ਸਾਹਲੋਂ ਸਕੂਲ ’ਚ ‘ਇਲੈਕਟ੍ਰਾਨਿਕ ਕੂੜੇ’ ਸੰਬੰਧੀ ਜਾਗਰੂਕਤਾ ਸਮਾਗਮ
ਸਾਹਲੋਂ, 20 ਅਕਤੂਬਰ (ਜਰਨੈਲ ਸਿੰਘ ਨਿੱਘ੍ਹਾ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਲੋਂ ਵਿਖੇ ਇਲੈਕਟ੍ਰਾਨਿਕ ਕੂੜੇ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ। ਪ੍ਰਿੰਸੀਪਲ ਸ਼੍ਰੀਮਤੀ ਅਲਕਾ ਰਾਣੀ ਦੀ ਅਗਵਾਈ ਵਿੱਚ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਲਈ ਇਲੈਕਟ੍ਰਾਨਿਕ ਕੂੜੇ (ਈ-ਵੇਸਟ) ਸਬੰਧੀ ਪੇਂਟਿੰਗ, ਲੇਖ ਮੁਕਾਬਲੇ ਕਰਵਾਏ ਗਏ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ ਵਿਖੇ ਕਰਵਾਏ ‘ਇਲੈਕਟ੍ਰਾਨਿਕ ਕੂੜੇ’ ਸਬੰਧੀ ਜਾਗਰੂਕਤਾ ਸਮਾਗਮ ਦੌਰਾਨ ਵਿਦਿਆਰਥੀ ਤੇ ਅਧਿਆਪਕ ਆਪਣੇ-ਆਪਣੇ ਵਿਚਾਰ ਪੇਸ਼ ਕਰਨ ਸਮੇਂ। ਤਸਵੀਰ : ਜਰਨੈਲ ਸਿੰਘ ਨਿੱਘ੍ਹਾ
21-10-2026