ਕੁਲਥਮ ਵਿਖੇ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਾਇਆ
ਬਹਿਰਾਮ, 18 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਕੁਲਥਮ ਵਿਖੇ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਾਇਆ ਗਿਆ, ਜਿਸ ਵਿਚ ਖੁਰਾਲਗੜ੍ਹ ਸਾਹਿਬ ਤੋਂ ਸ਼ਰਧਾ ਪੁਰਵਕ ਸੰਗਤਾਂ ਵਲੋਂ ਜੋਤ ਲਿਆਂਦੀ ਗਈ ਅਤੇ ਉਕਤ ਜੋਤ ਦੀ ਸਮੂਹ ਨਗਰ ਵਿਚ ਪ੍ਰਕਰਮਾ ਕੀਤੀ। ਉਪਰੰਤ ਧਾਰਮਿਕ, ਰਾਜਨੀਤਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।
ਬਹਿਰਾਮ, 18 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਕੁਲਥਮ ਵਿਖੇ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਾਇਆ ਗਿਆ, ਜਿਸ ਵਿਚ ਖੁਰਾਲਗੜ੍ਹ ਸਾਹਿਬ ਤੋਂ ਸ਼ਰਧਾ ਪੁਰਵਕ ਸੰਗਤਾਂ ਵਲੋਂ ਜੋਤ ਲਿਆਂਦੀ ਗਈ ਅਤੇ ਉਕਤ ਜੋਤ ਦੀ ਸਮੂਹ ਨਗਰ ਵਿਚ ਪ੍ਰਕਰਮਾ ਕੀਤੀ। ਉਪਰੰਤ ਧਾਰਮਿਕ, ਰਾਜਨੀਤਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਵਿਚ ਗੁਰੂ ਰਵਿਦਾਸ ਜੀ ਦੇ ਮਿਸ਼ਨ ਦੇ ਪ੍ਰਚਾਰਕ ਸੰਤ ਕ੍ਰਿਸ਼ਨ ਨਾਥ ਡੇਰਾ ਸੰਤ ਫੂਲ ਨਾਥ ਚਹੇੜੂ ਤੇ ਸਾਈਂ ਪੱਪਲ ਸ਼ਾਹ ਨੇ ਗੁਰਬਾਣੀ ਦਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਪ੍ਰਬੰਧਕਾਂ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ। ਇਸ ਮੌਕੇ ਸਾਈਂ ਉਮਰੇ ਸ਼ਾਹ ਕਾਦਰੀ ਗੱਦੀ ਨਸ਼ੀਨ ਰੌਜ਼ਾ ਮੰਢਾਲੀ ਸ਼ਰੀਫ, ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ, ਵਿਧਾਇਕ ਡਾ. ਸੁਖਵਿੰਦਰ ਸੁੱਖੀ, ਜਸਪ੍ਰੀਤ ਰੌਬੀ ਕੰਗ ਹਲਕਾ ਇੰਚਾਰਜ ਨਵਾਂਸ਼ਹਿਰ, ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬੰਗਾ, ਜੱਸੀ ਤੱਲ੍ਹਣ ਪੰਜਬ ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ, ਧਰਮਿੰਦਰ ਸਿੰਘ ਮੰਢਾਲੀ ਸਰਕਲ ਪ੍ਰਧਾਨ ਮੇਹਲੀ ਸ਼ੋਮਣੀ ਅਕਾਲੀ ਦਲ, ਬਲਜਿੰਦਰ ਕੁਮਾਰ ਕੁਲਥਮ, ਸਰਪੰਚ ਰੋਸ਼ਨ ਲਾਲ, ਲੇਖਰਾਜ ਪੰਚ ਕੁਲਥਮ, ਨੰਬਰਦਾਰ ਲੈਂਬਰ ਕੁਮਾਰ, ਮੋਹਣ ਲਾਲ, ਸੰਮਤੀ ਮੈਂਬਰ ਰਵੀ ਕੁਮਾਰ, ਕੁਲਦੀਪ ਬਹਿਰਾਮ, ਚਰਨਜੀਤ ਮੰਢਾਲੀ, ਮਲਕੀਤ ਸਿੰਘ ਮੰਢਾਲੀ, ਰਾਕੇਸ਼ ਕੁਮਾਰ ਚੁੰਬਰ, ਵਿਜੇ ਕੁਮਾਰ ਮਜਾਰੀ, ਸੁਰਜੀਤ ਕੁਮਾਰ ਸਾਬਕਾ ਪੰਚ, ਦੇਸ ਰਾਜ ਚੱਕ ਮੰਡੇਰ, ਜੋਗਿੰਦਰ ਪਾਲ, ਮਨਦੀਪ ਕੌਰ, ਸੁਰਿੰਦਰ ਪਾਲ ਅਮਨਦੀਪ, ਗੌਰਵ ਕੁਮਾਰ, ਬਲਦੇਵ ਰਾਮ, ਰੋਸ਼ਨ ਲਾਲ ਆਦਿ ਸਮੂਹ ਨਗਰ ਨਿਵਾਸੀ ਹਾਜ਼ਰ ਸਨ।