ਲੈਂਟਰ ਪਾਉਣ ਜਾਂਦੀ ਮਸ਼ੀਨ ਦਾ ਸੜਕ ’ਤੇ ਖੁੱਲ੍ਹਿਆ ਟਾਇਰ
ਮਜਾਰੀ/ਸਾਹਿਬਾ, 16 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਅੱਜ ਸਵੇਰੇ ਕਸਬਾ ਮਜਾਰੀ ਵਿਖੇ ਪੁਰਾਣੇ ਠੇਕੇ ਦੇ ਸਾਹਮਣੇ ਰਾਜ ਮਾਰਗ ’ਤੇ ਜਾਂਦੇ ਟਰੈਕਟਰ ਪਿੱਛੇ ਲੈਂਟਰ ਪਾਉਣ ਵਾਲੀ ਮਸ਼ੀਨ ਦਾ ਇਕ ਟਾਇਰ ਖੁੱਲ੍ਹ ਜਾਣ ਕਾਰਨ ਮਸ਼ੀਨ ’ਤੇ ਬੈਠੇ ਤਿੰਨ ਪ੍ਰਵਾਸੀ ਮਜ਼ਦੂਰ ਥੱਲੇ ਡਿੱਗ ਕੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਬਲਾਚੌਰ ਵਲੋਂ ਆ ਰਹੇ ਸਨ, ਜਿਨ੍ਹਾਂ ਨੇ ਪਿੰਡ ਦਿਆਲਾਂ ਵਿਖੇ ਕੋਈ ਲੈਂਟਰ ਪਾਉਣਾ ਸੀ ਜਦੋਂ ਉਕਤ ਸਥਾਨ ’ਤੇ ਪਹੁੰਚੇ ਤਾਂ ਜਾਂਦੀ ਮਸ਼ੀਨ ਦਾ ਇਕ ਟਾਇਰ ਅਚਾਨਕ ਖੁੱਲ੍ਹ ਗਿਆ, ਜਿਸ ਕਾਰਨ ਮਸ਼ੀਨ ’ਤੇ ਬੈਠੇ ਤਿੰਨ ਪ੍ਰਵਾਸੀ ਮਜ਼ਦੂਰ ਹੇਠਾਂ ਸੜਕ ’ਤੇ ਡਿੱਗ ਗਏ।
ਮਜਾਰੀ/ਸਾਹਿਬਾ, 16 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਅੱਜ ਸਵੇਰੇ ਕਸਬਾ ਮਜਾਰੀ ਵਿਖੇ ਪੁਰਾਣੇ ਠੇਕੇ ਦੇ ਸਾਹਮਣੇ ਰਾਜ ਮਾਰਗ ’ਤੇ ਜਾਂਦੇ ਟਰੈਕਟਰ ਪਿੱਛੇ ਲੈਂਟਰ ਪਾਉਣ ਵਾਲੀ ਮਸ਼ੀਨ ਦਾ ਇਕ ਟਾਇਰ ਖੁੱਲ੍ਹ ਜਾਣ ਕਾਰਨ ਮਸ਼ੀਨ ’ਤੇ ਬੈਠੇ ਤਿੰਨ ਪ੍ਰਵਾਸੀ ਮਜ਼ਦੂਰ ਥੱਲੇ ਡਿੱਗ ਕੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਬਲਾਚੌਰ ਵਲੋਂ ਆ ਰਹੇ ਸਨ, ਜਿਨ੍ਹਾਂ ਨੇ ਪਿੰਡ ਦਿਆਲਾਂ ਵਿਖੇ ਕੋਈ ਲੈਂਟਰ ਪਾਉਣਾ ਸੀ ਜਦੋਂ ਉਕਤ ਸਥਾਨ ’ਤੇ ਪਹੁੰਚੇ ਤਾਂ ਜਾਂਦੀ ਮਸ਼ੀਨ ਦਾ ਇਕ ਟਾਇਰ ਅਚਾਨਕ ਖੁੱਲ੍ਹ ਗਿਆ, ਜਿਸ ਕਾਰਨ ਮਸ਼ੀਨ ’ਤੇ ਬੈਠੇ ਤਿੰਨ ਪ੍ਰਵਾਸੀ ਮਜ਼ਦੂਰ ਹੇਠਾਂ ਸੜਕ ’ਤੇ ਡਿੱਗ ਗਏ। ਜਿਨ੍ਹਾਂ ਵਿਚ ਨਸੀਰ ਆਲਮ ਪੁੱਤਰ ਜਮਾਈ ਮੀਆਂ ਵਾਸੀ ਬੋਲਵਾ ਜ਼ਿਲ੍ਹਾ ਮਤਿਹਾਰ ਬਿਹਾਰ ਜਿਸ ਦੀ ਇਕ ਲੱਤ ਦੋ ਥਾਵਾਂ ਤੋਂ ਟੁੱਟੀ ਅਤੇ ਸਿਰ ਵਿਚ ਗੰਭੀਰ ਸੱਟ ਲੱਗੀ, ਦੂਸਰਾ ਰਮੇਸ਼ ਪੁੱਤਰ ਗੁਰਜਿੰਦਰ ਵਾਸੀ ਆਮਗਾਚੀ ਜ਼ਿਲ੍ਹਾ ਮਤਿਹਾਰ ਬਿਹਾਰ ਦੇ ਸਿਰ ਵਿਚ ਗੰਭੀਰ ਸੱਟ ਲੱਗੀ ਅਤੇ ਤੀਸਰਾ ਮੁਮਤਾਜ ਪੁੱਤਰ ਮੁਹੰਮਦ ਮੀਆਂ ਵਾਸੀ ਆਮਗਾਚੀ ਜ਼ਿਲ੍ਹਾ ਮਤਿਹਾਰ ਬਿਹਾਰ ਦੇ ਵੀ ਸੱਟਾਂ ਲੱਗੀਆਂ। ਇਨ੍ਹਾਂ ਗੰਭੀਰ ਜ਼ਖ਼ਮੀਆਂ ਨੂੰ ਇਕੱਠੇ ਹੋਏ ਲੋਕਾਂ ਨੇ ਸੰਭਾਲਿਆ ਅਤੇ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਫੋਨ ਕੀਤਾ। ਮੌਕੇ ’ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਤਿੰਨਾਂ ਗੰਭੀਰ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਬਲਾਚੌਰ ਪਹੁੰਚਾਇਆ।