14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਕੈਂਟਰ ਵਿਚ ਫਸ ਕੇ ਟੁੱਟੇ ਟਾਹਣੇ ਦੀ ਲਪੇਟ ’ਚ ਆਇਆ ਛੋਟਾ ਹਾਥੀ

ਮਜਾਰੀ/ਸਾਹਿਬਾ, 13 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਚੰਡੀਗੜ੍ਹ-ਹੁਸ਼ਿਆਰਪੁਰ ਰਾਜ ਮਾਰਗ ‘ਤੇ ਬਲਾਚੌਰ ਤੋਂ ਗੜਸ਼ੰਕਰ ਤੱਕ ਸੜਕ ਦੇ ਕਿਨਾਰਿਆਂ ‘ਤੇ ਲੱਗੇ ਦਰੱਖਤਾਂ ਦੇ ਟਾਹਣੇ ਨੀਵੇਂ ਹੋਣ ਕਾਰਨ ਨਿੱਤ ਵੱਡੀਆਂ ਗੱਡੀਆਂ ਵਿਚ ਫਸ ਕੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਪਰ ਜੰਗਲਾਤ ਵਿਭਾਗ ਕੁੰਭਕਰਨੀ ਨੀਂਦੇ ਸੁੱਤਾ ਪਿਆ ਹੈ। ਪਿੰਡ ਚਣਕੋਆ ਲਾਗੇ ਬਲਾਚੌਰ ਵੱਲ ਨੂੰ ਜਾ ਰਹੇ ਇਕ ਕੈਂਟਰ ਵਿਚ ਫਸ ਕੇ ਸੜਕ ਵੱਲ ਨੂੰ ਝੁਕੇ ਦਰੱਖਤ ਦੇ ਟੁੱਟੇ ਟਾਹਣੇ ਨੇ ਗੜਸ਼ੰਕਰ ਵੱਲ ਨੂੰ ਪਲਾਈ ਲੈ ਕੇ ਜਾ ਰਹੇ ਛੋਟੇ ਹਾਥੀ ਨੂੰ ਆਪਣੀ ਲਪੇਟ ਵਿਚ ਲੈ ਲਿਆ।

ਅਜੀਤ ਡੈਸਕ 14-10-2026
ਮਜਾਰੀ/ਸਾਹਿਬਾ, 13 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਚੰਡੀਗੜ੍ਹ-ਹੁਸ਼ਿਆਰਪੁਰ ਰਾਜ ਮਾਰਗ ‘ਤੇ ਬਲਾਚੌਰ ਤੋਂ ਗੜਸ਼ੰਕਰ ਤੱਕ ਸੜਕ ਦੇ ਕਿਨਾਰਿਆਂ ‘ਤੇ ਲੱਗੇ ਦਰੱਖਤਾਂ ਦੇ ਟਾਹਣੇ ਨੀਵੇਂ ਹੋਣ ਕਾਰਨ ਨਿੱਤ ਵੱਡੀਆਂ ਗੱਡੀਆਂ ਵਿਚ ਫਸ ਕੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਪਰ ਜੰਗਲਾਤ ਵਿਭਾਗ ਕੁੰਭਕਰਨੀ ਨੀਂਦੇ ਸੁੱਤਾ ਪਿਆ ਹੈ। ਪਿੰਡ ਚਣਕੋਆ ਲਾਗੇ ਬਲਾਚੌਰ ਵੱਲ ਨੂੰ ਜਾ ਰਹੇ ਇਕ ਕੈਂਟਰ ਵਿਚ ਫਸ ਕੇ ਸੜਕ ਵੱਲ ਨੂੰ ਝੁਕੇ ਦਰੱਖਤ ਦੇ ਟੁੱਟੇ ਟਾਹਣੇ ਨੇ ਗੜਸ਼ੰਕਰ ਵੱਲ ਨੂੰ ਪਲਾਈ ਲੈ ਕੇ ਜਾ ਰਹੇ ਛੋਟੇ ਹਾਥੀ ਨੂੰ ਆਪਣੀ ਲਪੇਟ ਵਿਚ ਲੈ ਲਿਆ। ਟਾਹਣਾ ਉੱਪਰ ਡਿੱਗਣ ਕਾਰਨ ਛੋਟੇ ਹਾਥੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ , ਪਰ ਚਾਲਕ ਦਾ ਵਾਲ-ਵਾਲ ਬਚਾ ਹੋ ਗਿਆ। ਟਾਹਣਾ ਡਿੱਗਣ ਕਾਰਨ ਸੜਕ ਬੰਦ ਹੋ ਗਈ, ਜਿਸ ਕਾਰਨ ਸੜਕ ਦੇ ਦੋਵੇਂ ਪਾਸੇ ਟ੍ਰੈਫਿਕ ਦਾ ਜਾਮ ਲੱਗ ਗਿਆ। ਟੁੱਟੇ ਹੋਏ ਟਾਹਣੇ ਨੂੰ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਲੋਕਾਂ ਦੀ ਮਦਦ ਨਾਲ ਪਾਸੇ ਕਰਕੇ ਰਸਤੇ ਨੂੰ ਚਾਲੂ ਕੀਤਾ। ਪਿੰਡ ਬਕਾਪੁਰ ਤੋਂ ਬਲਾਚੌਰ ਤੱਕ ਇਸ ਮਾਰਗ ‘ਤੇ ਖੜ੍ਹੇ ਦਰੱਖਤ ਜੋ ਸੜਕ ਵੱਲ ਝੁਕੇ ਹੋਏ ਹਨ ਇਹ ਵੱਡੀਆਂ ਗੱਡੀਆਂ ਵਿਚ ਫਸ ਕੇ ਹਰ ਰੋਜ਼ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਬਾਰੇ ਇਕੱਠੇ ਹੋਏ ਲੋਕਾਂ ਨੇ ਸਰਕਾਰ ਤੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੜਕ ਵੱਲ ਝੁਕੇ ਹੋਏ ਦਰੱਖਤਾਂ ਦੇ ਟਾਹਣਿਆਂ ਨੂੰ ਸੜਕ ਵਿਚੋਂ ਹਟਾਇਆ ਜਾਵੇ।
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੋਲੇਵਾਲ ਦੇ ਮੁੱਖ ਰਸਤੇ ’ਚ ਗੰਦੇ ਪਾਣੀ ਦੀ ਭਰਮਾਰ ਅਗਲੀ ਖ਼ਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਨੇ ਬਲਾਚੌਰ ਟੀਮ ਦੇ ਕੰਮਾਂ ਦਾ ਲਿਆ ਜਾਇਜ਼ਾ, ਕਾਰਜਾਂ ’ਤੇ ਪ੍ਰਗਟਾਈ ਖੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।