05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਜੰਗਲੀ ਜੀਵ ਸੁਰੱਖਿਆ ਹਫਤੇ ਤਹਿਤ ਜਾਗਰੂਕਤਾ ਕੈਂਪ ਲਗਾਇਆ

ਬਲਾਚੌਰ, 4 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਵਿਖੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਡੀ. ਐਫ.

ਅਜੀਤ ਡੈਸਕ 05-10-2026
ਬਲਾਚੌਰ, 4 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਵਿਖੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਡੀ. ਐਫ. ਓ. ਦਵਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੰਗਲੀ ਜੀਵ ਸੁਰੱਖਿਆ ਹਫਤੇ ਤਹਿਤ ਜਾਗਰੂਕਤਾ ਕੈਂਪ ਲਗਾਇਆ। ਇਸ ਮੌਕੇ ਜੰਗਲੀ ਜੀਵ ਰੇਂਜ ਗੜ੍ਹਸ਼ੰਕਰ ਦੇ ਰੇਂਜ ਅਫਸਰ ਚਰਨਜੀਤ ਸਿੰਘ, ਕੁਲਦੀਪ ਚੰਦ ਬਲਾਕ ਅਫਸਰ, ਜਸਕਰਨ ਸਿੰਘ ਬੀਟ ਇੰਚਾਰਜ, ਦਿਲਾਵਰ ਬੇਲਦਾਰ, ਮਦਨ ਬੇਲਦਾਰ, ਰਣਜੀਤ ਸਿੰਘ ਕਲਸੀ ਇੰਚਾਰਜ ਸਕੂਲ, ਅਵਤਾਰ ਸਿੰਘ, ਜੋਗਿੰਦਰ ਸਿੰਘ, ਸਰਪੰਚ ਜੋਗਿੰਦਰ ਸਿੰਘ ਪੰਚ ਦਿਲਬਾਗ ਸਿੰਘ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਵਿਖੇ ਜੰਗਲੀ ਜੀਵ ਹਫਤੇ ਤਹਿਤ ਵਿਦਿਆਰਥੀਆਂ ਦੇ ਚਿੱਤਰਕਲਾ ਦੇ ਮੁਕਾਬਲੇ ਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡੇ। ਇਸ ਮੌਕੇ ਬਲਾਕ ਅਫਸਰ ਕੁਲਦੀਪ ਚੰਦ ਵਲੋਂ ਜੰਗਲੀ ਜੀਵਾਂ ਤੇ ਉਨ੍ਹਾਂ ਦੇ ਨਿਵਾਸ ਦੀ ਸੁਰੱਖਿਆ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਜੰਗਲੀ ਜੀਵਾਂ ’ਤੇ ਅੱਤਿਆਚਾਰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਗੈਰ ਕਾਨੂੰਨੀ ਸ਼ਿਕਾਰ ਕਰਨ ਵਾਲਿਆਂ ਨੂੰ ਤਾੜਣਾ ਕੀਤੀ। ਉਨ੍ਹਾਂ ਸਰਪੰਚ ਜੋਗਿੰਦਰ ਸਿੰਘ ਅਟਵਾਲ ਵਲੋਂ ਹਰ ਵਰ੍ਹੇ ਦਿੱਤੇ ਜਾ ਰਹੇ ਸਹਿਯੋਗ ਲਈ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਡਾ. ਸੁਖਵਿੰਦਰ ਸਿੰਘ ਹੀਰਾ, ਡਾ. ਗੌਰਵਦੀਪ ਹੀਰਾ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਣਾ ਜ਼ਰੂਰੀ-ਡਾ. ਹੀਰਾ ਅਗਲੀ ਖ਼ਬਰ ਕਾਠਗੜ੍ਹ ’ਚ ਸਵੇਰੇ ਤੜਕਸਾਰ ਹੋਇਆ ਕਾਸੋ ਆਪ੍ਰੇਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।