05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮਾਸਟਰ ਕੁਲਦੀਪ ਸਿੰਘ ਮਿਨਹਾਸ ਸੜੋਆ ਨਹੀਂ ਰਹੇ

ਸੜੋਆ, 4 ਅਕਤੂਬਰ (ਹਰਮੇਲ ਸਹੂੰਗੜਾ)-ਮਾਸਟਰ ਕੁਲਦੀਪ ਸਿੰਘ ਮਿਨਹਾਸ ਸੜੋਆ 83 ਸਾਲ ਦਾ ਅਮਰੀਕਾ ਦੇ ਸੈਕਲੋਮੈਂਟ ਸ਼ਹਿਰ ਵਿਖੇ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦੀ ਖਬਰ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਪੁੱਤਰ ਬਲਰਾਜ ਸਿੰਘ ਮਿਨਹਾਸ ਨੇ ਦੱਸਿਆ ਕਿ ਉਹ ਅਮਰੀਕਾ ਦੇ ਸੈਕਲੋਮੈਂਟ ਸ਼ਹਿਰ ਵਿਖੇ ਵੱਡੇ ਪੁੱਤਰ ਡਾ.

ਅਜੀਤ ਡੈਸਕ 05-10-2026
ਸੜੋਆ, 4 ਅਕਤੂਬਰ (ਹਰਮੇਲ ਸਹੂੰਗੜਾ)-ਮਾਸਟਰ ਕੁਲਦੀਪ ਸਿੰਘ ਮਿਨਹਾਸ ਸੜੋਆ 83 ਸਾਲ ਦਾ ਅਮਰੀਕਾ ਦੇ ਸੈਕਲੋਮੈਂਟ ਸ਼ਹਿਰ ਵਿਖੇ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦੀ ਖਬਰ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਪੁੱਤਰ ਬਲਰਾਜ ਸਿੰਘ ਮਿਨਹਾਸ ਨੇ ਦੱਸਿਆ ਕਿ ਉਹ ਅਮਰੀਕਾ ਦੇ ਸੈਕਲੋਮੈਂਟ ਸ਼ਹਿਰ ਵਿਖੇ ਵੱਡੇ ਪੁੱਤਰ ਡਾ. ਰਵਰਾਜ ਸਿੰਘ ਮਿਨਹਾਸ ਕੋਲ ਰਹਿ ਰਹੇ ਸਨ ਤੇ ਲੰਬੀ ਬਿਮਾਰੀ ਹੋਣ ਕਰਕੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਸਸਕਾਰ ਸੋਮਵਾਰ ਨੂੰ ਕੀਤਾ ਜਾਵੇਗਾ ਅਤੇ ਉਸੇ ਦਿਨ ਅੰਤਿਮ ਅਰਦਾਸ ਗੁਰਦੁਆਰਾ ਦਸਮੇਸ਼ ਦਰਬਾਰ ਸੈਕਲੋਮੈਂਟ ਸ਼ਹਿਰ ਵਿਖੇ ਬਾਅਦ ਦੁਪਹਿਰ 1 ਵਜੇ ਹੋਵੇਗੀ। ਉਹ ਆਪਣੇ ਪਿੱਛੇ ਵਿਧਵਾ ਪਤਨੀ, ਦੋ ਬੇਟੇ ਬਲਰਾਜ ਸਿੰਘ ਮਿਨਹਾਸ, ਡਾਕਟਰ ਰਵਰਾਜ ਸਿੰਘ ਮਿਨਹਾਸ ਤੇ ਬੇਟੀਆਂ ਸੁਮਿਤਾ ਪਰਹਾਰ ਤੇ ਰਣਜੀਤਾ ਪਰਹਾਰ ਨੂੰ ਰੋਂਦੇ ਕੁਰਲਾਉਂਦੇ ਛੱਡ ਗਏ। ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਨਿਊ ਸੀਨੀਅਰ ਸੈਕੰਡਰੀ ਸਕੂਲ ਦੇ ਐਮ. ਡੀ. ਸੰਜੇ ਮਲਹੋਤਰਾ, ਸੁੱਚਾ ਸਿੰਘ ਤਹਿਸੀਲ ਪ੍ਰਧਾਨ, ਲਾਲਾ ਵਿਜੇ ਕੁਮਾਰ ਮੱਲੀ, ਰਵਿੰਦਰ ਪੁਰੀ, ਡਾਕਟਰ ਪਵਨ ਕੁਮਾਰ, ਸਰਪੰਚ ਰਾਜੀਵ ਕੁਮਾਰ ਪੁੰਨੂੰ, ਅਸ਼ੋਕ ਕੁਮਾਰ ਸੋਖੀ, ਬਲਜੀਤ ਸਿੰਘ ਨੀਟੂ, ਬਲਜਿੰਦਰ ਸਿੰਘ ਲਵਲੀ, ਰਕੇਸ਼ ਕੁਮਾਰ ਦੇਸਾ, ਜੀਵਨ ਕੁਮਾਰ ਬਿੱਲੂ, ਵਿਨੋਦ ਕੁਮਾਰ, ਮਾਸਟਰ ਮਖਤਿਆਰ ਸਿੰਘ ਸਹੂੰਗੜਾ ਤੇ ਪਰਮਜੀਤ ਪੰਮਾ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ’ਤੇ ਕਾਂਗਰਸ ਹੋਰ ਮਜ਼ਬੂਤ ਹੋਵੇਗੀ-ਹਰੀਸ਼ ਸੱਦੀ ਅਗਲੀ ਖ਼ਬਰ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।