ਡੀ. ਸੀ. ਵਲੋਂ ਮਾਸਟਰ ਜਨਰਲ ਸਟੱਡੀਜ਼ ਵੌਲੀਊਮ-2 ਪੁਸਤਕ ਲਾਇਬ੍ਰੇਰੀਆਂ ’ਚ ਰੱਖਣ ਦੇ ਆਦੇਸ਼
ਬੰਗਾ, 6 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਰਕਾਰੀ ਪ੍ਰਾਇਮਰੀ ਸਕੂਲ ਮਾਹਿਲ ਗਹਿਲਾ ਬਲਾਕ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਤੌਰ ਅਧਿਆਪਕ ਸੇਵਾ ਨਿਭਾ ਰਹੇ ਪਰਮਜੀਤ ਦੀ ਲਿਖਤ ਪੁਸਤਕ ਮਾਸਟਰ ਜਨਰਲ ਸਟੱਡੀਜ਼ ਵੋਲੀਅਮ-2 ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸਕੂਲ ਗਰਾਂਟ, ਲਾਇਬ੍ਰੇਰੀ ਗਰਾਂਟ ਵਿਚੋਂ ਖ਼ਰੀਦ ਕੇ ਲਾਜ਼ਮੀ ਰੱਖਣ ਦੇ ਲਿਖਤੀ ਆਦੇਸ਼ ਗੁਲਪ੍ਰੀਤ ਸਿੰਘ ਔਲਖ ਆਈ. ਏ.
ਬੰਗਾ, 6 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਰਕਾਰੀ ਪ੍ਰਾਇਮਰੀ ਸਕੂਲ ਮਾਹਿਲ ਗਹਿਲਾ ਬਲਾਕ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਤੌਰ ਅਧਿਆਪਕ ਸੇਵਾ ਨਿਭਾ ਰਹੇ ਪਰਮਜੀਤ ਦੀ ਲਿਖਤ ਪੁਸਤਕ ਮਾਸਟਰ ਜਨਰਲ ਸਟੱਡੀਜ਼ ਵੋਲੀਅਮ-2 ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸਕੂਲ ਗਰਾਂਟ, ਲਾਇਬ੍ਰੇਰੀ ਗਰਾਂਟ ਵਿਚੋਂ ਖ਼ਰੀਦ ਕੇ ਲਾਜ਼ਮੀ ਰੱਖਣ ਦੇ ਲਿਖਤੀ ਆਦੇਸ਼ ਗੁਲਪ੍ਰੀਤ ਸਿੰਘ ਔਲਖ ਆਈ. ਏ. ਐਸ. ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਤੇ ਸੈਕੰਡਰੀ, ਸ਼ਹੀਦ ਭਗਤ ਸਿੰਘ ਨਗਰ ਨੂੰ ਕਰ ਦਿੱਤੇ। ਗੱਲਬਾਤ ਕਰਦੇ ਹੋਏ ਮਾਸਟਰ ਪਰਮਜੀਤ ਨੇ ਦੱਸਿਆ ਕਿ ਸਾਲ 2016 ਵਿਚ ਉਨ੍ਹਾਂ ਦੇ ਬੇਟੇ ਨਵਰਾਜ ਸਰੋਆ ਦੀ ਲਿਖਤ ਪੁਸਤਕ ਮਾਸਟਰ ਜਨਰਲ ਸਟੱਡੀਜ਼ ਵੋਲੀਅਮ-1 ਨੂੰ ਵੀ ਤਤਕਾਲੀ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੇ ਵੀ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਲਾਜ਼ਮੀ ਰੱਖਣ ਦੇ ਆਦੇਸ਼ ਦਿੱਤੇ ਸਨ। ਮਾਸਟਰ ਪਰਮਜੀਤ ਨੇ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪੁਸਤਕ ਵਿਚ 2500 ਤੋਂ ਵੱਧ ਆਮ ਗਿਆਨ ਦੇ ਪ੍ਰਸ਼ਨ ਹਨ ਜੋ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਬਹੁਤ ਲਾਹੇਵੰਦ ਹਨ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।