ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਮਨਾਇਆ ਸਾਹਿਬ ਕਾਂਸ਼ੀ ਰਾਮ ਦਾ ਪ੍ਰੀਨਿਰਵਾਣ ਦਿਵਸ
ਬਲਾਚੌਰ, 16 ਅਕਤੂਬਰ (ਨਰੇਸ਼ ਧੌਲ)-ਸਥਾਨਕ ਸ਼ਹਿਰ ਬਲਾਚੌਰ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਯੁੱਗ ਪੁਰਸ਼ ਕਾਂਸ਼ੀ ਰਾਮ ਦਾ ਪ੍ਰੀਨਿਰਮਾਣ ਦਿਵਸ ਉਨ੍ਹਾਂ ਦੀ ਫੋਟੋ ’ਤੇ ਫੁੱਲ ਭੇਟ ਕਰਕੇ ਸ਼ਰਧਾ ਸਹਿਤ ਮਨਾਇਆ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਪ੍ਰਵੇਸ਼ ਖੋਸਲਾ ਵਲੋਂ ਹਾਜ਼ਰੀ ਲਗਾਈ ਗਈ।
ਕਾਂਸ਼ੀ ਰਾਮ ਦੇ ਪ੍ਰੀਨਿਰਮਾਣ ਦਿਵਸ ਮਨਾਉਣ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਪ੍ਰਵੇਸ਼ ਖੋਸਲਾ ਤੇ ਉਨ੍ਹਾਂ ਦੇ ਸਾਥੀ। ਤਸਵੀਰ : ਨਰੇਸ਼ ਧੌਲ
17-10-2026