ਬਿੱਲਾ ਰਾਣੇਵਾਲ ਦੇ ਲਿਖੇ ਗੀਤ ‘ਹਰ ਜਨਮ ’ਚ ਪੁੱਤ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
ਉਸਮਾਨਪੁਰ, 18 ਅਕਤੂਬਰ (ਸੰਦੀਪ ਮਝੂਰ)-ਪਿੰਡ ਰਾਣੇਵਾਲ ਦੇ ਪ੍ਰਸਿੱਧ ਗੀਤਕਾਰ ਬਿੱਲਾ ਇਟਲੀ ਰਾਣੇਵਾਲ ਵਲੋਂ ਲਿਖੇ ਗਏ ਅਤੇ ਗੁਰਬਖ਼ਸ਼ ਸ਼ੌਂਕੀ ਵਲੋਂ ਆਪਣੀ ਸੁਰੀਲੀ ਆਵਾਜ਼ ਵਿਚ ਗਾਏ ਗਏ ਗੀਤ ਹਰ ਜਨਮ ’ਚ ਪੁੱਤ ਨੂੰ ਸਰੋਤਿਆਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਬਿੱਲਾ ਇਟਲੀ ਨੇ ਦੱਸਿਆ ਕਿ ਉਕਤ ਗੀਤ ਆਪਣਿਆ ਤੋਂ ਦੂਰ ਪੰਜਾਬ ਛੱਡ ਕੇ ਵਿਦੇਸ਼ ਰੋਜ਼ੀ ਰੋਟੀ ਕਮਾਉਣ ਲਈ ਗਏ ਪੁੱਤਰਾਂ ਤੇ ਮਾਪਿਆਂ ਨੂੰ ਸਮਰਪਿਤ ਹੈ।
ਅਜੀਤ ਡੈਸਕ
19-10-2026