20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਲਾਲੋ ਮਜਾਰਾ ਵਿਖੇ ਸੰਤ ਬਾਪੂ ਇੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ

ਔੜ/ਝਿੰਗੜਾਂ, 19 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਸੰਤ ਬਾਪੂ ਇੰਦਰ ਸਿੰਘ ਤਪ ਅਸਥਾਨ ਬਾਉੜੀ ਸਾਹਿਬ ਰਾਏਪੁਰ ਡੱਬਾ ਤੇ ਲਾਲੋ ਮਜਾਰਾ ਪ੍ਰਬੰਧਕ ਕਮੇਟੀ ਵਲੋਂ ਸੰਤ ਬਾਪੂ ਇੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਦਾ ਪਿੰਡ ਲਾਲੋ ਮਜਾਰਾ ਪੁੱਜਣ ’ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ। ਉਥੇ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਲੋ ਮਜਾਰਾ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਬਾਪੂ ਇੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸੰਗਤਾਂ ਵਾਸਤੇ ਦੁੱਧ ਦਾ ਲੰਗਰ ਲਗਾਇਆ।

ਅਜੀਤ ਡੈਸਕ 20-10-2026
ਔੜ/ਝਿੰਗੜਾਂ, 19 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਸੰਤ ਬਾਪੂ ਇੰਦਰ ਸਿੰਘ ਤਪ ਅਸਥਾਨ ਬਾਉੜੀ ਸਾਹਿਬ ਰਾਏਪੁਰ ਡੱਬਾ ਤੇ ਲਾਲੋ ਮਜਾਰਾ ਪ੍ਰਬੰਧਕ ਕਮੇਟੀ ਵਲੋਂ ਸੰਤ ਬਾਪੂ ਇੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਦਾ ਪਿੰਡ ਲਾਲੋ ਮਜਾਰਾ ਪੁੱਜਣ ’ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ। ਉਥੇ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਲੋ ਮਜਾਰਾ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਬਾਪੂ ਇੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸੰਗਤਾਂ ਵਾਸਤੇ ਦੁੱਧ ਦਾ ਲੰਗਰ ਲਗਾਇਆ। ਦੁੱਧ ਦੇ ਲੰਗਰ ਦੀ ਸ਼ੁਰੂਆਤ ਕਰਵਾਉਣ ਤੋਂ ਪਹਿਲਾਂ ਗਿਆਨੀ ਇੰਦਰ ਸਿੰਘ ਵਲੋਂ ਅਰਦਾਸ ਬੇਨਤੀ ਕੀਤੀ ਗਈ। ਉਪਰੰਤ ਸਰਪੰਚ ਜਸਵਿੰਦਰ ਕੌਰ ਲਾਲੋ ਮਜਾਰਾ, ਨੰਬਰਦਾਰ ਪਰਮਜੀਤ ਪੰਮੀ, ਜਸਪ੍ਰੀਤ ਕੌਰ ਪੰਚ, ਦੇਵ ਰਾਜ ਪ੍ਰਧਾਨ ਆਦਿ ਪ੍ਰਬੰਧਕਾਂ ਵਲੋਂ ਸਾਂਝੇ ਤੌਰ ’ਤੇ ਦੁੱਧ ਦੇ ਲੰਗਰ ਦੀ ਸ਼ੁਰੂਆਤ ਕਰਵਾਈ। ਪ੍ਰਬੰਧਕ ਨੰਬਰਦਾਰ ਪਰਮਜੀਤ ਪੰਮੀ ਨੇ ਦੱਸਿਆ ਕਿ ਦੁੱਧ ਦੇ ਲੰਗਰ ਹਰੇਕ ਸਾਲ ਸੰਤ ਬਾਪੂ ਇੰਦਰ ਸਿੰਘ ਬਾਉੜੀ ਵਾਲਿਆਂ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਲਗਾਇਆ ਜਾਂਦਾ ਹੈ। ਉਨ੍ਹਾਂ ਸਹਿਯੋਗ ਦੇਣ ਵਾਲੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਸ਼ਮੀਰ ਸਿੰਘ ਪੱਪੂ ਲਾਲੋ ਮਜਾਰਾ, ਪਰਮਜੀਤ ਕੌਰ, ਗੁਰਮੀਤ ਰਾਮ, ਮੋਹਨ ਲਾਲ, ਅਨਮੋਲ ਕੁਮਾਰ ਮੇਟ, ਬਲਰਾਜ ਸਿੰਘ, ਹਰਬਿਲਾਸ, ਚਮਨ ਲਾਲ, ਸੰਨੀ ਕੁਮਾਰ, ਜੀਵਨ ਕੁਮਾਰ, ਸੁਲਿੰਦਰ ਕੌਰ, ਰੀਆ ਸਿੰਘ, ਰਾਜਦੀਪ ਕੌਰ, ਸੀਟਾ, ਹਰਬੰਸ ਕੌਰ, ਰਮਨ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਝਿੰਗੜਾਂ ਵਿਖੇ ਮਸਤ ਬਾਪੂ ਸੇਵਾ ਦਾਸ ਕੁੱਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਕਰਵਾਇਆ ਤਿੰਨ ਦਿਨਾ ਧਾਰਮਿਕ ਸਮਾਗਮ ਸਮਾਪਤ ਅਗਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ’ ਅੰਡਰ-14 ਸਾਲ ਵੇਟ ਲਿਫਟਿੰਗ ’ਚ ਸਰਹਾਲਾ ਰਾਣੂੰਆਂ ਦੀ ਦਿਲਰੂਪ ਕੌਰ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।