ਸਤਨਾਮ ਜਲਾਲਪੁਰ ਵਲੋਂ ਫਤਿਹਪੁਰ ਵਿਖੇ ਲੋਕ ਮਿਲਣੀ
ਕਾਠਗੜ੍ਹ, 2 ਅਕਤੂਬਰ (ਹਰਸਿਮਰਨ ਸਿੰਘ ਕਲੇਰ)-ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਸਤਨਾਮ ਜਲਾਲਪੁਰ ਨੇ ਫਤਿਹਪੁਰ ਪਿੰਡ ਵਿਚ ਲੋਕ ਮਿਲਣੀ ਕੀਤੀ। ਜਿਸ ਵਿਚ ਉਨ੍ਹਾਂ ਨੇ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਇਕ ਪਾਸੇ ਪੰਜਾਬ ਸਰਕਾਰ ਦੀ ਮੌਜੂਦਾ ਮਾਨ ਸਰਕਾਰ ਹੈ, ਜਿਸ ਨੇ ਆਪਣੀਆਂ ਸਾਰੀਆਂ ਪੰਜ ਗਰੰਟੀਆਂ ਪੂਰੀਆਂ ਕੀਤੀਆਂ ਅਤੇ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਕੰਮ ਕੀਤੇ, ਜਿਨ੍ਹਾਂ ਦੇ ਵਾਅਦੇ ਵੀ ਨਹੀਂ ਕੀਤੇ ਸਨ।
ਕਾਠਗੜ੍ਹ, 2 ਅਕਤੂਬਰ (ਹਰਸਿਮਰਨ ਸਿੰਘ ਕਲੇਰ)-ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਸਤਨਾਮ ਜਲਾਲਪੁਰ ਨੇ ਫਤਿਹਪੁਰ ਪਿੰਡ ਵਿਚ ਲੋਕ ਮਿਲਣੀ ਕੀਤੀ। ਜਿਸ ਵਿਚ ਉਨ੍ਹਾਂ ਨੇ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਇਕ ਪਾਸੇ ਪੰਜਾਬ ਸਰਕਾਰ ਦੀ ਮੌਜੂਦਾ ਮਾਨ ਸਰਕਾਰ ਹੈ, ਜਿਸ ਨੇ ਆਪਣੀਆਂ ਸਾਰੀਆਂ ਪੰਜ ਗਰੰਟੀਆਂ ਪੂਰੀਆਂ ਕੀਤੀਆਂ ਅਤੇ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਕੰਮ ਕੀਤੇ, ਜਿਨ੍ਹਾਂ ਦੇ ਵਾਅਦੇ ਵੀ ਨਹੀਂ ਕੀਤੇ ਸਨ। ਦੂਜੇ ਪਾਸੇ ਪੁਰਾਣੀਆਂ ਉਹ ਸਰਕਾਰਾਂ, ਜਿਨ੍ਹਾਂ ਨੇ ਝੂਠੇ ਵਾਅਦੇ ਕੀਤੇ ਅਤੇ ਆਪਣੀ ਸਰਕਾਰ ਵਿਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਨਹਿਰਾਂ ਦਾ ਪਾਣੀ 22 ਫੀਸਦੀ ਤੋਂ ਵਧਾ 80 ਫੀਸਦੀ ਤੱਕ ਕਿਸਾਨਾਂ ਨੂੰ ਦੇਣਾ ਸ਼ੁਰੂ ਕੀਤਾ, ਜਿਸ ਨਾਲ ਜਮੀਨ ਹੇਠੋਂ ਪਾਣੀ ਘੱਟ ਕੱਢਣਾ ਪਿਆ ਅਤੇ ਪਾਣੀ ਦਾ ਲੈਵਲ ਪੂਰੇ ਪੰਜਾਬ ਵਿਚ ਦੋ ਤੋਂ ਚਾਰ ਮੀਟਰ ਤੱਕ ਉਪਰ ਆ ਗਿਆ ਜੋ ਕਿ ਇਕ ਬਹੁਤ ਬੜੀ ਉਪਲਬਧੀ ਮੰਨੀ ਜਾ ਰਹੀ ਹੈ ਸੋ ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਉਸ ਪਾਰਟੀ ਦੀ ਸਰਕਾਰ ਨੂੰ ਹੀ ਦੁਬਾਰਾ ਲਿਆਉਣ, ਜਿਨ੍ਹਾਂ ਨੇ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕੀਤਾ। ਇਕੱਤਰ ਹੋਏ ਲੋਕਾਂ ਨੇ ਵੀ ਸਤਨਾਮ ਜਲਾਲਪੁਰ ਦੀਆਂ ਗੱਲਾਂ ਨਾਲ ਸਹਿਮਤੀ ਪ੍ਰਗਟਾਈ ਤੇ ਦੁਬਾਰਾ ਮਾਨ ਸਰਕਾਰ ਨੂੰ ਲਿਆਣ ਦਾ ਅਹਿਦ ਕੀਤਾ। ਇਸ ਮੌਕੇ ਪਿੰਡ ਫਤਿਹਪੁਰ ਦੇ ਸਰਪੰਚ ਮੈਂਬਰ ਪੰਚਾਇਤ, ਸਾਬਕਾ ਸਰਪੰਚ ਤੋ ਇਲਾਵਾ ਬਹੁਤ ਸਾਰੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।