09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਚੂਰਾ ਪੋਸਤ ਸਮੇਤ ਕੈਂਟਰ ਗੱਡੀ ਆਈ ਕਾਬੂ, ਚਾਲਕ ਫਰਾਰ

ਕਾਠਗੜ੍ਹ, 8 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਥਾਣਾ ਕਾਠਗੜ੍ਹ ਦੇ ਪੁਲਿਸ ਨਾਕੇ ਦੌਰਾਨ ਚੂਰਾ ਪੋਸਤ ਸਮੇਤ ਇਕ ਕੈਂਟਰ ਗੱਡੀ ਨੂੰ ਕਾਬੂ ਕੀਤਾ, ਜਿਸ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਸੰਬੰਧੀ ਕਾਠਗੜ੍ਹ ਪੁਲਿਸ ਨੇ ਐਨ.

ਅਜੀਤ ਡੈਸਕ 09-10-2026
ਕਾਠਗੜ੍ਹ, 8 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਥਾਣਾ ਕਾਠਗੜ੍ਹ ਦੇ ਪੁਲਿਸ ਨਾਕੇ ਦੌਰਾਨ ਚੂਰਾ ਪੋਸਤ ਸਮੇਤ ਇਕ ਕੈਂਟਰ ਗੱਡੀ ਨੂੰ ਕਾਬੂ ਕੀਤਾ, ਜਿਸ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਸੰਬੰਧੀ ਕਾਠਗੜ੍ਹ ਪੁਲਿਸ ਨੇ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਏ. ਐਸ. ਆਈ. ਰਾਮ ਸ਼ਾਹ ਤੇ ਏ. ਐਸ. ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਦੇ ਸੰਬੰਧ ਵਿਚ ਕਾਠਗੜ੍ਹ ਮੋੜ ‘ਤੇ ਮੌਜੂਦ ਸਨ। ਇਸ ਦੌਰਾਨ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਸ਼ਨੀ ਵਾਸੀ ਰਾਜੂਮਾਜਰਾ ਜੋ ਕਿ ਕੈਂਟਰ ਨੰਬਰ ਪੀ.ਬੀ 11 ਡੀ.ਡੀ 5324 ‘ਤੇ ਸਵਾਰ ਹੋ ਕੇ ਬਾਹਰਲੀ ਸਟੇਟ ਤੋਂ ਚੂਰਾ ਪੋਸਤ ਲੱਦ ਕੇ ਕਾਠਗੜ੍ਹ ਕੈਂਟਰ ਯੂਨੀਅਨ ਵੱਲ ਨੂੰ ਆ ਰਿਹਾ ਹੈ। ਸੂਚਨਾ ਨੂੰ ਭਰੋਸੇਯੋਗ ਸਮਝਦੇ ਹੋਏ ਪੁਲਿਸ ਪਾਰਟੀ ਵਲੋਂ ਤੁਰੰਤ ਕਾਠਗੜ੍ਹ ਮੋੜ ‘ਤੇ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ। ਕੁੱਝ ਸਮੇਂ ਬਾਅਦ ਇਕ ਕੈਂਟਰ ਸਵਾਰ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਪੁਲਿਸ ਪਾਰਟੀ ਨੇ ਇਸ਼ਾਰਾ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਘਬਰਾ ਗਿਆ ਤੇ ਕੈਂਟਰ ਗੱਡੀ ਭਜਾ ਕੇ ਕੈਂਟਰ ਯੂਨੀਅਨ ਵਿਚ ਲੈ ਗਿਆ ਅਤੇ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਕਾਠਗੜ੍ਹ ਪੁਲਿਸ ਵਲੋਂ ਸ਼ੱਕ ਦੇ ਆਧਾਰ ‘ਤੇ ਕੈਂਟਰ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਚੂਰਾ ਪੋਸਤ ਬਰਾਮਦ ਹੋਇਆ। ਕਾਠਗੜ੍ਹ ਪੁਲਿਸ ਨੇ ਸ਼ਨੀ ਰਾਜੂਮਾਜਰਾ ਦੇ ਖ਼ਿਲਾਫ਼ ਥਾਣਾ ਕਾਠਗੜ੍ਹ ਵਿਖੇ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਕੈਂਟਰ ਗੱਡੀ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਚੱਕ ਬਿਲਗਾਂ ਵਿਖੇ ਛਿੰਝ ਮੇਲਾ 12 ਨੂੰ ਅਗਲੀ ਖ਼ਬਰ ਕਾਠਗੜ੍ਹ ਮੋੜ ’ਤੇ ਮੈਡੀਕਲ ਸਟੋਰ ’ਚ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।