ਕੇਂਦਰ ਵਲੋਂ ਕਣਕ ਦੇ ਮੁੱਲ ’ਚ ਕੀਤਾ ਨਿਗੁਣਾ ਵਾਧਾ ਸਹਿਣ ਨਹੀਂ ਕਰਾਂਗੇ-ਨਿਰਮਲ ਸਿੰਘ ਸੰਧੂ
ਕਟਾਰੀਆਂ, 5 ਅਕਤੂਬਰ (ਪ੍ਰੇਮੀ ਸੰਧਵਾਂ)-ਇੰਡੀਅਨ ਓਵਰਸੀਜ਼ ਡਿਵੈਲਪਮੈਂਟ ਕਮੇਟੀ ਦੇ ਜਨਰਲ ਸਕੱਤਰ ਤੇ ਹਲਕਾ ਬੰਗਾ ਦੇ ਸੀਨੀਅਰ ਕਿਸਾਨ ਆਗੂ ਨਿਰਮਲ ਸਿੰਘ ਸੰਧੂ ਵਾਸੀ ਸੰਧਵਾਂ ਨੇ ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ਵਿਚ ਪ੍ਰਤੀ ਕੁਇੰਟਲ 25 ਰੁਪਏ ਦਾ ਵਾਧਾ ਕਰਕੇ ਸਰਕਾਰ ਨੇ ਕਿਸਾਨਾਂ ਦੇ ਅੱਲ੍ਹੇ ਜਖ਼ਮਾਂ ’ਤੇ ਲੂਣ ਛਿੜਕਣ ਵਾਲੀ ਗੱਲ ਕੀਤੀ ਹੈ ਕਿਉਂਕਿ ਮਹਿੰਗੇ ਖੇਤੀ ਖਰਚਿਆਂ ਕਾਰਨ ਸਰਕਾਰੀ ਤੇ ਗੈਰ ਸਰਕਾਰੀ ਕਰਜ਼ੇ ਵਿਚ ਜਕੜਿਆ ਕਿਸਾਨ ਆਏ ਦਿਨ ਖੁਦਕਸ਼ੀਆਂ ਕਰਨ ਨੂੰ ਮਜ਼ਬੂਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਪੁੱਤਾਂ ਵਾਂਗ ਪਾਲੀਆਂ ਜਾਂਦੀਆਂ ਫਸਲਾਂ ਦਾ ਸਹੀ ਮੁੱਲ ਦੇਵੇ ਤਾਂ ਕਦੇ ਵੀ ਕੋਈ ਕਿਸਾਨ ਨਾ ਤਾਂ ਖੁਦਕਸ਼ੀ ਕਰੇਗਾ ਤੇ ਨਾ ਹੀ ਕਿਸਾਨ ਸਰਕਾਰ ਵਿਰੁੱਧ ਧਰਨੇ ਲਾਉਣਗੇ।
ਅਜੀਤ ਡੈਸਕ
06-10-2026