06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਝੰਡੇਰਾਂ ਵਿਖੇ ਰੱਤੂ ਜਠੇਰਿਆਂ ਦਾ ਪ੍ਰਚੱਲਿਤ ਸਾਲਾਨਾ ਸਰਾਧ ਜੋੜ ਮੇਲਾ ਮਨਾਇਆ

ਬਹਿਰਾਮ, 5 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਬਾਬਾ ਡੋਗਰ ਪੀਰ, ਬਾਬਾ ਜਾਹਰ ਪੀਰ, ਬਾਬਾ ਸੇਲਬਰਾਹ ਦੇ ਅਸਥਾਨ ਰੱਤੂ ਜਠੇਰੇ ਪਿੰਡ ਝੰਡੇਰਾਂ ਵਿਖੇ ਸਾਲਾਨਾ ਸਰਾਧ ਮੇਲਾ ਸਮੂਹ ਸੰਗਤਾਂ, ਰੱਤੂ ਜਠੇਰੇ ਪ੍ਰਬੰਧਕ ਕਮੇਟੀ, ਸਮੂਹ ਪੰਚਾਇਤਾਂ ਦੇ ਸਹਿਯੋਗ ਨਾਲ ਮਨਾਇਆ। ਇਸ ਮੌਕੇ ਡਾ.

ਅਜੀਤ ਡੈਸਕ 06-10-2026
ਬਹਿਰਾਮ, 5 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਬਾਬਾ ਡੋਗਰ ਪੀਰ, ਬਾਬਾ ਜਾਹਰ ਪੀਰ, ਬਾਬਾ ਸੇਲਬਰਾਹ ਦੇ ਅਸਥਾਨ ਰੱਤੂ ਜਠੇਰੇ ਪਿੰਡ ਝੰਡੇਰਾਂ ਵਿਖੇ ਸਾਲਾਨਾ ਸਰਾਧ ਮੇਲਾ ਸਮੂਹ ਸੰਗਤਾਂ, ਰੱਤੂ ਜਠੇਰੇ ਪ੍ਰਬੰਧਕ ਕਮੇਟੀ, ਸਮੂਹ ਪੰਚਾਇਤਾਂ ਦੇ ਸਹਿਯੋਗ ਨਾਲ ਮਨਾਇਆ। ਇਸ ਮੌਕੇ ਡਾ. ਸੁਰਿੰਦਰ ਝੰਡੇਰ ਸਰਪੰਚ ਝੰਡੇਰ ਕਲਾਂ ਨੇ ਕਿਹਾ ਕਿ ਸਾਲਾਨਾ ਜੋੜ ਮੇਲੇ ਸਾਡੇ ਵਿਚ ਭਾਈਚਾਰਕ ਸਾਂਝ ਵਧਾਉਂਦੇ ਹਨ। ਉਨ੍ਹਾਂ ਹੋਰ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਪੜ੍ਹਿਆ ਲਿਖਿਆ ਸਮਾਜ ਹੀ ਤਰੱਕੀ ਵਿਚ ਯੋਗਦਾਨ ਪਾ ਸਕਦਾ ਹੈ। ਅਸਥਾਨ ਦੀਆਂ ਸਾਰੀਆਂ ਧਾਰਮਿਕ ਰਸਮਾਂ ਕਰਨ ਉਪਰੰਤ ਸਟੇਜ ਸਜਾਈ ਗਈ, ਜਿਸ ਵਿਚ ਕਲਾਕਾਰ ਪ੍ਰੇਮ ਲਤਾ, ਸਾਬਰੀ ਸਾਹਬ, ਪੰਕਜ ਪਰੀ, ਬੀ. ਕੇ. ਰਾਜੂ, ਗੁਰਮੇਜ ਮਹਿਮੀ, ਮਹਿੰਦਰ ਮਾਧੋਪੁਰੀ ਆਦਿ ਨੇ ਆਪਣੇ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਕਮੇਟੀ ਦੇ ਪ੍ਰਧਾਨ ਮੇਜਰ ਰਾਮ ਰੱਤੂ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸੰਮਤੀ ਮੈਂਬਰ ਇਰਵਨ ਕੁਮਾਰ, ਸਰਪੰਚ ਡਾ. ਸੁਰਿੰਦਰ ਝੰਡੇਰ, ਲੈਕ: ਰਾਮ ਪ੍ਰਕਾਸ਼, ਅਜਮੇਰ ਸਿੰਘ, ਮਦਨ ਲਾਲ ਰੱਤੂ ਰੰਧਾਵਾ, ਪਲਵਿੰਦਰ ਰਾਮ, ਜੋਗ ਰਾਜ ਸਿੰਘ, ਸਤਵਿੰਦਰ ਸਿੰਘ, ਡਾ. ਸਤਨਾਮ ਰੂਪੋਵਾਲ, ਸੇਵਾ ਸਿੰਘ ਉਦੇਸੀਆ, ਮਨਪ੍ਰੀਤ ਸਿੰਘ, ਰਾਮ ਲਾਲ ਰੱਤੂ, ਕੁਲਦੀਪ ਰਾਮ ਸਮਾਜ ਸੇਵਕ, ਅਵਤਾਰ ਰਾਮ, ਮਹਿੰਦਰ ਰਾਮ, ਹਰਪਾਲ ਸਿੰਘ, ਜਸਵਿੰਦਰ ਸਿੰਘ, ਮਹਿੰਦਰ ਸਿੰਘ, ਅਵਤਾਰ ਰਾਮ, ਰਾਜ ਕੁਮਾਰ, ਗੁਰਚਰਨ ਸਿੰਘ, ਗੁਰਮੇਲ ਰਾਮ, ਬਲਜਿੰਦਰ ਸਿੰਘ, ਦਵਿੰਦਰ ਰਾਮ, ਜੀਤ ਰਾਮ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਿਵਲ ਸਰਜਨ ਨੇ ਸਿਹਤ ਸੇਵਾਵਾਂ ਤੇ ਆਮ ਆਦਮੀ ਕਲੀਨਿਕ ਦੇ ਨਿਰਮਾਣ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਮੁੱਖ ਮੰਤਰੀ ਦੇ ਨਾਂਅ ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।