ਆਦਰਸ਼ ਸਕੂਲ ਖਟਕੜ ਕਲਾਂ ਵਿਖੇ ਵਿਸ਼ਵ ਪੁਲਾੜ ਹਫ਼ਤਾ ਮਨਾਇਆ
ਬੰਗਾ, 8 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਸੰਚਾਲਿਤ ਆਦਰਸ਼ ਸਕੂਲ ਖਟਕੜ ਕਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਵਿਸ਼ਵ ਪੁਲਾੜ ਹਫ਼ਤਾ ਜੋ ਕਿ ਪੂਰੇ ਵਿਸ਼ਵ ਵਿਚ 4 ਅਕਤੂਬਰ ਤੋਂ 10 ਅਕਤੂਬਰ ਤੱਕ ਮਨਾਇਆ ਜਾਂਦਾ ਹੈ, ਦੀ ਤਰਜ਼ ’ਤੇ ਇਸ ਸਮਾਗਮ ਦੌਰਾਨ ਵਿਸ਼ਵ ਸਪੇਸ ਕੁਇਜ਼ ਕਰਵਾਇਆ ਗਿਆ। ਜਿਸ ਅਧੀਨ 10ਵੀਂ ਤੋਂ 12ਵੀਂ ਸਾਇੰਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਅਜੀਤ ਡੈਸਕ
09-10-2026