ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬਾਂਝਪਨ ਦੇ ਰੋਗਾਂ ਦੀ ਮੁਫ਼ਤ ਜਾਂਚ 22 ਨੂੰ
ਬੰਗਾ, 19 ਅਕਤੂਬਰ (ਧਰਮਵੀਰ ਪਾਲ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਇਨਫਰਟਿਲਿਟੀ ਦੀ ਸਮੱਸਿਆ ਨਾਲ ਜੂਝ ਰਹੇ ਜੋੜਿਆਂ ਲਈ ਆਉਂਦੀ 22 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਵਿਸ਼ੇਸ਼ ਮੁਫਤ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਬਾਂਝਪਨ, ਜੱਚਾ-ਬੱਚਾ ਤੇ ਔਰਤਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ.
ਡ
ਡਾ. ਸ਼ਵੇਤਾ ਬਾਗਰੀਆ
20-10-2026
ਬੰਗਾ, 19 ਅਕਤੂਬਰ (ਧਰਮਵੀਰ ਪਾਲ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਇਨਫਰਟਿਲਿਟੀ ਦੀ ਸਮੱਸਿਆ ਨਾਲ ਜੂਝ ਰਹੇ ਜੋੜਿਆਂ ਲਈ ਆਉਂਦੀ 22 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਵਿਸ਼ੇਸ਼ ਮੁਫਤ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਬਾਂਝਪਨ, ਜੱਚਾ-ਬੱਚਾ ਤੇ ਔਰਤਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਸ਼ਵੇਤਾ ਬਾਗਰੀਆ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਨਗੇ। ਕੈਂਪ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਡਾ. ਸ਼ਵੇਤਾ ਬਾਗਰੀਆ ਨੇ ਦੱਸਿਆ ਕਿ ਹਸਪਤਾਲ ਪ੍ਰਬੰਧਕਾਂ ਵਲੋਂ ਬਾਂਝਪਣ ਦੀ ਸਮੱਸਿਆ ਨਾਲ ਜੂਝ ਰਹੇ ਜੋੜਿਆਂ ਦੀ ਮਦਦ ਕਰਨ ਲਈ ਇਹ ਵਿਸ਼ੇਸ਼ ਜਾਂਚ ਮੁਫ਼ਤ ਕੀਤੀ ਜਾ ਰਹੀ ਹੈ । ਇਸ ਕੈਂਪ ਵਿਚ ਮਿਲਣ ਵਾਲੀਆਂ ਮੁਫ਼ਤ ਸੇਵਾਵਾਂ ਵਿਚ ਮੁਫ਼ਤ ਡਾਕਟਰੀ ਸਲਾਹ ਤੋਂ ਇਲਵਾ ਮੁਫਤ ਥਾਇਰਾਇਡ ਟੈਸਟ, ਮੁਫਤ 3 ਮਹੀਨੇ ਵਾਲਾ ਸ਼ੂਗਰ ਟੈਸਟ, ਮੁਫ਼ਤ ਯੂਰਿਕ ਐਸਿਡ ਟੈਸਟ, ਮੁਫ਼ਤ ਨਿਊਰੋਪੈਥੀ ਜਾਂਚ, ਪੁਰਸ਼ਾਂ ਦੇ ਸ਼ਕਰਾਣੂਆਂ ਦੀ ਜਾਂਚ ਟੈਸਟ ਮੁਫ਼ਤ, ਗਰਭਵਤੀ ਔਰਤਾਂ ਅਤੇ ਪੀ. ਸੀ. ਓ. ਡੀ. ਤੇ ਪੀ. ਸੀ. ਓ. ਐੱਸ. ਨਾਲ ਪੀੜਤ ਔਰਤਾਂ ਲਈ ਅਲਟਰਾ ਸਾਊਂਡ ਸਕੈਨ ਵੀ ਮੁਫ਼ਤ ਕੀਤਾ ਜਾਵੇਗਾ। ਜਦ ਕਿ ਪੀ. ਸੀ. ਓ. ਡੀ. ਟੈਸਟਾਂ, ਬੱਚੇਦਾਨੀ ਦੀਆਂ ਰਸੌਲੀਆਂ ਅਤੇ ਲਕੋਰੀਆ ਦੀ ਜਾਂਚ (ਪੈਪ ਸਮੀਅਰ) ਦੇ ਟੈਸਟਾਂ ’ਤੇ ਵੀ 50 ਫ਼ੀਸਦੀ ਦੀ ਭਾਰੀ ਛੋਟ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਇਲਾਕੇ ਦੀਆਂ ਲੋੜਵੰਦ ਮਰੀਜ਼ਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਅਪੀਲ ਵੀ ਕੀਤੀ। ਇਸ ਮੌਕੇ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਤੇ ਜੋਤੀ ਰਾਣੀ ਓ. ਪੀ. ਡੀ ਇੰਚਾਰਜ ਵੀ ਹਾਜ਼ਰ ਸਨ।