ਸ਼ੁੱਭ ਤੇ ਅਸ਼ੁੱਭ ਕਰਮ ਕਰਨ ਨਾਲ ਜੀਵ ਦੇ ਭਾਗ ਬਣਦੇ ਹਨ ਚਾਰ ਪਦਾਰਥ ਅਰਥ, ਧਰਮ, ਕਾਮ, ਮੋਕਸ਼ - ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲੇ
ਟੱਪਰੀਆਂ ਖੁਰਦ, 20 ਅਕਤੂਬਰ (ਬੂਥਗੜ੍ਹੀਆ) - ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਸ੍ਰੀ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਮਹੀਨਾਵਾਰ ਇੱਕ ਰੋਜ਼ਾ ਅਸ਼ਟਮੀ ਸਮਾਗਮ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਵੱਲੋਂ ਅਚਾਰੀਆ ਜਗਤ ਗੁਰੂ ਬਾਬਾ ਗਰੀਬਦਾਸੀ ਰਾਚਿਤ ਬਾਣੀ ਦੇ ਆਦਿ ਅੰਤ ਪਾਠ ਦੇ ਭੋਗ ਪਾਉਣ ਉਪਰੰਤ ਵੱਡੀ ਤਦਾਦ ਵਿੱਚ ਜੁੜ ਬੈਠੀਆਂ ਸੰਗਤਾਂ ਨੂੰ ਆਪਣੇ ਅਨਮੋਲ ਪ੍ਰਵਚਨਾਂ ਦੇ ਦੁਆਰਾ ਨਿਹਾਲ ਕਰਦੇ ਹੋਏ ਮੌਜੂਦਾ ਗੱਦੀਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਨੇ ਸੰਗਤਾਂ ਨੂੰ ਸਤਿਸੰਗ ਉਪਦੇਸ਼ ਦਿੰਦਿਆ ਕਿਹਾ ਗੁਰੂਆਂ ਦੀ ਸੰਗਤ ਕਰਨ ਦੇ ਨਾਲ ਜੀਵ ਦੇ ਭਾਗ ਬਣਦੇ ਹਨ ਜੀਵ ਦੇ ਭਾਗ ਸ਼ੁੱਭ ਤੇ ਅਸ਼ੁੱਭ ਕਰਮ ਕਰਨ ਨਾਲ ਬਣਾਏ ਜਾਂਦੇ ਹਨ ਮਹਾਰਾਜ ਨੇ ਕਿਹਾ ਕਿ ਜਦੋਂ ਜੀਵ ਸ਼ੁੱਭ ਤੇ ਅਸ਼ੁੱਭ ਕਰਮ ਕਰਦਾ ਹੈ ਤਾਂ ਚਾਰ ਪਦਾਰਥਾਂ ਦੀ ਇੱਛਾ ਰੱਖਦਾ ਹੈ ਜਿਨ੍ਹਾਂ ਵਿੱਚ ਅਰਥ, ਧਰਮ, ਕਾਮ, ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ।