼ਤਰੀ ਤੇ ਸਕੂਲ ਦੇ ਮੁਖੀ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਗੁਰਦੇਵ ਸਿੰਘ ਗਹੂੰਣ ਤੇ ਗੁਰਦੀਪ ਕੌਰ ਦਿਆਲ ਸਰਪੰਚ ਗ੍ਰਾਮ ਪੰਚਾਇਤ ਗਹੂੰਣ, ਸਰਪੰਚ ਬਲਵੀਰ ਕੌਰ ਗ੍ਰਾਮ ਪੰਚਾਇਤ ਸੁੱਧਾਮਾਜਰਾ ਉਰਫ ਫਤਹਿਗੜ੍ਹ, ਨਰਿਰੰਦਰਜੀਤ ਕੌਰ ਸੂਰੀ ਸਰਪੰਚ ਪਿੰਡ ਲੋਹਟ, ਸਰਪੰਚ ਭਾਗ ਸਿੰਘ ਨਿਊ ਕਾਲੋਨੀ ਰੱਕੜਾਂ ਬੇਟ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਨਾਲ ਸੰਬੰਧਤ ਬੱਚੇ ਇਸ ਸਕੂਲ ’ਚ ਪੜ੍ਹਣ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵਲੋਂ ਆਪਣੇ ਪੱਤਰ ਨੰਬਰ :11/4/21-1ਸਿ6/380 ਮਿਤੀ 21-1-2021 ਅਤੇ ਐਸ. ਈ. ਡੀ.-ਸਿੱਖਿਆ 1013/ 2022- ਐਜੂਕੇਸ਼ਨਲ-6/28 ਰਾਹੀ 334 ਸਕੂਲਾਂ ਨੂੰ ਅਪਗ੍ਰੇਡ ਕੀਤਾ ਗਿਆ ਸੀ, ਜਿਸ ਤਹਿਤ ਸਰਕਾਰੀ ਹਾਈ ਸਕੂਲ ਗਹੂੰਣ ਨੂੰ ਸਰਕਾਰੀ ਸੀ. ਸੈ. ਸਕੂਲ ਵਜੋਂ ਅੱਪਗ੍ਰੇਡ ਕੀਤਾ ਗਿਆ ਸੀ। ਉਪਰੰਤ ਡਾਇਰੈਕਟਰ ਆਫ ਸਕੂਲ ਸਿੱਖਿਆ ਸੈਕੰਡਰੀ ਪੰਜਾਬ ਦੇ ਮੀਮੋ ਨੰਬਰ 27242 ਸੈ.ਸਿ (1) 2023110054 ਮਿਤੀ 09/04/2023 ਅਨੁਸਾਰ ਸ. ਸ. ਸ. ਸ. ਸਕੂਲ ਨੂੰ ਨਾਨ ਫੰਕਸ਼ਨਲ ਸਕੂਲਾਂ ਵਿਚ ਸ਼ਾਮਿਲ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿਚ ਪਿੰਡ ਗਹੂੰਣ ਤੋਂ ਇਲਾਵਾ ਲੋਹਟ, ਸੁੱਧਾਮਾਜਰਾ, ਰੱਕੜਾ ਬੇਟ, ਨਿਊ ਕਾਲੋਨੀ ਰੱਕੜਾਂ ਬੇਟ, ਬੂਥਗੜ੍ਹ, ਲੋਹਗੜ੍ਹ, ਗਰਲੋਂ ਬੇਟ ਆਦਿ ਨੇੜਲੇ ਪਿੰਡਾਂ ਤੋਂ ਕੁੱਲ ਮਿਲਾ ਕਿ ਛੇਵੀਂ ਤੋਂ 12ਵੀਂ ਤੱਕ 232 ਵਿਦਿਆਰਥੀ ਪੜ੍ਹਦੇ ਹਨ। ਸਕੂਲ ਮੁਖੀ ਰਹਿ ਚੁੱਕੇ ਗੁਰਦੇਵ ਸਿੰਘ ਗਹੂੰਣ ਨੇ ਦੱਸਿਆ ਕਿ ਇਸ ਸਕੂਲ ਵਿਚ 11 ਸ਼ਾਨਦਾਰ ਕ ਮਰਿਆਂ ਤੋਂ ਇਲਾਵਾ ਕੰਪਿਊਟਰ ਲੈਬ, ਐਸ. ਐਸ. ਲੈਬ, ਮੈਥ ਲੈਬ, ਲਿਸਨਿੰਗ ਲੈਬ, ਰਸੋਈ ਆਦਿ ਬੁਨਿਆਦੀ ਢਾਂਚੇ ਤੋਂ ਇਲਾਵਾ ਖੇਡ ਮੈਦਾਨ ਉਪਲਬਧ ਹੈ ਅਤੇ 6ਵੀਂ ਜਮਾਤ ਤੋਂ ਲੈ ਕੇ 12ਵੀਂ ਤੱਕ ਕਲਾਸਾਂ ਲਗਾਉਣ ਲਈ ਇਹ ਸਕੂਲ ਸ਼ਰਤਾਂ ਪੂਰੀਆਂ ਕਰਦਾ ਹੈ। ਗੁਰਦੇਵ ਸਿੰਘ ਗਹੂੰਣ, ਸੰਬੰਧਤ ਗ੍ਰਾਮ ਪੰਚਾਇਤਾਂ, ਵਿਦਿਆਰਥੀਆਂ ਦੇ ਮਾਪਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਗਹੂੰਣ ਨੂੰ ਫੰਕਸ਼ਨਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਲਾਨ ਕੇ ਲੋੜੀਦੀਆਂ ਅਸਾਮੀਆਂ ਮਨਜੂਰ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਇਸ ਸੰਬੰਧੀ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਵਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਲਿਖਤੀ ਪੱਤਰ ਵੀ ਭੇਜੇ ਜਾ ਚੁੱਕੇ ਹਨ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ‘ਆਪ’ ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਬਹੁਤ ਫਰਕ ਹੈ, ਉਨ੍ਹਾਂ ਕਿਹਾ ਕਿ ਇਸ ਸਰਕਾਰ ਨੂੰ ਦਮਗਜੇ ਮਾਰਨ ਦੀ ਆਦਤ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਦੇ ਮੱਦੇਨਜ਼ਰ ਸਕੂਲ ਨੂੰ ਫੰਕਸ਼ਨਲ ਕੀਤਾ ਜਾਵੇ। ਸੰਦੀਪ ਭਾਟੀਆ ਜਿਹੜੇ ਭਾਰਤੀ ਜਨਤਾ ਪਾਰਟੀ ਓ. ਬੀ. ਸੀ. ਮੋਰਚਾ ਪੰਜਾਬ ਦੇ ਉੱਪ ਪ੍ਰਧਾਨ ਹਨ, ਨੇ ਆਖਿਆ ਕਿ ‘ਆਪ’ ਦੇ ਰਾਜ ਵਿਚ ਸਾਰੀਆਂ ਕ੍ਰਾਂਤੀਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ, ਉਨ੍ਹਾਂ ਕਿਹਾ ਸਿੱਖਿਆ ਕ੍ਰਾਂਤੀ, ਸਿਹਤ ਕ੍ਰਾਂਤੀ ਦੀ ਬਾਤ ਪਾਉਣ ਵਾਲੀ ‘ਆਪ’ ਸਰਕਾਰ ਦੇ ਰਾਜ ਵਿਚ ਨਾ ਹਸਪਤਾਲਾਂ ਵਿਚ ਪੂਰੇ ਡਾਕਟਰ ਹਨ ਤੇ ਨਾ ਹੀ ਸਕੂਲਾਂ ਵਿਚ ਮਾਸਟਰ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਕੂਲ ਨੂੰ ਫੰਕਸ਼ਨਲ ਕਰਕੇ ਅਸਾਮੀਆਂ ਭਰੀਆਂ ਜਾਣ।
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਦੂਜੇ ਦਿਨ ਵੀ ਡੀ. ਸੀ. ਦਫਤਰ ਸਾਹਮਣੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਹੈਰੋਇਨ ਸਮੇਤ 2 ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।