ਝੰਡੂਪੁਰ ਵਿਖੇ ਆਮ ਆਦਮੀ ਪਾਰਟੀ ਦੀ ਹੋਈ ਲੋਕ ਮਿਲਣੀ’ ਨੂੰ ਭਰਵਾਂ ਹੁੰਗਾਰਾ-ਸ਼ਿਵ ਕਰਨ ਚੇਚੀ
ਟੱਪਰੀਆਂ ਖੁਰਦ, 9 ਅਕਤੂਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁੱਜਰ ਕਲਿਆਣ ਬੋਰਡ ਪੰਜਾਬ ਦੇ ਸੀਨੀਅਰ ਵਾਇਸ ਚੈਅਰਮੈਨ ਸ਼ਿਵਕਰਨ ਚੇਚੀ ਉਧਨੋਵਾਲ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕਰਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ। ਬੈਠਕ ਦੌਰਾਨ ਉਨ੍ਹਾਂ ਵਲੋਂ ਬਲਾਕ ਸੜੋਆ ਦੇ ਪਿੰਡ ਝੰਡੂਪੁਰ ਵਿਖੇ ਵਿਸ਼ੇਸ਼ ‘ਲੋਕ ਮਿਲਣੀ’ ਪ੍ਰੋਗਰਾਮਾਂ ਤਹਿਤ ਪਿੰਡ ਵਾਸੀਆਂ ਨਾਲ ਅਹਿਮ ਮੁਲਾਕਾਤ ਕੀਤੀ ਗਈ।
ਅਜੀਤ ਡੈਸਕ
10-10-2026