ਹੋਮਗਾਰਡ ਬਲਵਿੰਦਰ ਸਿੰਘ ਬਿੱਟੂ ਦਾ ਹੋਇਆ ਸਸਕਾਰ
ਸੜੋਆ, 13 ਅਕਤੂਬਰ (ਹਰਮੇਲ ਸਹੂੰਗੜਾ)-ਕਸਬਾ ਸੜੋਆ ਦੇ ਬਲਵਿੰਦਰ ਸਿੰਘ ਬਿੱਟੂ ਜੋ ਕਿ ਕਾਫੀ ਲੰਮਾ ਸਮਾਂ ਹੋਮਗਾਰਡ ਵਿਚ ਥਾਣਾ ਗੜਸ਼ੰਕਰ ਤੇ ਚੌਕੀ ਸਮੁੰਦੜਾ ਵਿਖੇ ਨੌਕਰੀ ਕਰਦੇ ਰਹੇ ਤੇ ਕੁੱਝ ਮਹੀਨਿਆਂ ਤੱਕ ਰਿਟਾਇਰ ਹੋਣ ਵਾਲੇ ਸਨ ਪਰ ਪਰਮਾਤਮਾ ਨੂੰ ਕੁੱਝ ਹੋਰ ਹੀ ਮਨਜ਼ੂਰ ਹੋਇਆ ਬਿੱਟੂ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚਲਿਆ ਆ ਰਹੇ ਸੀ। ਇਸ ਵੇਲੇ ਉਹ ਗੜਸ਼ੰਕਰ ਥਾਣਾ ਵਿਖੇ ਆਪਣੀ ਡਿਊਟੀ ਕਰ ਰਹੇ ਸਨ, ਜਿਸ ਦੀ ਡਿਊਟੀ ਦੌਰਾਨ ਮੌਤ ਹੋ ਗਈ।
ਸੜੋਆ, 13 ਅਕਤੂਬਰ (ਹਰਮੇਲ ਸਹੂੰਗੜਾ)-ਕਸਬਾ ਸੜੋਆ ਦੇ ਬਲਵਿੰਦਰ ਸਿੰਘ ਬਿੱਟੂ ਜੋ ਕਿ ਕਾਫੀ ਲੰਮਾ ਸਮਾਂ ਹੋਮਗਾਰਡ ਵਿਚ ਥਾਣਾ ਗੜਸ਼ੰਕਰ ਤੇ ਚੌਕੀ ਸਮੁੰਦੜਾ ਵਿਖੇ ਨੌਕਰੀ ਕਰਦੇ ਰਹੇ ਤੇ ਕੁੱਝ ਮਹੀਨਿਆਂ ਤੱਕ ਰਿਟਾਇਰ ਹੋਣ ਵਾਲੇ ਸਨ ਪਰ ਪਰਮਾਤਮਾ ਨੂੰ ਕੁੱਝ ਹੋਰ ਹੀ ਮਨਜ਼ੂਰ ਹੋਇਆ ਬਿੱਟੂ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚਲਿਆ ਆ ਰਹੇ ਸੀ। ਇਸ ਵੇਲੇ ਉਹ ਗੜਸ਼ੰਕਰ ਥਾਣਾ ਵਿਖੇ ਆਪਣੀ ਡਿਊਟੀ ਕਰ ਰਹੇ ਸਨ, ਜਿਸ ਦੀ ਡਿਊਟੀ ਦੌਰਾਨ ਮੌਤ ਹੋ ਗਈ। ਉਸ ਦਾ ਸਸਕਾਰ ਉਸ ਦੇ ਜੱਦੀ ਪਿੰਡ ਸੜੋਆ ਵਿਖੇ ਕੀਤਾ। ਮ੍ਰਿਤਕ ਦੇਹ ਨੂੰ ਅਗਨੀ ਭੇਟ ਉਨ੍ਹਾਂ ਦੇ ਪੁੱਤਰ ਲਖਵੀਰ ਸਿੰਘ ਵਲੋਂ ਕੀਤੀ ਗਈ। ਉਹ ਆਪਣੇ ਪਿੱਛੇ ਇਕ ਬੇਟਾ, ਨੂੰਹ, ਪਤਨੀ ਤੇ ਬੇਟੀਆਂ ਦੇ ਪਰਿਵਾਰ ਨੂੰ ਰੋਦੇ ਕਲਾਉਂਦੇ ਛੱਡ ਗਿਆ। ਇਸ ਮੌਕੇ ਪੁਲਿਸ ਵਲੋਂ ਉਨ੍ਹਾਂ ਨੂੰ ਸਲਾਮੀ ਦੇਣ ਸਮੇਂ ਰੇਵਲ ਸਿੰਘ ਜ਼ਿਲ੍ਹਾ ਕਮਾਂਡਰ ਸਿਖਲਾਈ ਕੇਂਦਰ, ਮਨਿੰਦਰ ਸਿੰਘ ਹੀਰ ਕੰਪਨੀ ਕਮਾਂਡਰ, ਕਰਨੈਲ ਸਿੰਘ ਪਲਟੂਨ ਕਮਾਂਡਰ, ਸੁੱਚਾ ਸਿੰਘ, ਪਰਮਜੀਤ ਸਿੰਘ ਏ. ਐਸ. ਆਈ., ਏ. ਐਸ. ਆਈ. ਜਸਬੀਰ ਸਿੰਘ ਆਦਿ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਮ੍ਰਿਤਕ ਬਲਵਿੰਦਰ ਸਿੰਘ ਬਿੱਟੂ ਨੂੰ ਸ਼ਰਧਾਂਜਲੀ ਦਿੱਤੀ। ਹੋਰਨਾ ਤੋਂ ਇਲਾਵਾ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਸਮੁੰਦੜਾ, ਮੁੱਖ ਮੁਨਸ਼ੀ ਸੁਖਵਿੰਦਰ ਸਿੰਘ, ਗੁਰਮੇਲ ਸਿੰਘ ਏ. ਐਸ. ਆਈ., ਏ. ਐਸ. ਆਈ. ਜਸਵੀਰ ਸਿੰਘ, ਸੀ. ਆਈ. ਡੀ. ਜਗਦੀਸ਼ ਰਾਮ, ਚਰਨਜੀਤ ਸਿੰਘ ਹੌਲਦਾਰ, ਸਤਨਾਮ ਸਿੰਘ, ਰੋਹਿਤ ਚੌਧਰੀ, ਚਰਨਦਾਸ ਬੀਹੜਾ, ਸਤਪਾਲ ਸਿੰਘ ਏ. ਐਸ. ਆਈ., ਜੋਬਨ ਸਿੰਘ ਰੀਡਰ ਡੀ. ਐਸ. ਪੀ. ਗੜ੍ਹਸ਼ੰਕਰ, ਐਸ. ਐਚ. ਓ. ਗਗਨਜੀਤ ਸਿੰਘ ਗੜਸ਼ੰਕਰ, ਮੁੱਖ ਸਲਾਮੀ ਅਫਸਰ ਕਮਲ ਰਾਜ ਸਿੰਘ ਐਸ. ਆਈ., ਗੁਰਮੁਖ ਸਿੰਘ ਛਦੋੜੀ, ਸਰਪੰਚ ਰਾਜੀਵ ਕੁਮਾਰ ਪੁੰਨੂ, ਸੰਜੇ ਮਲਹੋਤਰਾ ਐਮ. ਡੀ., ਡਾ. ਅਸ਼ੋਕ ਬੱਗਾ, ਸੰਮਤੀ ਮੈਂਬਰ ਚੌਧਰੀ ਸ਼ਾਮ ਲਾਲ, ਚੌਧਰੀ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਪੰਚ, ਪਰਮਜੀਤ ਕੁਮਾਰ ਪੰਚ, ਸੁਖਦੇਵ ਸਿੰਘ, ਅਵਤਾਰ ਸਿੰਘ ਹਰੀ ਰਾਮ ਰਿਟਾਇਰ ਖੇਤੀਬਾੜੀ ਅਫਸਰ ਗੜ੍ਹਸ਼ੰਕਰ, ਖੁਸ਼ਦੇਵ ਸਿੰਘ, ਮਾਸਟਰ ਨਰਿੰਦਰ ਬੇਗਮਪੁਰੀ, ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਵਲੋਂ ਵਿਛੜੀ ਰੂਹ ਨੂੰ ਅੰਤਿਮ ਵਿਦਾਈ ਦਿੱਤੀ ਗਈ।