ਨੌਵਾਂ ਵਿਸ਼ੇਸ਼ ਗੁਰਮਤਿ ਸਮਾਗਮ ਗੁ: ਕਰਤਾਰਗੜ੍ਹ ਸਾਹਿਬ ਮਹਿਤਪੁਰ ਉਲੱਦਣੀ ਵਿਖੇ 11 ਨੂੰ
ਬਲਾਚੌਰ, 8 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਦੇ 9ਵੇਂ ਸਮਾਗਮ ਗੁਰਦੁਆਰਾ ਕਰਤਾਰਗੜ੍ਹ ਪਿੰਡ ਮਹਿਤਪੁਰ ਉਲੱਦਣੀ ਵਿਖੇ ਰੱਖੇ ਗਏ ਹਨ ਜੋ ਕਿ ਮਿਤੀ 11 ਅਕਤੂਬਰ ਸ਼ਾਮ ਨੂੰ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਰਤਾਰਗੜ੍ਹ ਦੇ ਮੁਖੀ ਸੰਤ ਬਾਬਾ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਵਿਸ਼ੇਸ਼ ਗੁਰਮਤਿ ਸਮਾਗਮ ਸ਼ਾਮ 6 ਵਜੇ ਆਰੰਭ ਹੋਣਗੇ, ਜਿਸ ਵਿਚ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਗੁਰਦੁਆਰਾ ਕਰਤਾਰਗੜ੍ਹ ਸਾਹਿਬ ਦਾ ਹਜੂਰੀ ਰਾਗੀ ਜਥਾ ਕੀਰਤਨ ਦੀ ਆਰੰਭਤਾ ਕਰੇਗਾ।
ਅਜੀਤ ਡੈਸਕ
09-10-2026