21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਅਖੰਡ ਕੀਰਤਨ ਸਮਾਗਮਾਂ ਦੀ ਲੜੀ ਹੋਈ ਆਰੰਭ

ਬੰਗਾ, 20 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹੀ ਚੌਥੀ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਖੰਡ ਕੀਰਤਨੀ ਜਥਾ ਨਵਾਂਸ਼ਹਿਰ ਅਤੇ ਕਲਗੀਧਰ ਸਿੰਘ ਸਭਾ ਕਾਹਮਾ ਵਲੋਂ ਨਵਾਂਸ਼ਹਿਰ, ਕਾਹਮਾ, ਅਤੇ ਹੋਰਨਾਂ ਅਸਥਾਨਾਂ ’ਤੇ ਸ਼ਾਮ 6 ਵਜੇ ਤੋਂ 9:30 ਵਜੇ ਤੱਕ ਅਖੰਡ ਕੀਰਤਨ ਸਮਾਗਮ ਕਰਾਏ ਜਾ ਰਹੇ ਹਨ। ਜਥੇ.

ਅਜੀਤ ਡੈਸਕ 21-10-2026
ਬੰਗਾ, 20 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹੀ ਚੌਥੀ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਖੰਡ ਕੀਰਤਨੀ ਜਥਾ ਨਵਾਂਸ਼ਹਿਰ ਅਤੇ ਕਲਗੀਧਰ ਸਿੰਘ ਸਭਾ ਕਾਹਮਾ ਵਲੋਂ ਨਵਾਂਸ਼ਹਿਰ, ਕਾਹਮਾ, ਅਤੇ ਹੋਰਨਾਂ ਅਸਥਾਨਾਂ ’ਤੇ ਸ਼ਾਮ 6 ਵਜੇ ਤੋਂ 9:30 ਵਜੇ ਤੱਕ ਅਖੰਡ ਕੀਰਤਨ ਸਮਾਗਮ ਕਰਾਏ ਜਾ ਰਹੇ ਹਨ। ਜਥੇ. ਜਸਵਿੰਦਰ ਸਿੰਘ ਕਾਹਮਾ ਨੇ ਦੱਸਿਆ ਕਿ ਪਹਿਲਾ ਅਖੰਡ ਕੀਰਤਨ ਸਮਾਗਮ ਪਿੰਡ ਮੂਸਾਪੁਰ ਦੇ ਗੁਰਦੁਆਰਾ ਸਾਹਿਬ ਕਰਵਾਇਆ ਗਿਆ। ਜਿਸ ਵਿੱਚ ਕੀਰਤਨੀਏ ਭਾਈ ਅੰਮ੍ਰਿਤਪਾਲ ਸਿੰਘ ਮੂਸਾਪੁਰ ਦੇ ਜਥੇ ਨੇ ਕੀਰਤਨ ਦੀ ਅਰੰਭਤਾ ਕੀਤੀ। ਉਪਰੰਤ ਕੀਰਤਨੀਏ ਭਾਈ ਮਲਕੀਤ ਸਿੰਘ ਫਗਵਾੜਾ ਨੇ ਗੁਰਬਾਣੀ ਕੀਰਤਨ ਦਾ ਮਨਮੋਹਕ ਪ੍ਰਵਾਹ ਚਲਾਇਆ। ਇਸ ਮੌਕੇ ਸੰਗਤਾਂ ਵਿੱਚ ਭਾਈ ਜਸਵਿੰਦਰ ਸਿੰਘ ਕਾਹਮਾ, ਭਾਈ ਬਲਦੀਪ ਸਿੰਘ, ਭਾਈ ਕੁੰਦਨ ਸਿੰਘ ਮੂਸਾਪੁਰ, ਰਣਬੀਰ ਸਿੰਘ ਬੰਗਾ, ਸਤਨਾਮ ਸਿੰਘ ਗਰਚਾ, ਭਾਈ ਕੁਲਦੀਪ ਸਿੰਘ, ਭਾਈ ਮਨਜੀਤ ਸਿੰਘ ਫਗਵਾੜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦੁਸਹਿਰੇ ਦੇ ਮੌਕੇ ਸਿਲਵਰ ਓਕ ਸਕੂਲ ਵਿਚ ਸਮਾਜਿਕ ਬੁਰਾਈਆਂ ਦੇ ਰਾਵਣ ਦਾ ਕੀਤਾ ਗਿਆ ਦਹਨ ਅਗਲੀ ਖ਼ਬਰ ਸੰਗਤ ਸ਼੍ਰੀਮਦ ਭਾਗਵਤ ਕਥਾ ਦਾ ਲਾਭ ਉਠਾ ਕੇ ਜੀਵਨ ਸਫਲਾ ਕਰਨ-ਚਰਨਜੀਤ ਭਾਟੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।